ਜਬਲਪੁਰ 'ਚ ਮੁਨੱਵਰ ਫਾਰੂਕੀ ਦੀ ਕੁੱਟਮਾਰ? ਅਨੁਰਾਗ ਡੋਭਾਲ ਨੇ ਟਵੀਟ ਕਰਕੇ ਉਡਾਇਆ ਮਜ਼ਾਕ

Wednesday, Feb 28, 2024 - 12:50 PM (IST)

ਜਬਲਪੁਰ 'ਚ ਮੁਨੱਵਰ ਫਾਰੂਕੀ ਦੀ ਕੁੱਟਮਾਰ? ਅਨੁਰਾਗ ਡੋਭਾਲ ਨੇ ਟਵੀਟ ਕਰਕੇ ਉਡਾਇਆ ਮਜ਼ਾਕ

ਨਵੀਂ ਦਿੱਲੀ : 'ਬਿੱਗ ਬੌਸ 17' ਦੇ ਜੇਤੂ ਮੁਨੱਵਰ ਫਾਰੂਕੀ ਇਨ੍ਹੀਂ ਦਿਨੀਂ ਖ਼ੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਉਸ ਨੂੰ ਆਫ਼ਰਜ਼ ਦੀ ਲਾਈਨ ਲੱਗ ਗਈ। ਹਾਲ ਹੀ 'ਚ ਹਿਨਾ ਖ਼ਾਨ ਨਾਲ ਮੁਨੱਵਰ ਦਾ ਗੀਤ 'ਹਲਕੀ-ਹਲਕੀ ਸੀ ਬਰਸਾਤ' ਰਿਲੀਜ਼ ਹੋਇਆ ਹੈ, ਜਿਸ 'ਚ ਦੋਹਾਂ ਦੀ ਕੈਮਿਸਟਰੀ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਇਕ ਵਾਰ ਮੁੜ ਤੋਂ ਮੁਨੱਵਰ ਸੁਰਖੀਆਂ 'ਚ ਆ ਗਿਆ ਹੈ ਪਰ ਵਜ੍ਹਾ ਕੋਈ ਪ੍ਰੋਜੈਕਟ ਨਹੀਂ ਸਗੋਂ ਵਿਵਾਦਾਂ ਹੈ।
ਦਰਅਸਲ, ਪਿਛਲੇ ਕਾਫ਼ੀ ਸਮੇਂ ਤੋਂ ਮੁਨੱਵਰ ਫਾਰੂਕੀ ਤੇ ਅਨੁਰਾਗ ਡੋਭਾਲ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਦੋਵੇਂ ਇਕ-ਦੂਜੇ ਖਿਲਾਫ਼ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਹਨ, ਜਿਸ ਕਾਰਨ ਇਹ ਪ੍ਰਸ਼ੰਸਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਅਨੁਰਾਗ ਨੇ ਮੁਨੱਵਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਜਿਹੀ ਗੱਲ ਆਖ ਦਿੱਤੀ, ਜਿਸ ਕਾਰਨ ਉਹ ਖੁਦ ਹੀ ਲੋਕਾਂ ਦੇ ਨਿਸ਼ਾਨੇ 'ਤੇ ਆ ਗਿਆ।

PunjabKesari

ਮੁਨੱਵਰ ਫਾਰੂਕੀ ਨੂੰ ਲੈ ਕੇ ​​ਅਨੁਰਾਗ ਨੇ ਕੀਤਾ ਟਵੀਟ
'ਯੂਕੇ ਰਾਈਡਰ' ਦੇ ਨਾਂ ਨਾਲ ਮਸ਼ਹੂਰ ਅਨੁਰਾਗ ਡੋਭਾਲ ਨੇ ਟਵੀਟ ਕਰਕੇ ਪੁੱਛਿਆ ਕਿ ਕੀ ਜਬਲਪੁਰ 'ਚ ਕਿਸੇ ਦੀ ਕੁੱਟਮਾਰ ਹੋਈ ਹੈ। ਦਰਅਸਲ ਅਨੁਰਾਗ ਦਾ ਇਸ਼ਾਰਾ ਮੁਨੱਵਰ ਫਾਰੂਕੀ ਵੱਲ ਸੀ, ਜਿਸ ਦੀ ਜਬਲਪੁਰ 'ਚ ਕੁੱਚ-ਮਾਰ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਜਬਲਪੁਰ ਕਾਂਡ 'ਤੇ ਮੁਨੱਵਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਇਸ ਦੇ ਨਾਲ ਹੀ ਅਨੁਰਾਗ ਨੇ ਜਿਵੇਂ ਹੀ ਇਸ ਤਰ੍ਹਾਂ ਦਾ ਟਵੀਟ ਕੀਤਾ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਹੀ ਲਤਾੜ ਲਗਾ ਦਿੱਤੀ ਹੈ।

ਅਨੁਰਾਗ ਡੋਭਾਲ ਨੂੰ ਲੋਕਾਂ ਨੇ ਦੱਸਿਆ ਜ਼ੋਕਰ
ਇਕ ਯੂਜ਼ਰਸ ਨੇ ਅਨੁਰਾਗ 'ਤੇ ਟਿੱਪਣੀ ਕਰਦਿਆਂ ਲਿਖਿਆ, 'ਬਿੱਗ ਬੌਸ ਤੋਂ ਕਿਸੇ ਨੂੰ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਗਿਆ ਸੀ ਨਾ।' ਇਕ ਨੇ ਲਿਖਿਆ, 'ਉਹ ਤਾਂ ਸਾਰੀ ਉਮਰ ਜ਼ੋਕਰ ਹੀ ਰਹੇਗਾ। ਬਿੱਗ ਬੌਸ ਤੋਂ ਬੇਇੱਜ਼ਤੀ ਕਰਕੇ ਕੱਢਿਆ ਹੋਇਆ ਜ਼ੋਕਰ।' ਇਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਨਾ ਤਰਸ ਆਉਂਦਾ ਹੈ ਤੇਰੇ ਉੱਪਰ ਜ਼ੋਕਰ ਕਿਉਂ ਪੈਦਾ ਹੋਇਆ ਤੂੰ।' ਮਤਲਬ ਕਿ ਤੈਨੂੰ ਜ਼ੋਕਰ ਹੋਣ 'ਤੇ ਮਾਣ ਹੈ, ਕੋਈ ਗੱਲ ਨਹੀਂ। ਠੀਕ ਕਰ ਦੇਵੇਗਾ ਤੈਨੂੰ ਉਹ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News