'ਥਲਾਪਥੀ ਇਜ਼ ਦਿ ਜੀ. ਓ. ਏ. ਟੀ.' ਲਈ ਵਿਲੱਖਣ ਬ੍ਰਾਂਡਿੰਗ ਪਹਿਲ

Tuesday, Aug 27, 2024 - 10:46 AM (IST)

'ਥਲਾਪਥੀ ਇਜ਼ ਦਿ ਜੀ. ਓ. ਏ. ਟੀ.' ਲਈ ਵਿਲੱਖਣ ਬ੍ਰਾਂਡਿੰਗ ਪਹਿਲ

ਮੁੰਬਈ- ਵੈਂਕਟ ਪ੍ਰਭੂ ਵੱਲੋਂ ਨਿਰਦੇਸ਼ਿਤ ਫਿਲਮ 'ਥਲਾਪਥੀ ਇਜ਼ ਦਿ ਜੀ. ਓ. ਏ. ਟੀ.' ਨੇ ਦੇਸ਼ ਪੱਧਰੀ ਮਾਰਕੀਟਿੰਗ ਮੁਹਿੰਮ ਵਿਚ ਸਾਰੇ ਪੜਾਅ ਪਾਰ ਕਰ ਲਏ ਹਨ। ਕ੍ਰਿਸ਼ਮਾਈ ਥਲਪਤੀ ਵਿਜੇ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ਪ੍ਰਭੂ ਦੇਵਾ, ਪ੍ਰਸ਼ਾਂਤ, ਯੋਗੀ ਬਾਬੂ ਆਦਿ ਵਰਗੇ ਪ੍ਰਸਿੱਧ ਅਭਿਨੇਤਾਵਾਂ ਦੇ ਪ੍ਰਦਰਸ਼ਨ ਦੇ ਨਾਲ ਸਟਾਰ-ਸਟੱਡਿਡ ਤਮਾਸ਼ਾ ਦਾ ਵਾਅਦਾ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ -ਅਮਰੀਕੀ ਗਾਇਕਾ ਮਾਰੀਆ ਕੈਰੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਫਿਲਮ ਦੀ ਵਿਲੱਖਣ ਬ੍ਰਾਂਡਿੰਗ ਪਹਿਲ 'ਚ ਟਰੇਨਾਂ 'ਤੇ ਖਾਸ ਤੌਰ 'ਤੇ ਤਿਆਰ ਇਸ਼ਤਿਹਾਰ ਸ਼ਾਮਲ ਹਨ, ਜੋ ਯਕੀਨੀ ਬਣਾਉਂਦੇ ਹਨ ਕਿ ਫਿਲਮ ਭਾਰਤ ਦੇ ਹਰ ਕੋਨੇ ਵਿਚ ਵਿਖਾਈ ਦੇਵੇ, ਹਲਚਲ ਭਰੇ ਮਹਾਨਗਰੀ ਸ਼ਹਿਰਾਂ ਤੋਂ ਲੈ ਕੇ ਸ਼ਾਂਤ ਪੇਂਡੂ ਕਸਬਿਆਂ ਤਕ। ਇਹ ਵਿਲੱਖਣ ਨਜ਼ਰੀਆ ਨਾ ਸਿਰਫ ਫਿਲਮ ਦੀ ਮਾਰਕੀਟਿੰਗ ਦੇ ਪੈਮਾਨੇ ਨੂੰ ਦਰਸਾਉਂਦਾ ਹੈ, ਸਗੋਂ ਵਿਆਪਕ ਤੇ ਵੰਨ-ਸੁਵੰਨੇ ਦਰਸ਼ਕਾਂ ਤਕ ਪਹੁੰਚਣ ਲਈ ਉਤਪਾਦਨ ਟੀਮ ਦੀ ਵਚਨਬੱਧਤਾ ਨੂੰ ਵੀ ਉਜਾਗਰ ਕਰਦਾ ਹੈ। ਇਹ ਫਿਲਮ 5 ਸਤੰਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News