ਪ੍ਰਸਿੱਧ ਮਾਸਟਰ ਸ਼ੈੱਫਸ ਨੇ ਤਰਲਾ ਦਲਾਲ ਦੀ ਸਦੀਵੀਂ ਵਿਰਾਸਤ ਨੂੰ ਦਿੱਤੀ ਸ਼ਰਧਾਂਜਲੀ

07/20/2023 1:30:34 PM

ਮੁੰਬਈ (ਬਿਊਰੋ)– ਦੇਸ਼ ਦੀ ਮਸ਼ਹੂਰ ਸੈਲੇਬ੍ਰਿਟੀ ਸ਼ੈੱਫ ਤੇ ਫੂਡ ਲੇਖਿਕਾ ਤਰਲਾ ਦਲਾਲ ਦਾ ਪ੍ਰਭਾਵ ਸੱਚਮੁੱਚ ਤਬਦੀਲੀ ਵਾਲਾ ਰਿਹਾ ਹੈ। ਉਹ ਪੇਸ਼ੇਵਰ ਸ਼ੈੱਫ ਤੇ ਘਰੇਲੂ ਰਸੋਈਏ ਦੋਵਾਂ ਲਈ ਪ੍ਰੇਰਨਾ ਸਰੋਤ ਰਹੀ ਹੈ।

ਉਸ ਨੇ ਸਾਲਾਂ ਦੌਰਾਨ ਬਹੁਤ ਸਾਰੇ ਸ਼ੈੱਫਸ ਨੂੰ ਪ੍ਰੇਰਿਤ ਕੀਤਾ ਹੈ, ਜਿਸ ’ਚ ਭਾਰਤ ਦੇ ਮੌਜੂਦਾ ਚੋਟੀ ਦੇ ਮਾਸਟਰ ਸ਼ੈੱਫ ਜਿਵੇਂ ਕਿ ਵਿੱਕੀ ਰਤਨਾਨੀ, ਰਣਵੀਰ ਬਰਾੜ, ਸਰਾਂਸ਼ ਗੋਇਲਾ, ਰਾਖੀ ਵਾਸਵਾਨੀ, ਉਮਾ ਰਘੁਰਾਮਨ, ਉਰਮਿਲਾ ਜਮਨਾਦਾਸ ਆਸ਼ਰ, ਮੇਘਨਾ ਕਾਮਦਾਰ ਤੇ ਹੋਰ ਬਹੁਤ ਸਾਰੇ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

ਇਨ੍ਹਾਂ ਮਾਸਟਰ ਸ਼ੈੱਫਸ ਨੇ ਤਰਲਾ ਦਲਾਲ ਦੀ ਯਾਤਰਾ ਤੇ ਇਸ ਦੇ ਉਨ੍ਹਾਂ ਦੇ ਜੀਵਨ ’ਤੇ ਪਏ ਪ੍ਰਭਾਵਾਂ ਬਾਰੇ ਗੱਲ ਕੀਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਜ਼ਿੰਦਗੀ ਦਾ ਜਸ਼ਨ ਮਨਾਉਣ ਲਈ ‘ਜ਼ੀ5’ ਤਰਲਾ ਦਲਾਲ ਦੀ ਬਾਇਓਪਿਕ ‘ਤਰਲਾ’ ਰਾਹੀਂ ਪ੍ਰੇਰਨਾਦਾਇਕ ਕਹਾਣੀ ਨੂੰ ਪਰਦੇ ’ਤੇ ਲਿਆਇਆ ਹੈ।

ਇਹ ਸਿਨੇਮੈਟਿਕ ਸ਼ਰਧਾਂਜਲੀ ਉਸ ਦੇ ਕਮਾਲ ਦੇ ਯੋਗਦਾਨ ਦੀ ਗਵਾਹੀ ਦਿੰਦੀ ਹੈ ਤੇ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ਇਕ ਸੱਚੀ ਦੂਰਦਰਸ਼ੀ ਤਰਲਾ ਦਲਾਲ ਦੀ ਅਸਾਧਾਰਨ ਯਾਤਰਾ ਨੂੰ ਦੇਖਣ ਦਾ ਮੌਕਾ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News