‘ਦਿ ਬੰਗਾਲ ਫਾਈਲਜ਼’ ਨੇ ਵੀਕੈਂਡ ’ਤੇ ਕੀਤਾ 10.13 ਕਰੋੜ ਰੁਪਏ ਦਾ ਕਲੈਕਸ਼ਨ
Tuesday, Sep 09, 2025 - 09:45 AM (IST)

ਮੁੰਬਈ- ਫਿਲਮਮੇਕਰ ਵਿਵੇਕ ਰੰਜਨ ਅਗਨੀਹੋਤਰੀ ਦੀ ‘ਦਿ ਬੰਗਾਲ ਫਾਈਲਜ਼’ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਨੂੰ ਹੁਣ ਤੱਕ ਦੀਆਂ ਸਭ ਤੋਂ ਬੋਲਡ ਫਿਲਮਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਫਿਲਮ ਦੀ ਕਹਾਣੀ ਕੱਲ ਅਤੇ ਅੱਜ ਵਿਚਾਲੇ ਸਫਰ ਕਰਦੀ ਹੈ, ਜੋ 16 ਅਗਸਤ, 1946 ਨੂੰ ਹੋਏ ‘ਡਾਇਰੈਕਟ ਐਕਸ਼ਨ ਡੇਅ’ ਦੀ ਸੱਚਾਈ ਨੂੰ ਸਾਰਿਆਂ ਸਾਹਮਣੇ ਲਿਆਉਂਦੀ ਹੈ। ਬਾਕਸ ਆਫਿਸ ’ਤੇ ਫਿਲਮ ਦੀ ਸ਼ੁਰੂਆਤ ਹੌਲੀ ਰਹੀ ਪਰ ਹੁਣ ਇਹ ਦਰਸ਼ਕਾਂ ਦੀ ਜ਼ਬਰਦਸਤ ਪ੍ਰਸ਼ੰਸਾ ਦੇ ਦਮ ’ਤੇ ਰਫਤਾਰ ਫੜ ਚੁੱਕੀ ਹੈ।
ਵੀਕੈਂਡ ’ਤੇ ਫਿਲਮ ਨੇ 111 ਫ਼ੀਸਦੀ ਦੀ ਸ਼ਾਨਦਾਰ ਗ੍ਰੋਥ ਦਰਜ ਕੀਤੀ ਅਤੇ ਭਾਰਤ ਵਿਚ 10.13 ਕਰੋਡ਼ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ‘ਦਿ ਬੰਗਾਲ ਫਾਈਲਜ਼’ ਦੀ ਜ਼ਬਰਦਸਤ ਰਫ਼ਤਾਰ ਦਰਸ਼ਕਾਂ ਨਾਲ ਡੂੰਘੇ ਜੁੜਾਅ ਅਤੇ ਮਜ਼ਬੂਤ ਪਕੜ ਨੂੰ ਦਿਖਾਉਂਦੀ ਹੈ।
ਤਿਉਹਾਰਾਂ, ਗਣਪਤੀ ਵਿਸਰਜਨ, ਭਾਰੀ ਬਾਰਿਸ਼ ਅਤੇ ਹੜ੍ਹ ਦੀ ਵਜ੍ਹਾ ਨਾਲ ਸ਼ੁੱਕਰਵਾਰ ਨੂੰ ਹੌਲੀ ਸ਼ੁਰੂਆਤ ਦੇ ਬਾਵਜੂਦ ਫਿਲਮ ਨੇ ਕਮਾਈ ਵਿਚ ਵਾਧਾ ਕੀਤਾ ਹੈ, ਜਿਸ ਦੇ ਨਾਲ ‘ਦਿ ਕਸ਼ਮੀਰ ਫਾਈਲਜ਼’ ਦੌਰਾਨ ਹੋਈ ਗਰੁੱਪ-ਬੁਕਿੰਗ ਦੀ ਝਲਕ ਫਿਰ ਤੋਂ ਦੇਖਣ ਨੂੰ ਮਿਲ ਰਹੀ ਹੈ।