ਜੈਸਮੀਨ ਭਾਸੀਨ ਦੀਆਂ ਅੱਖਾਂ ਦਾ ਕਾਰਨੀਆ ਹੋਇਆ ਖ਼ਰਾਬ, ਦਰਦ ਨਾਲ ਤੜਪ ਰਹੀ ਹੈ ਅਦਾਕਾਰਾ

Sunday, Jul 21, 2024 - 12:18 PM (IST)

ਜੈਸਮੀਨ ਭਾਸੀਨ ਦੀਆਂ ਅੱਖਾਂ ਦਾ ਕਾਰਨੀਆ ਹੋਇਆ ਖ਼ਰਾਬ, ਦਰਦ ਨਾਲ ਤੜਪ ਰਹੀ ਹੈ ਅਦਾਕਾਰਾ

ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਾਸੀਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਈਵੈਂਟ 'ਚ ਅੱਖਾਂ 'ਚ ਲੈਂਸ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਪਰੇਸ਼ਾਨੀ ਹੋਣ ਲੱਗੀ। ਦਰਦ ਇੰਨਾ ਵਧ ਗਿਆ ਕਿ ਉਹ ਸਹਿਣ ਨਾ ਕਰ ਸਕੀ। ਜਿਸ ਤੋਂ ਬਾਅਦ ਉਹ ਡਾਕਟਰ ਕੋਲ ਗਈ, ਜਿੱਥੇ ਪਤਾ ਲੱਗਾ ਕਿ ਉਸ ਦੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਹੈ ਅਤੇ ਉਸ ਨੂੰ ਠੀਕ ਹੋਣ 'ਚ 4-5 ਦਿਨ ਲੱਗਣਗੇ। ਡਾਕਟਰ ਨੇ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਹੈ, ਜਿਸ ਕਾਰਨ ਉਹ ਦੇਖਣ ਤੋਂ ਅਸਮਰੱਥ ਹੈ। ਦਰਦ ਕਾਰਨ ਉਸ ਨੂੰ ਸੌਣ 'ਚ ਵੀ ਮੁਸ਼ਕਲ ਹੋ ਰਹੀ ਹੈ।ਅਦਾਕਾਰਾ ਨੇ ਖੁਦ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ 17 ਜੁਲਾਈ ਨੂੰ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ। ਜਿੱਥੇ ਉਸ ਦੀਆਂ ਅੱਖਾਂ 'ਚ ਲੈਂਸ ਲਗਾਉਣ ਤੋਂ ਬਾਅਦ ਉਸ ਨੂੰ ਸਮੱਸਿਆ ਆਉਣ ਲੱਗੀ। ਅੱਖਾਂ 'ਚ ਜਲਣ ਕਾਰਨ ਉਹ ਦਰਦ ਨਾਲ ਤੜਫਨ ਲੱਗੀ।

ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਵਰਕਆਊਟ ਕਰਦੇ ਦਾ ਵੀਡੀਓ ਕੀਤਾ ਸ਼ੇਅਰ, ਫੈਨਜ਼ ਕਰ ਰਹੇ ਹਨ ਤਾਰੀਫ਼

ਅੱਖਾਂ ਦਾ ਕਾਰਨੀਆ ਹੋਇਆ ਖਰਾਬ 
ਅਦਾਕਾਰਾ ਨੇ ਦੱਸਿਆ ਕਿ ਉਸ ਨੇ ਈਵੈਂਟ 'ਚ ਐਨਕਾਂ ਪਹਿਨੀਆਂ ਅਤੇ ਆਪਣੇ ਕੰਮ ਨੂੰ ਪੂਰਾ ਕੀਤਾ। ਜਦੋਂ ਉਹ  ਦਰਦ ਸਹਿਣ ਨਾ ਕਰ ਸਕੀ ਤਾਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਪਤਾ ਲੱਗਾ ਕਿ ਲੈਂਸ ਕਾਰਨ ਉਸ ਦੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੇ ਮੁੰਬਈ ਆ ਕੇ ਆਪਣਾ ਇਲਾਜ ਕਰਵਾਇਆ। ਫਿਲਹਾਲ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਹ ਅਜੇ ਤਕ ਦਰਦ ਨਾਲ ਤੜਪ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - TV ਦੀ ਮਸ਼ਹੂਰ ਜੋੜੀ ਨੇ ਬੇਟੇ ਦੇ 1 ਜਨਮਦਿਨ  'ਤੇ ਦਿਖਾਇਆ ਉਸ ਦਾ ਚਿਹਰਾ, ਫੈਨਜ਼ ਨੇ ਲੁਟਾਇਆ ਪਿਆਰ

ਜੈਸਮੀਨ ਨੂੰ ਹਾਲ ਹੀ 'ਚ 'ਲਾਫਟਰ ਸ਼ੈੱਫ' 'ਚ ਦੇਖਿਆ ਗਿਆ ਸੀ, ਜਿਸ 'ਚ ਉਹ ਪ੍ਰੇਮੀ ਅਲੀ ਗੋਨੀ ਨਾਲ ਖਾਣਾ ਬਣਾਉਂਦੀ ਨਜ਼ਰ ਆਈ ਸੀ। ਅਲੀ ਤੋਂ ਇਲਾਵਾ, ਸ਼ੋਅ 'ਚ  ਅਰਜੁਨ ਬਿਜਲਾਨੀ, ਰਾਹੁਲ ਵੈਦਿਆ, ਕਰਨ ਕੁੰਦਰਾ, ਅੰਕਿਤਾ ਲੋਖੰਡੇ, ਵਿੱਕੀ ਜੈਨ, ਕਸ਼ਮੀਰਾ ਸ਼ਾਹ, ਕ੍ਰਿਸ਼ਨਾ ਅਭਿਸ਼ੇਕ, ਸੁਦੇਸ਼ ਲਹਿਰੀ, ਨਿਆ ਸ਼ਰਮਾ, ਜੰਨਤ ਜ਼ੁਬੈਰ ਅਤੇ ਰੀਮ ਹਨ। ਪਿਛਲੇ ਹਫਤੇ ਇਨ੍ਹਾਂ ਕਪਲਸ ਦੇ ਕਰੀਬੀ ਦੋਸਤ ਸ਼ੋਅ 'ਚ ਆਏ ਸਨ, ਜਿਨ੍ਹਾਂ 'ਚ ਜੈਸਮੀਨ ਤੋਂ ਇਲਾਵਾ ਤੇਜਸਵੀ ਪ੍ਰਕਾਸ਼, ਅਰਚਨਾ ਗੌਤਮ, ਕ੍ਰਿਸਟਲ ਡਿਸੂਜ਼ਾ ਅਤੇ ਮਿਸਟਰ ਫੈਜ਼ੂ ਸ਼ਾਮਲ ਸਨ।


author

Priyanka

Content Editor

Related News