ਕੈਂਸਰ ਸਰਜਰੀ ਤੋਂ ਬਾਅਦ ਪੁੱਤ ਨੂੰ ਲੈ ਕੇ ਬੇਬੱਸ ਹੋਈ ਦੀਪਿਕਾ ਕੱਕੜ, ਕਿਹਾ-''ਮੈਂ ਉਸ ਨੂੰ...''

Wednesday, Jul 30, 2025 - 03:28 PM (IST)

ਕੈਂਸਰ ਸਰਜਰੀ ਤੋਂ ਬਾਅਦ ਪੁੱਤ ਨੂੰ ਲੈ ਕੇ ਬੇਬੱਸ ਹੋਈ ਦੀਪਿਕਾ ਕੱਕੜ, ਕਿਹਾ-''ਮੈਂ ਉਸ ਨੂੰ...''

ਐਂਟਰਟੇਨਮੈਂਟ ਡੈਸਕ- ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਦੀ ਕੁਝ ਸਮਾਂ ਪਹਿਲਾਂ ਲੀਵਰ ਦੇ ਕੈਂਸਰ ਦੀ ਸਰਜਰੀ ਹੋਈ ਹੈ, ਜਿਸ ਤੋਂ ਉਹ ਹੌਲੀ-ਹੌਲੀ ਠੀਕ ਹੋ ਰਹੀ ਹੈ। ਅਦਾਕਾਰਾ ਦੇ ਪਤੀ ਸ਼ੋਏਬ ਇਬਰਾਹਿਮ ਅਕਸਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੌਰਾਨ ਹਾਲ ਹੀ ਵਿੱਚ, ਦੀਪਿਕਾ ਦਾ ਇੱਕ ਤਾਜ਼ਾ ਵਲੌਗ ਸਾਹਮਣੇ ਆਇਆ ਹੈ, ਜਿਸ ਵਿੱਚ ਅਦਾਕਾਰਾ ਬਹੁਤ ਭਾਵੁਕ ਦਿਖਾਈ ਦੇ ਰਹੀ ਹੈ। ਤਾਂ ਆਓ ਜਾਣਦੇ ਹਾਂ ਕਿ ਅਦਾਕਾਰਾ ਦੇ ਪਰੇਸ਼ਾਨ ਹੋਣ ਦਾ ਕਾਰਨ ਕੀ ਹੈ?

PunjabKesari
ਤਾਜ਼ਾ ਵਲੌਗ ਵਿੱਚ ਦੀਪਿਕਾ ਕੱਕੜ ਆਪਣੇ ਪੁੱਤਰ ਨਾਲ ਵਧੀਆ ਸਮਾਂ ਬਿਤਾਉਂਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ, ਵਲੌਗ ਦੇ ਅੰਤ ਵਿੱਚ ਦੀਪਿਕਾ ਦਿਖਾਉਂਦੀ ਹੈ ਕਿ ਉਹ ਆਪਣੀ ਮਾਂ ਅਤੇ ਪੁੱਤਰ ਨਾਲ ਘਰ ਵਾਪਸ ਜਾ ਰਹੀ ਹੈ। ਜਿਵੇਂ ਹੀ ਕਾਰ ਬੈਠਦੀ ਹੈ, ਦੀਪਿਕਾ ਦੀ ਮਾਂ ਅਤੇ ਉਨ੍ਹਾਂ ਦਾ ਪੁੱਤਰ ਰੂਹਾਨ ਸੌਂ ਜਾਂਦੇ ਹਨ। ਰੂਹਾਨ ਦੀਪਿਕਾ ਦੀ ਗੋਦ ਵਿੱਚ ਸੌਂ ਰਿਹਾ ਹੈ ਅਤੇ ਉਹ ਇਸ 'ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੀ ਹੈ। ਅਦਾਕਾਰਾ ਦੱਸਦੀ ਹੈ ਕਿ ਸਰਜਰੀ ਤੋਂ ਬਾਅਦ, ਰੂਹਾਨ ਉਨ੍ਹਾਂ ਦੀ ਗੋਦ ਵਿੱਚ ਸੌਂਣ ਲੱਗ ਪਿਆ ਹੈ। ਉਨ੍ਹਾਂ ਦੇ ਟਾਂਕੇ ਹੁਣ ਚੰਗੀ ਤਰ੍ਹਾਂ ਠੀਕ ਹੋ ਗਏ ਹਨ। ਹਾਲਾਂਕਿ, ਉਹ ਅਜੇ ਵੀ ਆਪਣੇ ਪੁੱਤਰ ਨੂੰ ਨਹੀਂ ਚੁੱਕ ਸਕਦੀ, ਪਰ ਉਹ ਉਸਦੀ ਗੋਦ ਵਿੱਚ ਸੌਂ ਸਕਦਾ ਹੈ।



ਅਦਾਕਾਰਾ ਕਹਿੰਦੀ ਹੈ ਕਿ ਇਹ ਪਲ ਉਸ ਲਈ ਬਹੁਤ ਕੀਮਤੀ ਹੈ, ਕਿਉਂਕਿ ਜਦੋਂ ਉਸਨੂੰ ਕੈਂਸਰ ਬਾਰੇ ਪਤਾ ਲੱਗਾ, ਤਾਂ ਉਸਨੂੰ ਲੱਗਾ ਕਿ ਕੀ ਇਹ ਦਿਨ ਵਾਪਸ ਆਉਣਗੇ? ਉਹ ਕਦੋਂ ਆਉਣਗੇ? ਹੁਣ ਜਦੋਂ ਚੀਜ਼ਾਂ ਹੌਲੀ-ਹੌਲੀ ਪਹਿਲਾਂ ਵਾਂਗ ਠੀਕ ਹੋ ਰਹੀਆਂ ਹਨ, ਤਾਂ ਇਹ ਛੋਟੇ-ਛੋਟੇ ਪਲ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੇ ਹਨ। ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਦੀਪਿਕਾ  ਕੱਕੜ ਨੇ ਦੱਸਿਆ ਕਿ ਕੈਂਸਰ ਦੇ ਇਲਾਜ ਕਾਰਨ ਉਨ੍ਹਾਂ ਨੂੰ ਹੁਣ ਅਲਸਰ ਹੋ ਰਹੇ ਹਨ। ਇਸਦਾ ਮਤਲਬ ਹੈ ਕਿ ਉਹ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਸਿਰਫ਼ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲਾਂ ਦੇ ਮੁਕਾਬਲੇ ਘੱਟ ਗਈਆਂ ਹਨ।


author

Aarti dhillon

Content Editor

Related News