ਥਾਲਾਪਤੀ ਵਿਜੇ ਦੀ ‘GOAT’ ਫ਼ਿਲਮ ਦਾ ਧਮਾਕੇਦਾਰ ਪੋਸਟਰ ਰਿਲੀਜ਼, ਪੋਂਗਲ ਦੀ ਦਿੱਤੀ ਵਧਾਈ

Monday, Jan 15, 2024 - 06:17 PM (IST)

ਥਾਲਾਪਤੀ ਵਿਜੇ ਦੀ ‘GOAT’ ਫ਼ਿਲਮ ਦਾ ਧਮਾਕੇਦਾਰ ਪੋਸਟਰ ਰਿਲੀਜ਼, ਪੋਂਗਲ ਦੀ ਦਿੱਤੀ ਵਧਾਈ

ਮੁੰਬਈ (ਬਿਊਰੋ)– ਥਾਲਾਪਤੀ ਵਿਜੇ ਦੇ ਪ੍ਰਸ਼ੰਸਕਾਂ ਨੂੰ ਪੋਂਗਲ ਦੇ ਮੌਕੇ ’ਤੇ ਵੱਡਾ ਤੋਹਫ਼ਾ ਮਿਲਿਆ ਹੈ। ਇਸ ਮੌਕੇ ਥਾਲਾਪਤੀ ਦੀ ਆਉਣ ਵਾਲੀ ਵੱਡੀ ਫ਼ਿਲਮ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਨਾਂ ‘ਦਿ ਗ੍ਰੇਟੈਸਟ ਆਫ ਆਲ ਟਾਈਮ’ (GOAT) ਹੈ।

ਫ਼ਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਵੈਂਕਟ ਪ੍ਰਭੂ ਨੇ ਪੋਂਗਲ ਦੇ ਮੌਕੇ ’ਤੇ ਫ਼ਿਲਮ ਦਾ ਤੀਜਾ ਪੋਸਟਰ ਰਿਲੀਜ਼ ਕੀਤਾ। ਇਸ ਤੋਂ ਬਾਅਦ ਟੀ-ਸੀਰੀਜ਼ ਵਲੋਂ ਵੀ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਪੋਸਟਰ ਨੂੰ ਸਾਂਝਾ ਕਰਦਿਆਂ ਨਿਰਦੇਸ਼ਕ ਨੇ ਸਾਰਿਆਂ ਨੂੰ ਪੋਂਗਲ ਦੀ ਵਧਾਈ ਦਿੱਤੀ ਤੇ ਕਿਹਾ ਕਿ ਆਓ ਅੱਜ ਤੁਹਾਨੂੰ GOAT ਟੀਮ ਨਾਲ ਮਿਲਾਉਂਦੇ ਹਾਂ।

ਇਹ ਖ਼ਬਰ ਵੀ ਪੜ੍ਹੋ : ਅਯੁੱਧਿਆ : ਰਾਮ ਮੰਦਰ ਤੋਂ 15 ਮਿੰਟ ਦੀ ਦੂਰੀ ’ਤੇ ਅਮਿਤਾਭ ਬੱਚਨ ਨੇ ਖ਼ਰੀਦਿਆ ਪਲਾਟ, ਕੀਮਤ ਜਾਣ ਲੱਗੇਗਾ ਝਟਕਾ

ਵਿਜੇ ਦੀ ਸ਼ਾਨਦਾਰ ਲੁੱਕ
GOAT ਦੇ ਇਸ ਪੋਸਟਰ ’ਚ ਥਾਲਾਪਤੀ ਵਿਜੇ ਦੀ ਜ਼ਬਰਦਸਤ ਲੁੱਕ ਦੇਖੀ ਜਾ ਸਕਦੀ ਹੈ। ਇਸ ਪੋਸਟਰ ’ਚ ਦੇਖਿਆ ਜਾ ਸਕਦਾ ਹੈ ਕਿ ਵਿਜੇ ਕਮਾਂਡੋ ਡਰੈੱਸ ’ਚ ਬੰਦੂਕ ਲੈ ਕੇ ਵਿਚਕਾਰ ਖੜ੍ਹੇ ਹਨ। ਉਸ ਦੇ ਨਾਲ ਉਸ ਦੀ ਪੂਰੀ ਟੀਮ ਨਜ਼ਰ ਆ ਰਹੀ ਹੈ।

ਪੋਸਟਰ ’ਚ ਵਿਜੇ ਤੋਂ ਇਲਾਵਾ ਮਸ਼ਹੂਰ ਕੋਰੀਓਗ੍ਰਾਫਰ ਪ੍ਰਭੂਦੇਵਾ ਵੀ ਨਜ਼ਰ ਆ ਰਹੇ ਹਨ। ਪ੍ਰਭੂਦੇਵਾ ਵੀ ਹੱਥ ’ਚ ਬੰਦੂਕ ਲੈ ਕੇ ਨਜ਼ਰ ਆ ਰਹੇ ਹਨ। ਪੋਸਟਰ ’ਚ ਉਨ੍ਹਾਂ ਤੋਂ ਇਲਾਵਾ ਪ੍ਰਸ਼ਾਂਤ ਤੇ ਅਜਮਲ ਨਜ਼ਰ ਆ ਰਹੇ ਹਨ। ਇਹ ਸਾਰੇ ਜੰਗ ਦੇ ਮੈਦਾਨ ’ਚ ਖੜ੍ਹੇ ਹਨ ਤੇ ਹੈਲੀਕਾਪਟਰ ਉਪਰੋਂ ਉੱਡ ਰਹੇ ਹਨ।

PunjabKesari

ਅਜਿਹੀ ਰਹੀ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ
ਪੋਂਗਲ ਦੇ ਮੌਕੇ ’ਤੇ ਪ੍ਰਸ਼ੰਸਕ ਇਸ ਤੋਹਫ਼ੇ ਤੋਂ ਬਹੁਤ ਖ਼ੁਸ਼ ਹਨ। ਥਾਲਾਪਤੀ ਵਿਜੇ ਤੇ ਹੋਰ ਸਟਾਰ ਕਾਸਟ ਦੇ ਪ੍ਰਸ਼ੰਸਕ ਇਸ ਪੋਸਟਰ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਸ਼ੇਅਰ ਕਰ ਰਹੇ ਹਨ। ਨਾਲ ਹੀ ਇਸ ਪੋਸਟਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟਰ ’ਤੇ ਪ੍ਰਸ਼ੰਸਕਾਂ ਨੇ ਕਮੈਂਟਸ ਕੀਤੇ ਹਨ।

ਪ੍ਰਸ਼ੰਸਕ ਹੁਣ ਇਸ ਧਮਾਕੇਦਾਰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਥਾਲਾਪਤੀ ਵਿਜੇ ਫ਼ਿਲਮ ’ਚ ਡਬਲ ਰੋਲ ’ਚ ਨਜ਼ਰ ਆਉਣਗੇ, ਇਕ ਰੋਲ ’ਚ ਉਹ ਬੁੱਢੇ ਤੇ ਦੂਜੇ ਰੋਲ ’ਚ ਜਵਾਨ ਨਜ਼ਰ ਆਉਣਗੇ। ਫ਼ਿਲਮ ’ਚ ਥਾਲਾਪਤੀ ਵਿਜੇ ਤੋਂ ਇਲਾਵਾ ਮੀਨਾਕਸ਼ੀ ਚੌਧਰੀ, ਯੋਗੀ ਬਾਬੂ, ਮਾਈਕ ਮੋਹਨ ਤੇ ਜੈਰਾਮ ਵਰਗੇ ਸਿਤਾਰੇ ਨਜ਼ਰ ਆਉਣਗੇ। ਫ਼ਿਲਮ ’ਚ ਵਿਜੇ ਦੀ ਲੁੱਕ ਨੂੰ ਲੈ ਕੇ ਕਾਫੀ ਚਰਚਾ ਹੈ, ਜਿਸ ਲਈ ਉਹ ਇਸ ਦੇ 3ਡੀ ਸਕੈਨ ਲਈ ਲਾਸ ਏਂਜਲਸ ਵੀ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News