ਸੁਪਰਸਟਾਰ ਨਾਗਾਰਜੁਨ ਨੇ ਮਸ਼ਹੂਰ ਅਦਾਕਾਰਾ ਨੂੰ ਜੜੇ ਇਕ ਤੋਂ ਬਾਅਦ ਇਕ 14 ਥੱਪੜ, ਜਾਣੋ ਕੀ ਸੀ ਵਜ੍ਹਾ

Sunday, Aug 03, 2025 - 09:42 AM (IST)

ਸੁਪਰਸਟਾਰ ਨਾਗਾਰਜੁਨ ਨੇ ਮਸ਼ਹੂਰ ਅਦਾਕਾਰਾ ਨੂੰ ਜੜੇ ਇਕ ਤੋਂ ਬਾਅਦ ਇਕ 14 ਥੱਪੜ, ਜਾਣੋ ਕੀ ਸੀ ਵਜ੍ਹਾ

ਮੁੰਬਈ - ਬਾਲੀਵੁੱਡ ਅਤੇ ਦੱਖਣੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਈਸ਼ਾ ਕੋਪਿਕਰ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦੇ ਇੱਕ ਅਜਿਹੇ ਪਲ ਦਾ ਜ਼ਿਕਰ ਕੀਤਾ ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 1998 ਦੀ ਫਿਲਮ ‘ਚੰਦਰਲੇਖਾ’ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੁਪਰਸਟਾਰ ਨਾਗਾਰਜੁਨ ਅੱਕੀਨੇਨੀ ਤੋਂ ਲਗਾਤਾਰ 14 ਥੱਪੜ ਖਾਣੇ ਪਏ। ਹਾਲਾਂਕਿ ਇਹ ਥੱਪੜ ਕਿਸੇ ਨਿੱਜੀ ਰੰਜਿਸ਼ ਕਾਰਨ ਨਹੀਂ ਮਾਰੇ ਗਏ ਸਨ, ਸਗੋਂ ਇੱਕ ਸੀਨ ਦੀ ਮੰਗ ਮੁਤਾਬਕ ਮਾਰੇ ਗਏ ਸਨ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਈਸ਼ਾ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਰੀਅਰ ਦੂਜੀ ਫਿਲਮ ਸੀ ਅਤੇ ਉਹ ਆਪਣੀ ਅਦਾਕਾਰੀ ਨੂੰ ਲੈ ਕੇ ਬਹੁਤ ਗੰਭੀਰ ਸੀ। ਉਹ ਚਾਹੁੰਦੀ ਸੀ ਕਿ ਸੀਨ ਵਿੱਚ ਉਨ੍ਹਾਂ ਦੀ ਭਾਵਨਾ ਅਤੇ ਪ੍ਰਤੀਕਿਰਿਆ ਇਕਦਮ ਅਸਲੀ ਲੱਗਣ।

PunjabKesari

ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਨੇ ਛੱਡੀ ਦੁਨੀਆ

ਉਨ੍ਹਾਂ ਨੇ ਖੁਦ ਨਾਗਾਰਜੁਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅਸਲ ਵਿੱਚ ਥੱਪੜ ਮਾਰਣ, ਤਾਂ ਜੋ ਸੀਨ ਜ਼ਿਆਦਾ ਪ੍ਰਭਾਵਸ਼ਾਲੀ ਲੱਗੇ। ਨਾਗਾਰਜੁਨ ਨੇ ਪਹਿਲਾਂ ਪੁੱਛਿਆ ਕਿ ਕੀ ਉਹ ਸੱਚਮੁੱਚ ਇਸ ਲਈ ਤਿਆਰ ਹੈ, ਤਾਂ ਈਸ਼ਾ ਨੇ ਕਿਹਾ, "ਹਾਂ, ਮੈਨੂੰ ਰੀਅਲ ਫੀਲ ਚਾਹੀਦੀ ਹੈ।" ਉਨ੍ਹਾਂ ਦੱਸਿਆ ਕਿ ਨਾਗਾਰਜੁਨ ਨੇ ਪਿਆਰ ਨਾਲ ਥੱਪੜ ਮਾਰੇ, ਪਰ ਡਾਇਰੈਕਟਰ ਨੇ ਕਿਹਾ ਕਿ ਸੀਨ ਵਿੱਚ ਇਹ ਅਸਲ ਲੱਗਣਾ ਚਾਹੀਦਾ ਹੈ। ਇਸ ਕਰਕੇ ਉਨ੍ਹਾਂ ਨੇ 14 ਥੱਪੜ ਖਾਧੇ, ਜਿਸ ਕਾਰਨ ਉਨ੍ਹਾਂ ਦੇ ਚਿਹਰੇ 'ਤੇ ਨਿਸ਼ਾਨ ਵੀ ਪੈ ਗਏ। ਸੀਨ ਮੁਕੰਮਲ ਹੋਣ ਤੋਂ ਬਾਅਦ ਨਾਗਾਰਜੁਨ ਬਹੁਤ ਪਰੇਸ਼ਾਨ ਹੋ ਗਏ ਅਤੇ ਈਸ਼ਾ ਕੋਪਿਕਰ ਕੋਲੋਂ ਵਾਰ-ਵਾਰ ਮਾਫੀ ਮੰਗਣ ਲੱਗੇ। ਪਰ ਈਸ਼ਾ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ, ਅਤੇ ਨਾਗਾਰਜੁਨ ਨੂੰ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਫਿਲਮ ‘ਚੰਦਰਲੇਖਾ’ ਵਿੱਚ ਨਾਗਾਰਜੁਨ, ਈਸ਼ਾ ਕੋਪਿਕਰ ਅਤੇ ਰਾਮਿਆ ਕ੍ਰਿਸ਼ਨ ਮੁੱਖ ਭੂਮਿਕਾਵਾਂ ਵਿੱਚ ਸਨ।

PunjabKesari

ਇਹ ਵੀ ਪੜ੍ਹੋ: ਨਵੇਂ ਗਾਣੇ ਨੂੰ ਲੈ ਕੇ ਕਰਨ ਔਜਲਾ ਦਾ ਪੈ ਗਿਆ ਪੰਗਾ ! ਅਸ਼ਲੀਲਤਾ ਫੈਲਾਉਣ ਦੇ ਲੱਗੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News