ਤਾਰਾ ਸੁਤਾਰੀਆ ਚੈਰੀ ਰੈੱਡ ਲਹਿੰਗਾ ਪਾ ਕੇ ਇਵੈਂਟ ’ਚ ਪਹੁੰਚੀ, ਆਪਣੇ ਗਲੈਮਰਸ ਲੁੱਕ ਨਾਲ ਚੁਰਾਈ ਲਾਈਮਲਾਈਟ

Friday, Aug 26, 2022 - 02:00 PM (IST)

ਤਾਰਾ ਸੁਤਾਰੀਆ ਚੈਰੀ ਰੈੱਡ ਲਹਿੰਗਾ ਪਾ ਕੇ ਇਵੈਂਟ ’ਚ ਪਹੁੰਚੀ, ਆਪਣੇ ਗਲੈਮਰਸ ਲੁੱਕ ਨਾਲ ਚੁਰਾਈ ਲਾਈਮਲਾਈਟ

ਬਾਲੀਵੁੱਡ ਡੈਸਕ- ‘ਸਟੂਡੈਂਟ ਆਫ਼ ਦਿ ਈਅਰ 2’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਵਾਲੀ ਤਾਰਾ ਸੁਤਾਰੀਆ ਨੇ ਬਹੁਤ ਹੀ ਘੱਟ ਸਮੇਂ ’ਚ ਆਪਣਾ ਨਾਂ ਬਣਾ ਲਿਆ ਹੈ। ਅਦਾਕਾਰਾ ਹੁਣ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਫ਼ਿਲਮਾਂ ’ਚ ਐਕਟਿੰਗ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਤੋਂ ਇਲਾਵਾ ਅਦਾਕਾਰਾ ਦੀ ਲੁੱਕ ਲੈ ਕੇ ਵੀ ਚਰਚਾ ਰਹਿੰਦੀ ਹੈ। 

PunjabKesari

ਵੀਰਵਾਰ ਰਾਤ ਹਸੀਨਾ ਨੂੰ ਇਕ ਫ਼ੈਸ਼ਨ ਇਵੈਂਟ ’ਚ ਦੇਖਿਆ ਗਿਆ, ਜਿੱਥੇ ਉਹ ਆਪਣੇ ਰੈੱਡ ਲੁੱਕ ਨਾਲ ਲਾਈਮਲਾਈਟ ਚੁਰਾਉਂਦੀ ਨਜ਼ਰ ਆਈ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਮਹਿੰਗੀਆਂ ਕਾਰਾਂ ਦੀ ਸ਼ੌਕੀਨ ਨੀਰੂ ਬਾਜਵਾ ਫ਼ਿਲਮ ਲਈ ਲੈਂਦੀ ਹੈ ਮੋਟੀ ਫੀਸ, ਆਮਿਤ ਸਾਧ ਨਾਲ ਵੀ ਜੁੜਿਆ ਸੀ ਨਾਂ

ਲੁੱਕ ਦੀ ਗੱਲ ਕਰੀਏ ਤਾਂ ਤਾਰਾ ਸੁਤਾਰੀਆ ਰੈੱਡ ਕਲਰ ਦੇ ਲਹਿੰਗਾ ’ਚ ਗਲੈਮਰਸ ਲੱਗ ਰਹੀ ਹੈ।ਸਟਾਈਲਿਸ਼ ਲਹਿੰਗੇ ਨਾਲ ਅਦਾਕਾਰਾ ਨੇ ਸ਼ਿਮਰੀ ਦੁਪੱਟਾ ਲਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ‘ਕੇਸਰੀਆ’ ਤੇ ‘ਦੇਵਾ ਦੇਵਾ’ ਤੋਂ ਬਾਅਦ, ਤੀਸਰਾ ਗੀਤ ‘ਡਾਂਸ ਕਾ ਭੂਤ’, ਬ੍ਰਹਮਾਸਤਰ ਦੀ ਸੈਲੀਬ੍ਰੇਸ਼ਨ

ਤਾਰਾ ਨੇ ਇਸ ਦੇ ਨਾਲ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡ ਕੇ ਆਪਣੀ ਲੁੱਕ ਬੋਲਡ ਅਤੇ ਪੂਰਾ ਕੀਤਾ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਦੇ ਕੰਨਾਂ ਦੇ ਵੱਡੇ ਝੁਮਕੇ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਅਦਾਕਾਰਾ ਦਾ ਇਹ ਅੰਦਾਜ਼ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੂੰ ਇਹ ਕਲਰ ਕਾਫ਼ੀ ਸੂਟ ਕਰ ਰਿਹਾ ਹੈ। ਆਪਣੇ ਗਲੈਮਰਸ ਅੰਦਾਜ਼ ਨਾਲ ਅਦਾਕਾਰਾ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ। 

PunjabKesari
ਤਾਰਾ ਸੁਤਾਰੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਸਾਲ 2019 ’ਚ ਸਟੂਡੈਂਟ ਆਫ਼ ਦਿ ਈਅਰ 2 ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ, ਹੁਣ ਤੱਕ ਮਰਜਾਵਾਂ, ਹੀਰੋਪੰਤੀ 2, ਤੜਪ ਅਤੇ ਏਕ ਵਿਲੇਨ ਰਿਟਰਨਸ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ।


author

Shivani Bassan

Content Editor

Related News