ਤਰਸੇਮ ਜੱਸੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੁੱਛਿਆ ਸਵਾਲ, ‘ਸੱਚ ਕਿਥੇ ਐ...’

Friday, Jun 10, 2022 - 04:57 PM (IST)

ਤਰਸੇਮ ਜੱਸੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੁੱਛਿਆ ਸਵਾਲ, ‘ਸੱਚ ਕਿਥੇ ਐ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤਰਸੇਮ ਜੱਸੜ ਸੋਸ਼ਲ ਮੀਡੀਆ ’ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਹਨ। ਤਰਸੇਮ ਜੱਸੜ ਨੇ ਹਾਲ ਹੀ ’ਚ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਲੋਕਾਂ ਨੂੰ ਕੁਝ ਸਵਾਲ ਕੀਤੇ ਹਨ।

ਇਸ ਪੋਸਟ ’ਚ ਤਰਸੇਮ ਜੱਸੜ ਲਿਖਦੇ ਹਨ, ‘‘ਸੱਚ ਕਿਉਂ ਸਾਹਮਣੇ ਨਹੀਂ ਲਿਆਂਦਾ ਜਾਂਦਾ। ਸੱਚ ਫਾਈਲਾਂ ’ਚ ਹੀ ਦੱਬਿਆ ਕਿਉਂ ਰਹਿੰਦਾ। ਬੇਅਦਬੀਆਂ ਦੇ ਵੀ ਕੇਸ ਠੰਡੇ ਬਸਤੇ ਕਿਉਂ ਪੈ ਜਾਂਦੇ ਨੇ। ਸੱਚ ਪੁੱਛਣ ਆਲੇ ਗਾਇਬ ਕਿਉਂ ਹੋ ਜਾਂਦੇ ਨੇ। ਇਹੀ ਗੱਲਾਂ ’ਤੇ ਸਵਾਲ। ਸੱਚ ਕਿਥੇ ਐ।’’

ਇਹ ਖ਼ਬਰ ਵੀ ਪੜ੍ਹੋ : ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਦੱਸ ਦੇਈਏ ਕਿ ‘ਸੱਚ ਕਿਥੇ ਐ’ ਵਾਲੀ ਪੋਸਟ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ 26 ਮਈ ਨੂੰ ਅਪਲੋਡ ਕੀਤੀ ਸੀ ਪਰ ਹੁਣ ਇਸ ਪੋਸਟ ਨੂੰ ਸਟੋਰੀ ’ਚ ਸਾਂਝਾ ਕਰਦਿਆਂ ਤਰਸੇਮ ਜੱਸੜ ਨੇ ਕੁਝ ਸਵਾਲ ਲੋਕਾਂ ਨੂੰ ਪੁੱਛੇ ਹਨ।

PunjabKesari

ਇਹ ਪੋਸਟ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਦਿਨ-ਦਿਹਾੜੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਪੰਜਾਬ ’ਚ ਇੰਨੀ ਵੱਡੀ ਘਟਨਾ ਵਾਪਰ ਜਾਂਦੀ ਹੈ। ਤਰਸੇਮ ਜੱਸੜ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇ ਵਾਲਾ ਲਈ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।

ਨੋਟ– ਤਰਸੇਮ ਜੱਸੜ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News