ਮੌਤ ਤੋਂ ਕੁਝ ਘੰਟੇ ਪਹਿਲਾਂ ਚਿਤਰਾ ਵਲੋਂ ਸਾਂਝੀ ਕੀਤੀ ਇਹ ਆਖ਼ਰੀ ਪੋਸਟ ਹੋ ਰਹੀ ਹੈ ਵਾਇਰਲ

Wednesday, Dec 09, 2020 - 11:33 AM (IST)

ਮੁੰਬਈ (ਬਿਊਰੋ) — ਮਸ਼ਹੂਰ ਟੀ. ਵੀ. ਅਦਾਕਾਰਾ ਵਿਜੇ ਚਿਤਰਾ ਨੇ ਚੇਨਈ ਦੇ ਇਕ ਹੋਟਲ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਾਊਥ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਵੀਜੇ ਚਿਤਰਾ ਹਾਲੇ ਸਿਰਫ਼ 28 ਸਾਲ ਦੀ ਸੀ। ਹੋਟਲ ਦੇ ਕਮਰੇ 'ਚੋਂ ਉਸ ਦਾ ਮ੍ਰਿਤਕ ਸਰੀਰ ਲਟਕਦਾ ਮਿਲਿਆ ਹੈ।

2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਆਈ ਸੀ ਹੋਟਲ 'ਚ
ਦੱਸਿਆ ਜਾ ਰਿਹਾ ਹੈ ਕਿ ਚਿਤਰਾ ਦੇਰ ਰਾਤ ਕਰੀਬ 2.30 ਵਜੇ ਸ਼ੂਟਿੰਗ ਕਰਨ ਤੋਂ ਬਾਅਦ ਹੋਟਲ 'ਚ ਆਈ ਸੀ। ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਚਿਤਰਾ ਨੇ ਸੋਸ਼ਲ ਮੀਡੀਆ 'ਤੇ ਆਖ਼ਰੀ ਵਾਰ ਇਕ ਪੋਸਟ ਸਾਂਝੀ ਕੀਤੀ ਸੀ, ਜਿਸ 'ਚ ਉਹ ਕਾਫ਼ੀ ਖ਼ੁਸ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਕਿਸੇ ਨਾਲ ਫੋਨ 'ਤੇ ਗੱਲ ਵੀ ਕਰ ਰਹੀ ਹੈ। ਇਹ ਵੀਡੀਓ ਕਿਸੇ ਸੈੱਟ ਦੀ ਹੈ। ਹੁਣ ਸਵਾਲ ਉੱਠਦਾ ਹੈ ਕਿ 12 ਘੰਟੇ 'ਚ ਚਿਤਰਾ ਨਾਲ ਅਜਿਹਾ ਕੀ ਹੋਇਆ ਕਿ ਉਸ ਨੂੰ ਇਹ ਖ਼ੌਫਨਾਕ ਕਦਮ ਚੁੱਕਣਾ ਪਿਆ। ਇਸ ਵੀਡੀਓ ਨੂੰ ਵੇਖ ਕੇ ਕੋਈ ਵੀ ਨਹੀਂ ਆਖ ਸਕਦਾ ਕਿ ਚਿਤਰਾ ਕਿਸੇ ਡਿਪ੍ਰੈਸ਼ਨ 'ਚ ਸੀ।

PunjabKesari

ਕੁਝ ਸਮੇਂ ਪਹਿਲਾਂ ਹੀ ਹੋਈ ਸੀ ਕੁੜਮਾਈ
ਦੱਸ ਦਈਏ ਕਿ ਚਿਤਰਾ ਹੋਟਲ 'ਚ ਆਪਣੇ ਮੰਗੇਤਰ ਨਾਲ ਰਹਿ ਰਹੀ ਸੀ। ਚਿਤਰਾ ਨੇ ਕੁਝ ਸਮੇਂ ਪਹਿਲਾ ਹੀ ਚੇਨਈ ਦੇ ਇਕ ਵੱਡੇ ਬਿਜ਼ਨੈੱਸਮੈਨ ਹੇਮੰਤ ਰਵੀ ਨਾਲ ਮੰਗਣੀ ਕਰਵਾਈ ਸੀ। ਕਈ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਚਿਤਰਾ ਡਿਪ੍ਰੈਸ਼ਨ 'ਚ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ ਹੈ।

PunjabKesari

ਮੰਗੇਤਰ ਨੇ ਬਿਆਨ 'ਚ ਦੱਸੀਆਂ ਇਹ ਗੱਲਾਂ
ਇਕ ਟੀ. ਵੀ. ਚੈਨਲ ਮੁਤਾਬਕ, ਹੇਮੰਤ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਹੋਟਲ ਪਹੁੰਚਣ ਤੋਂ ਬਾਅਦ ਚਿਤਰਾ ਨੇ ਕਿਹਾ ਹੈ ਕਿ ਉਹ ਨਹਾਉਣ ਜਾ ਰਹੀ ਹੈ। ਕਾਫ਼ੀ ਦੇਰ ਤੱਕ ਉਹ ਬਾਹਰ ਨਹੀਂ ਨਿਕਲੀ, ਜਿਸ ਤੋਂ ਬਾਅਦ ਮੈਂ ਹੋਟਲ ਦੇ ਸਟਾਫ਼ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਡੁਪਲੀਕੇਟ ਚਾਬੀ ਨਾਲ ਦਰਵਾਜਾ ਖੋਲ੍ਹਿਆ ਗਿਆ ਤਾਂ ਸੀਲਿੰਗ ਨਾਲ ਉਸ ਦੀ ਲਾਸ਼ ਲਟਕਦੀ ਮਿਲੀ।

PunjabKesari

ਧੀ ਮੌਤ 'ਤੇ ਚੁੱਪ ਹੈ ਪਰਿਵਾਰ
ਦੱਸਣਯੋਗ ਹੈ ਕਿ ਚਿਤਰਾ ਦੀ ਮੌਤ 'ਤੇ ਹੁਣ ਤੱਕ ਉਸ ਦੇ ਪਰਿਵਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਫ਼ਿਲਹਾਲ ਪੁਲਸ ਨੇ ਚਿਤਰਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਿਤਰਾ ਦੇ ਪ੍ਰਸ਼ੰਸਕਾਂ ਲਈ ਉਸ ਦੀ ਮੌਤ ਦੀ ਖ਼ਬਰ 'ਤੇ ਯਕੀਨ ਨਹੀਂ ਹੋ ਰਿਹਾ ਹੈ। ਉਥੇ ਹੀ ਇੰਡਸਟਰੀ ਦੇ ਕਲਾਕਾਰਾਂ ਨਾਲ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ।

PunjabKesari

 

ਨੋਟ - ਮੌਤ ਤੋਂ ਕੁਝ ਘੰਟੇ ਪਹਿਲਾਂ ਇੰਨੀਂ ਖ਼ੁਸ਼ ਦਿਸਣ ਵਾਲੀ ਅਦਾਕਾਰਾ ਚਿਤਰਾ ਕੀ ਕਰ ਸਕਦੀ ਹੈ ਖ਼ੁਦਕੁਸ਼ੀ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


sunita

Content Editor

Related News