Teacher’s Day : ਅਧਿਆਪਕ-ਵਿਦਿਆਰਥੀਆਂ ਦੇ ਰਿਸ਼ਤਿਆਂ 'ਤੇ ਬਣੀਆਂ ਬਾਲੀਵੁੱਡ ਫ਼ਿਲਮਾਂ

Tuesday, Sep 05, 2023 - 10:36 AM (IST)

Teacher’s Day : ਅਧਿਆਪਕ-ਵਿਦਿਆਰਥੀਆਂ ਦੇ ਰਿਸ਼ਤਿਆਂ 'ਤੇ ਬਣੀਆਂ ਬਾਲੀਵੁੱਡ ਫ਼ਿਲਮਾਂ

ਮੁੰਬਈ(ਬਿਊਰੋ) - ਹਰ ਬੱਚੇ ਦਾ ਆਪਣੇ ਟੀਚਰ ਨਾਲ ਇਕ ਅਨੋਖਾ ਰਿਸ਼ਤਾ ਹੁੰਦਾ ਹੈ। ਕਹਿੰਦੇ ਹਨ ਕਿ ਮਾਤਾ-ਪਿਤਾ ਤੋਂ ਬਾਅਦ ਤੁਹਾਡਾ ਟੀਚਰ ਹੀ ਉਹ ਸਖਸ਼ ਹੁੰਦਾ ਹੈ, ਜੋ ਤੁਹਾਡੀ ਸਫ਼ਲਤਾ ਨੂੰ ਦੇਖ ਖੁਦ ਵੀ ਤੁਹਾਡੇ ਨਾਲ ਸੱਤਵੇਂ ਅਸਮਾਨ ’ਚ ਉੱਡਣ ਲੱਗਦਾ ਹੈ। ਤੁਹਾਡੇ ਅਧਿਆਪਕ ਹੀ ਤੁਹਾਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦੇ ਹਨ ਅਤੇ ਆਉਣ ਵਾਲੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਅਜਿਹਾ ਹੈ, ਜੋ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਾਡੇ ਬਾਲੀਵੁੱਡ ’ਚ ਵੀ ਇਸ ਖੂਬਸੂਰਤ ਰਿਸ਼ਤੇ ਨੂੰ ਫ਼ਿਲਮਾਂ ਰਾਹੀਂ ਬਖੂਬੀ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ। ਹਰ ਸਾਲ 5 ਸਤੰਬਰ ਨੂੰ ਦੇਸ਼ਭਰ ’ਚ ਟੀਚਰਸ ਡੇਅ ਮਨਾਇਆ ਜਾਂਦਾ ਹੈ। ਹੁਣ ਇਸ ਮੌਕੇ ’ਤੇ ਅਸੀਂ ਤੁਹਾਡੇ ਸਾਹਮਣੇ ਕੁਝ ਬਾਲੀਵੁੱਡ ਦੇ ਗੁਰੂ ਚੇਲਿਆਂ ਦੀਆਂ ਜੋੜੀਆਂ ’ਤੇ ਬਣੀਆਂ ਫ਼ਿਲਮਾਂ ਪੇਸ਼ ਕਰਨ ਜਾ ਰਹੇ ਹਾਂ। 

‘ਹਿੱਚਕੀ’
ਰਾਣੀ ਮੁਖਰਜੀ ਦੇ ਅਭਿਨੈ ਨਾਲ ਸਜੀ ਇਹ ਫ਼ਿਲਮ ਇਕ ਅਜਿਹੀ ਟੀਚਰ ਦੇ ਬਾਰੇ 'ਚ ਹੈ, ਜੋ ਆਪਣੀ ਹੀ ਗੰਭੀਰ ਪ੍ਰੇਸ਼ਾਨੀ ਨਾਲ ਲੜਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਉਸ ਮੁਕਾਮ ’ਤੇ ਲੈ ਆਉਂਦੀ ਹੈ, ਜਿੱਥੇ ਦੁਨੀਆ ਉਨ੍ਹਾਂ ਨੂੰ ਸਲਾਮ ਕਰਦੀ ਹੈ। ਫ਼ਿਲਮ ’ਚ ਬੇਹੱਦ ਖੂਬਸੂਰਤੀ ਨਾਲ ਗੁਰੂ ਚੇਲੇ ਦੇ ਰਿਸ਼ਤੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

PunjabKesari
‘3 ਇਡੀਅਟਸ’
ਇਸ ਫ਼ਿਲਮ ’ਚ ਇਕ ਅਜਿਹੇ ਵਿਦਿਆਰਥੀ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ, ਜਿਸ ਕੋਲ ਕੋਈ ਸਹੂਲਤ ਨਾ ਹੁੰਦੇ ਹੋਏ ਵੀ ਉਹ ਦੁਨੀਆ ਦਾ ਇਕ ਬਹੁਤ ਵੱਡਾ ਸਾਇੰਟਿਸਟ ਬਣ ਜਾਂਦਾ ਹੈ। ਫ਼ਿਲਮ ਦੀ ਕਹਾਣੀ ਨੇ ਕਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ।

PunjabKesari
'ਤਾਰੇ ਜ਼ਮੀਨ ਪਰ'
ਲਗਾਤਾਰ ਬਦਲਦੇ ਸਿਤਾਰੇ ਤੇ ਸਕੂਲਾਂ 'ਚ ਬੱਚਿਆਂ 'ਤੇ ਵਧਦੇ ਪੜਾਈ ਦੇ ਦਬਾਅ ਕਾਰਨ ਨੰਨ੍ਹੇ ਬੱਚਿਆਂ ਲਈ ਕਾਫੀ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਹਨ। ਅਜਿਹੇ 'ਚ ਕਈ ਵਾਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਦੌੜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਗੰਭੀਰ ਮੁੱਦੇ 'ਤੇ ਆਮਿਰ ਖਾਨ ਆਪਣੀ ਪਹਿਲੀ ਨਿਰਦੇਸ਼ਕ ਫ਼ਿਲਮ 'ਤਾਰੇ ਜ਼ਮੀਨ ਪਰ' ਲੈ ਕੇ ਆਏ।

PunjabKesari
'ਪਾਠਸ਼ਾਲਾ'
ਇਸ ਫ਼ਿਲਮ 'ਚ ਸ਼ਾਹਿਦ ਕਪੂਰ ਪਹਿਲੀ ਵਾਰ ਟੀਚਰ ਬਣਿਆ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ ਪਰ ਮਿਊਜ਼ਿਕ ਟੀਚਰ ਬਣੇ ਸ਼ਾਹਿਦ ਕਪੂਰ ਤੇ ਸਕੂਲ ਦੇ ਪ੍ਰਿੰਸੀਪਲ ਬਣੇ ਨਾਨ ਪਾਟੇਕਰ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

'ਸੁਪਰ 30' 
'ਸੁਪਰ 30' 'ਚ ਰਿਤਿਕ ਰੌਸ਼ਨ ਪਟਨਾ 'ਚ ਮਾਸਟਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਏ ਸਨ, ਜੋ 30 ਹੋਣਹਾਰ ਪਰ ਆਰਥਿਤ ਰੂਪ ਤੋਂ ਪਿਛੜੇ ਬੱਚਿਆਂ ਨੂੰ ਮੁਫਤ 'ਚ ਆਈ. ਆਈ. ਟੀ. ਦੀ ਪ੍ਰਵੇਸ਼ ਪ੍ਰੀਖਿਆ ਆਈ. ਆਈ. ਟੀ-ਜੇ. ਈ. ਈ. ਲਈ ਤਿਆਰ ਕਰਦੇ ਹਨ। ਰਿਲਾਅੰਸ ਐਂਟਰਟੇਮੈਂਟ ਅਤੇ ਫੈਂਟਸ ਫਿਲਮਸ ਦੁਆਰਾ ਬਣਾਈ ਦਾ 'ਸੁਪਰ 30' ਦਾ ਨਿਰਦੇਸ਼ਨ ਵਿਕਾਸ ਬਹਿਲ ਦੁਆਰਾ ਕੀਤਾ ਗਿਆ। 

PunjabKesari

ਚੱਕ ਦੇ ਇੰਡੀਆ
ਸ਼ਾਹਰੁਖ ਖ਼ਾਨ ਇਕ ਕੋਚ ਦੀ ਕਹਾਣੀ ਦੀ ਪਾਲਣਾ ਕਰਦਾ ਹੈ ਜਿਸ ’ਚ ਆਪਣੇ ਦੇਸ਼ ਪ੍ਰਤੀ ਆਪਣੀ ਸ਼ਰਧਾ ਨੂੰ ਸਾਬਤ ਕਰਨ ਲਈ, ਉਹ ਭਾਰਤੀ ਮਹਿਲਾ ਰਾਸ਼ਟਰੀ ਹਾਕੀ ਟੀਮ ਨੂੰ ਸਲਾਹ  ਦਿੰਦਾ ਹੈ। ਉਸਦੀ ਅੰਤਮ ਅਭਿਲਾਸ਼ਾ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਅਤੇ ਹਾਕੀ ਟੂਰਨਾਮੈਂਟ ’ਚ ਆਪਣੇ ਦੇਸ਼ ਨੂੰ ਜਿੱਤਾਉਂਦਾ ਹੈ।

PunjabKesari


author

sunita

Content Editor

Related News