ਸੋਨੂੰ ਸੂਦ ਦੇ ਪੋਸਟਰ 'ਤੇ ਦੁੱਧ ਚੜ੍ਹਾਉਣ ਵਾਲਿਆਂ ਨੂੰ ਅਦਾਕਾਰ ਨੇ ਦਿੱਤਾ ਚੰਗਾ ਸੁਝਾਅ

Tuesday, May 25, 2021 - 02:59 PM (IST)

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਲੋਕਾਂ ਦੇ ਲਈ ਫਰਿਸ਼ਤਾ ਬਣ ਗਏ ਹਨ ਜਿਸ ਕਾਰਨ ਉਹ ਕੋਰੋਨਾ ਵਿਚਾਲੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ। ਉਹ ਲੋਕਾਂ ਨੂੰ ਆਕਸੀਜਨ, ਬੈੱਡ, ਆਦਿ ਮੁਹੱਈਆਂ ਕਰਵਾਉਣ ਤੋਂ ਲੈ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਸੋਨੂੰ ਸੂਦ ਦੇ ਇਸ ਨੇਕ ਕੰਮ ਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਣ ਲੱਗੇ ਹਨ। ਅਜਿਹੀ ਦੌਰਾਨ ਅਦਾਕਾਰ ਦੇ ਪ੍ਰਸ਼ੰਸਕ ਆਪਣੇ-ਆਪਣੇ ਤਰੀਕੇ ਨਾਲ ਧੰਨਵਾਦ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਦੇ ਪੋਸਟਰ 'ਤੇ ਹਾਲ ਹੀ ਵਿੱਚ ਦੁੱਧ ਚੜਾਉਣ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਉਸ ਸਮੇਂ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਲਈ ਧੰਨਵਾਦ ਕੀਤਾ ਸੀ। ਹੁਣ ਅਜਿਹੀ ਹੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਲੋਕ ਦੁੱਧ ਨਾਲ ਅਦਾਕਾਰ ਦੇ ਪੋਸਟਰ ਨੂੰ ਅਭਿਸ਼ੇਕ ਕਰ ਰਹੇ ਹਨ। ਵੀਡੀਓ ਆਂਧਰਾ ਪ੍ਰਦੇਸ਼ ਦੇ ਕੁਰਨੂਲ ਅਤੇ ਨਿਲੌਰ ਦੀ ਦੱਸੀ ਜਾ ਰਹੀ ਹੈ।

PunjabKesari
ਹੁਣ ਇਸ ਵੀਡੀਓ ਵਿੱਚ ਸੋਨੂੰ ਸੂਦ ਦੇ ਪ੍ਰਸ਼ੰਸਕ ਉਨ੍ਹਾਂ ਦੀ ਪੂਜਾ ਕਰਦੇ ਹੋਏ ਅਤੇ ਉਨ੍ਹਾਂ ਦੇ ਪੋਸਟਰ ਨੂੰ ਦੁੱਧ ਨਾਲ ਅਭਿਸ਼ੇਕ ਕਰਦੇ ਹੋਏ ਵੇਖੇ ਜਾ ਸਕਦੇ ਹਨ। ਹੁਣ ਅਭਿਨੇਤਾ ਨੇ ਵੀ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਦੁੱਧ ਦੀ ਬਰਬਾਦੀ ਬਾਰੇ ਗੱਲ ਕੀਤੀ ਹੈ। ਸੋਨੂੰ ਸਦ ਨੇ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ ਧੰਨਵਾਦ। ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਇਸ ਦੁੱਧ ਨੂੰ ਕਿਸੇ ਲੋੜਵੰਦ ਲਈ ਬਚਾਓ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਅਦਾਕਾਰ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਸ ਦੀ ਪ੍ਰਸ਼ੰਸਾ ਕੀਤੀ ਹੈ।

 

ਅਜਿਹਾ ਹੀ ਇਕ ਵੀਡੀਓ ਪਹਿਲਾਂ ਵੀ ਸਾਹਮਣੇ ਆਇਆ ਸੀ। ਇਸ ਨੂੰ ਸਾਂਝਾ ਕਰਦੇ ਹੋਏ ਅਭਿਨੇਤਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਬਹੁਤ ਸਾਰੇ ਯੂਜ਼ਰਸ ਨੇ ਇਸ 'ਤੇ ਅਦਾਕਾਰ ਦੀ ਆਲੋਚਨਾ ਕੀਤੀ ਸੀ। ਟੀ.ਵੀ. ਅਦਾਕਾਰਾ ਕਵਿਤਾ ਕੌਸ਼ਿਕ ਨੇ ਵੀ ਇਸ ਵੀਡੀਓ ਦੀ ਆਲੋਚਨਾ ਕੀਤੀ ਹੈ। ਇਕ ਯੂਜ਼ਰ ਨੇ ਸੋਨੂੰ ਸੂਦ ਦੇ ਪੋਸਟਰ 'ਤੇ ਦੁੱਧ ਦੀ ਭੇਟ ਦੀ ਆਲੋਚਨਾ ਕਰਦਿਆਂ ਕਿਹਾ-' ਇਹ ਵਧੀਆ ਹੈ ਸਰ ਪਰ ਇੰਨਾਂ ਨੂੰ ਮਨ੍ਹਾ ਕਰੋ। ਦੁੱਧ ਦੀ ਬਰਬਾਦੀ ਸਹੀ ਨਹੀਂ ਹੈ। ਬਹੁਤ ਸਾਰੇ ਲੋਕ ਭੁੱਖ ਨਾਲ ਮਰ ਰਹੇ ਹਨ। '

 

PunjabKesari
ਕਵਿਤਾ ਕੌਸ਼ਿਕ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਲਿਖਿਆ-' ਅਸੀਂ ਸਾਰੇ ਸੋਨੂੰ ਸੂਦ ਨੂੰ ਬਹੁਤ ਪਿਆਰ ਕਰਦੇ ਹਾਂ। ਦਿਲ ਉਸ ਦੇ ਨੇਕ ਕੰਮਾਂ ਲਈ ਹਮੇਸ਼ਾਂ ਉਸ ਦਾ ਸ਼ੁਕਰਗੁਜ਼ਾਰ ਰਹੇਗਾ ਪਰ ਮੈਨੂੰ ਯਕੀਨ ਹੈ ਕਿ ਉਹ ਇਸ ਨਿਰਾਸ਼ਾਜਨਕ ਕੰਮ ਤੋਂ ਖੁਸ਼ ਨਹੀਂ ਹੋਣਗੇ। ਅਜਿਹੇ ਸਮੇਂ ਜਦੋਂ ਲੋਕ ਭੁੱਖ ਨਾਲ ਮਰ ਰਹੇ ਹਨ ਤਾਂ ਦੂਜੇ ਪਾਸੇ ਦੁੱਧ ਦੀ ਬਰਬਾਦੀ ਹੋ ਰਹੀ ਹੈ। ਆਖ਼ਿਰਕਾਰ ਅਸੀਂ ਹਮੇਸ਼ਾ ਚੀਜ਼ਾਂ ਦੀ ਵਧੇਰੇ ਵਰਤੋਂ ਕਿਉਂ ਕਰਦੇ ਹਾਂ?


Aarti dhillon

Content Editor

Related News