‘ਨਿਸ਼ਾਨਚੀ’ ਦਾ ਟੀਜ਼ਰ ਰਿਲੀਜ਼
Saturday, Aug 09, 2025 - 10:08 AM (IST)

ਐਂਟਰਟੇਨਮੈਂਟ ਡੈਸਕ- ਐਮਾਜ਼ੋਨ ਐੱਮ.ਜੀ.ਐੱਮ. ਸਟੂਡੀਓਜ਼ ਇੰਡੀਆ ਨੇ ਇਮੋਸ਼ੰਸ, ਡਰਾਮਾ ਅਤੇ ਸਵੈਗ ਨਾਲ ਭਰੀ ਆਪਣੀ ਆਉਣ ਵਾਲੀ ਫਿਲਮ ‘ਨਿਸ਼ਾਨਚੀ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਤ ਇਹ ਫਿਲਮ ਇਕ ਦਮਦਾਰ ਦੇਸੀ ਐਂਟਰਟੇਨਰ ਹੈ, ਜਿਸ ਵਿਚ ਬਹੁਤ ਸਾਰਾ ਤੜਕਾ, ਐਕਸ਼ਨ, ਹਿਊਮਰ ਸਭ ਕੁੱਝ ਹੈ।
‘ਨਿਸ਼ਾਨਚੀ’ ਨੂੰ ਅਜੇ ਰਾਏ ਅਤੇ ਰੰਜਨ ਸਿੰਘ ਨੇ ਜਾਰ ਪਿਕਚਰਜ਼ ਦੇ ਬੈਨਰ ਹੇਠ ਫਲਿੱਪ ਫਿਲਮਜ਼ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤਾ ਹੈ।
ਫਿਲਮ ਦੀ ਕਹਾਣੀ ਪ੍ਰਸੂਨ ਮਿਸ਼ਰਾ, ਰੰਜਨ ਚੰਦੇਲ ਅਤੇ ਅਨੁਰਾਗ ਕਸ਼ਯਪ ਨੇ ਲਿਖੀ ਹੈ। 19 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਇਹ ਫਿਲਮ ਦੋ ਭਰਾਵਾਂ ਦੀ ਗੁੰਝਲਦਾਰ ਜ਼ਿੰਦਗੀ ਨੂੰ ਦਿਖਾਵੇਗੀ, ਜੋ ਬਿਲਕੁਲ ਵੱਖਰੇ ਰਸਤਿਆਂ ’ਤੇ ਚੱਲਦੇ ਹਨ ਅਤੇ ਕਿਵੇਂ ਉਨ੍ਹਾਂ ਦੇ ਫੈਸਲੇ ਉਨ੍ਹਾਂ ਦੀ ਕਿਸਮਤ ਤਹਿ ਕਰਦੇ ਹਨ। ਟੀਜ਼ਰ ਦੀ ਸ਼ੁਰੂਆਤ ਹੁੰਦੀ ਹੈ ਇਕ ਦਮਦਾਰ ਲਾਈਨ ਨਾਲ ‘ਬਿਨਾ ਬਾਲੀਵੁੱਡ, ਕਾਉਨੋਂ ਜ਼ਿੰਦਗੀ ਕੈਸੇ ਜੀਏ?’ ਅਤੇ ਉਥੋਂ ਤੁਸੀਂ ਸੰਗੀਤ, ਡਾਂਸ, ਐਕਸ਼ਨ, ਅਨਫਿਲਟਰਡ ਡਰਾਮਾ ਅਤੇ ਡਬਲ ਧਮਾਲ ਨਾਲ ਭਰੀ ਦੁਨੀਆ ਵਿਚ ਦਾਖਲ ਹੁੰਦੇ ਹੋ। ਫਿਲਮ ਵਿਚ ਐਸ਼ਵਰਿਆ ਠਾਕਰੇ, ਵੇਦਿਕਾ ਪਿੰਡੋ, ਮੋਨਿਕਾ ਪੰਵਾਰ, ਮੁਹੰਮਦ ਜ਼ੀਸ਼ਾਨ ਅਯੂਬ, ਕੁਮੁਦ ਮਿਸ਼ਰਾ ਵਰਗੇ ਸਿਤਾਰੇ ਨਜ਼ਰ ਆਉਣਗੇ।