22 ਸਾਲਾਂ ਅਦਾਕਾਰਾ ਨੇ ਨਹਾਉਂਦੇ ਦਾ ਵੀਡੀਓ ਕੀਤਾ ਪੋਸਟ, ਲੋਕ ਨੇ ਕੀਤਾ ਟ੍ਰੋਲ
Friday, Sep 06, 2024 - 01:36 PM (IST)
![22 ਸਾਲਾਂ ਅਦਾਕਾਰਾ ਨੇ ਨਹਾਉਂਦੇ ਦਾ ਵੀਡੀਓ ਕੀਤਾ ਪੋਸਟ, ਲੋਕ ਨੇ ਕੀਤਾ ਟ੍ਰੋਲ](https://static.jagbani.com/multimedia/2024_9image_13_43_365098013avvv.jpg)
ਮੁੰਬਈ (ਬਿਊਰੋ)- ਅਵਨੀਤ ਕੌਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਦੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਅਦਾਕਾਰਾ ਅਵਨੀਤ ਕੌਰ ਨੇ ਹਾਲ ਹੀ 'ਚ ਬਾਥਰੂਮ ਦਾ ਵੀਡੀਓ ਪੋਸਟ ਕੀਤਾ ਹੈ।
ਇਸ ਵੀਡੀਓ 'ਚ ਅਦਾਕਾਰਾ ਨਹਾਉਂਦੀ ਨਜ਼ਰ ਆ ਰਹੀ ਹੈ, ਜਿੱਥੇ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਰੱਖਿਆ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਉਹ ਨਹਾਉਂਦੇ ਸਮੇਂ ਬਾਡੀਕੋਨ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਵਨੀਤ ਨੇ ਕੋਈ ਕੈਪਸ਼ਨ ਨਹੀਂ ਲਿਖਿਆ ਹੈ।
ਹਾਲਾਂਕਿ ਵੀਡੀਓ ਸਾਹਮਣੇ ਆਉਂਦੇ ਹੀ ਲੋਕ ਕਮੈਂਟ ਸੈਕਸ਼ਨ 'ਚ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਜਿਵੇਂ ਹੀ ਇਹ ਵੀਡੀਓ ਸਾਹਮਣੇ ਆਇਆ, ਇੱਕ ਯੂਜ਼ਰ ਨੇ ਲਿਖਿਆ, “ਜਿਊਲਰਾਂ ਦੇ ਪੈਸੇ ਖਾ ਕੇ ਆਪਣੇ ਪਾਪ ਧੋ ਰਹੀ ਹੈ।”ਇੱਕ ਨੇ ਲਿਖਿਆ “ਉਹ ਪੂਰੀ ਤਰ੍ਹਾਂ ਬੇਸ਼ਰਮ ਹੈ।” ਇੱਕ ਯੂਜ਼ਰ ਨੇ ਲਿਖਿਆ ਕਿ ਇੰਟਰਨੈੱਟ ਉੱਤੇ ਹੁਣ ਬਸ ਇਹੀ ਕੰਟੈਂਟ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਅਵਨੀਤ ਕੌਰ (ਦੇ ਇੰਸਟਾਗ੍ਰਾਮ ਉੱਤੇ 32 ਮਿਲੀਅਨ ਫਾਲੋਅਰ ਹਨ।
ਦੱਸ ਦਈਏ ਕਿ ਅਵਨੀਤ ਕੌਰਨੇ ਇੱਕ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ: ਅਵਨੀਤ ਕੌਰ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ ਅਤੇ ਉਸਨੇ ਕਈ ਸੀਰੀਅਲਾਂ ਵਿੱਚ ਬਾਲ ਕਲਾਕਾਰ ਵਜੋਂ ਕੰਮ ਕੀਤਾ ਹੈ। ਇਸ ਤੋਂ ਬਾਅਦ 'ਅਲਾਦੀਨ' 'ਚ ਜੈਸਮੀਨ ਦਾ ਕਿਰਦਾਰ ਨਿਭਾ ਕੇ ਉਹ ਘਰ-ਘਰ 'ਚ ਮਸ਼ਹੂਰ ਹੋਈ ਸੀ। ਇੰਨਾ ਹੀ ਨਹੀਂ ਅਵਨੀਤ ਕੌਰ ਨੇ ਇਸ ਤੋਂ ਪਹਿਲਾਂ ਫਿਲਮ ਮਰਦਾਨੀ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।