ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
Friday, Jul 26, 2024 - 11:33 AM (IST)

ਐਂਟਰਟੇਨਮੈਂਟ ਡੈਸਕ : ਮਸ਼ਹੂਰ ਬਾਈਕਰ ਟੈਟਿਆਨਾ ਓਜ਼ੋਲੀਨਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਉਸ ਦੀ ਲਾਲ BMW ਬਾਈਕ ਦੀ ਤੁਰਕੀ 'ਚ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਭਿਆਨਕ ਹਾਦਸੇ 'ਚ 38 ਓਜ਼ੋਲੀਨਾ ਦੀ ਜਾਨ ਚਲੀ ਗਈ। ਤੁਰਕੀ ਮੀਡੀਆ ਆਉਟਲੇਟ Türkiye Today ਅਨੁਸਾਰ, ਓਜ਼ੋਲੀਨਾ ਨੂੰ ਸੋਸ਼ਲ ਮੀਡੀਆ 'ਤੇ 'ਮੋਟੋਟਾਨੀਆ' ਵਜੋਂ ਜਾਣਿਆ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ
ਹਾਦਸੇ ਦੇ ਸਮੇਂ, ਉਹ ਮੁਗਲਾ ਅਤੇ ਬੋਡਰਮ ਦੇ ਵਿਚਕਾਰ ਆਪਣੀ ਬਾਈਕ 'ਤੇ ਸਵਾਰ ਸੀ, ਅਚਾਨਕ ਉਸ ਨੇ ਆਪਣੀ ਬਾਈਕ BMW S1000RR ਤੋਂ ਕੰਟਰੋਲ ਗੁਆ ਦਿੱਤਾ ਅਤੇ ਮਿਲਾਸ ਦੇ ਕੋਲ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਓਜ਼ੋਲੀਨਾ ਦੀ ਮੌਤ ਹੋ ਗਈ ਹਾਲਾਂਕਿ ਓਜ਼ੋਲੀਨਾ ਦੇ ਨਾਲ ਜਾ ਰਹੇ ਤੁਰਕੀ ਬਾਈਕਰ ਓਨੂਰ ਓਬੁਤ ਦਾ ਬਚਾਅ ਹੋ ਗਿਆ ਪਰ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਹਸਪਤਾਲ 'ਚ ਦਾਖ਼ਲ ਹੈ। ਤੁਰਕੀ ਦੇ ਆਉਟਲੈਟ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਮੌਜੂਦ ਤੀਜਾ ਬਾਈਕਰ ਸੁਰੱਖਿਅਤ ਹੈ। ਅਧਿਕਾਰੀ ਇਸ ਭਿਆਨਕ ਹਾਦਸੇ ਦੀ ਜਾਂਚ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਇਸ ਅਮਰੀਕੀ ਰੈਪਰ ਨਾਲ ਧਮਾਕਾ ਕਰਨਗੇ ਪੰਜਾਬੀਆਂ ਦੀ ਸ਼ਾਨ ਦਿਲਜੀਤ ਦੁਸਾਂਝ, ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ
Tatyana ਸੋਸ਼ਲ ਮੀਡੀਆ 'ਤੇ ਮਸ਼ਹੂਰ Tatyana ਓਜ਼ੋਲੀਨਾ ਇੱਕ ਮਸ਼ਹੂਰ ਮੋਟੋ ਵਲੌਗਰ ਸੀ। ਉਸ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਅਤੇ ਯੂਟਿਊਬ 'ਤੇ 2 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਉਸ ਨੂੰ ਰੂਸ ਦੀ ਸਭ ਤੋਂ ਖੂਬਸੂਰਤ ਬਾਈਕਰ ਕਿਹਾ ਜਾਂਦਾ ਸੀ। ਸੁੰਦਰ ਹੋਣ ਦੇ ਨਾਲ-ਨਾਲ ਉਹ ਬਹੁਤ ਪ੍ਰਭਾਵਸ਼ਾਲੀ ਵੀ ਸੀ। ਉਹ ਆਪਣੇ ਗਲੋਬਲ ਮੋਟਰਸਾਈਕਲ ਕਰੀਅਰ ਲਈ ਲੋਕਾਂ 'ਚ ਮਸ਼ਹੂਰ ਸੀ। Tatyana ਨੇ ਆਪਣੀ ਆਖਰੀ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਕਿ ਉਸਨੂੰ ਯੂਰਪ 'ਚ ਦਾਖ਼ਲ ਹੋਣ ਦੀ ਆਗਿਆ ਨਹੀਂ ਸੀ। ਲੱਖਾਂ ਲੋਕਾਂ ਨੇ Tatyana ਨੂੰ ਕਰਦੇ ਫਾਲੋ Tatyana ਨੂੰ ਸ਼ਰਧਾਂਜਲੀ ਦਿੰਦੇ ਹੋਏ ਮੋਟੋਮਾਸਕੋ ਐਸੋਸੀਏਸ਼ਨ ਦੇ ਚੀਫ ਆਂਦਰੇ ਇਵਾਨੋਵ ਨੇ ਕਿਹਾ, "ਮੋਟੋਟਾਨੀਆ ਹੁਣ ਸਾਡੇ 'ਚ ਨਹੀਂ ਹੈ। ਉਸ ਦੀ ਜ਼ਿੰਦਗੀ ਖੂਬਸੂਰਤ ਸੀ। ਲੱਖਾਂ ਲੋਕਾਂ ਨੇ ਉਸ ਨੂੰ ਫਾਲੋ ਕੀਤਾ। ਦੇਸ਼ 'ਚ ਸ਼ਾਇਦ ਹੀ ਕੋਈ ਅਜਿਹਾ ਬਾਈਕਰ ਹੋਵੇਗਾ ਜੋ ਪ੍ਰਭਾਵਿਤ ਹੋਇਆ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।