ਥਲਪਤੀ ਵਿਜੇ ਦੇ ਜਨਮਦਿਨ ''ਤੇ ਰਿਲੀਜ਼ ਹੋਵੇਗੀ ਉਨ੍ਹਾਂ ਦੀ ਆਖਰੀ ਫਿਲਮ ''ਜਨ ਨਯਾਗਨ'' ਦੀ ਪਹਿਲੀ ਝਲਕ
Saturday, Jun 21, 2025 - 04:36 PM (IST)
ਮੁੰਬਈ (ਏਜੰਸੀ)- ਦੱਖਣੀ ਭਾਰਤੀ ਫਿਲਮ ਸਟਾਰ ਥਲਪਤੀ ਵਿਜੇ ਦੇ ਜਨਮਦਿਨ 'ਤੇ ਉਨ੍ਹਾਂ ਦੀ ਆਖਰੀ ਫਿਲਮ 'ਜਨ ਨਯਾਗਨ' ਦੀ ਪਹਿਲੀ ਝਲਕ ਰਿਲੀਜ਼ ਹੋਵੇਗੀ। ਥਲਾਪਤੀ ਵਿਜੇ ਦੀ ਆਖਰੀ ਫਿਲਮ 'ਜਨ ਨਯਾਗਨ' ਦੀ ਬਹੁਤ ਉਡੀਕੀ ਜਾ ਰਹੀ ਪਹਿਲੀ ਝਲਕ 22 ਜੂਨ 2025 ਦੀ ਅੱਧੀ ਰਾਤ (12:00 ਵਜੇ) ਯਾਨੀ ਥਲਪਤੀ ਵਿਜੇ ਦੇ ਜਨਮਦਿਨ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਐਚ. ਵਿਨੋਥ ਨੇ ਕੀਤਾ ਹੈ, ਅਤੇ ਸੰਗੀਤ ਅਨਿਰੁਧ ਰਵੀਚੰਦਰ ਦਾ ਹੈ।
ਨਿਰਮਾਤਾ ਵੈਂਕਟ ਕੇ. ਨਾਰਾਇਣ ਦੇ ਅਧੀਨ ਕੇ.ਵੀ.ਐਨ. ਪ੍ਰੋਡਕਸ਼ਨ ਫਿਲਮ 'ਜਨ ਨਯਾਗਨ' ਨੂੰ ਉਸ ਸਿਤਾਰੇ ਲਈ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਬਣਾ ਰਿਹਾ ਹੈ, ਜਿਨ ਨੇ ਦਹਾਕਿਆਂ ਤੱਕ ਲੱਖਾਂ ਦਿਲਾਂ 'ਤੇ ਰਾਜ ਕੀਤਾ ਹੈ। ਫਿਲਮ 'ਜਨ ਨਯਾਗਨ' 9 ਜਨਵਰੀ 2026 ਨੂੰ ਪੋਂਗਲ ਤਿਉਹਾਰ ਦੇ ਮੌਕੇ 'ਤੇ ਦੁਨੀਆ ਭਰ ਵਿੱਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ ਦੇ ਫਰਸਟ ਲੁੱਕ ਪੋਸਟਰ ਨੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਸੀ, ਜਿਸ ਵਿੱਚ ਵਿਜੇ ਨੂੰ ਖੜ੍ਹੇ ਹੋ ਕੇ ਲਾਈਟਾਂ ਨਾਲ ਜਗਮਗਾਉਂਦੀ ਭੀੜ ਨਾਲ ਸੈਲਫੀ ਲੈਂਦੇ ਦਿਖਾਇਆ ਗਿਆ ਹੈ, ਜੋ ਉਸਦੇ ਪ੍ਰਸ਼ੰਸਕਾਂ ਨਾਲ ਉਸਦੇ ਡੂੰਘੇ ਰਿਸ਼ਤੇ ਦਾ ਪ੍ਰਤੀਕ ਹੈ।
Related News
ਅਦਾਕਾਰ ਥਾਲਾਪਤੀ ਵਿਜੇ ਦੀ ਫਿਲਮ ''ਜਨ ਨਾਇਕਨ'' ਨੂੰ ਵੱਡਾ ਝਟਕਾ? ਹਾਈ ਕੋਰਟ ਨੇ CBFC ਦੀ ਚੁਣੌਤੀ ਨੂੰ ਦਿੱਤੀ ਮਨਜ਼ੂਰੀ
ਮ੍ਰਿਣਾਲ ਤੇ ਸਿਧਾਂਤ ਦੀ ਫਿਲਮ ''ਦੋ ਦੀਵਾਨੇ ਸਹਿਰ ਮੇਂ'' ਦਾ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ ''ਚ ਦੇਵੇਗੀ ਦਸਤਕ
