ਸਾਈਨ ਲੈਂਗਵੇਜ ''ਚ ਇਕ ਸਾਲ ਬਾਅਦ ਤਾਰਾ ਸਿੰਘ ਦੀ ''ਗਦਰ-2'' ਫਿਰ ਤੋਂ ਹੋ ਰਹੀ ਰਿਲੀਜ਼
Sunday, Aug 04, 2024 - 10:58 AM (IST)

ਮੁੰਬਈ- ਜ਼ੀ ਸਟੂਡੀਓਜ਼ ਇੰਡੀਆ ਸਾਈਨਿੰਗ ਹੈਂਡਸ ਦੇ ਸਹਿਯੋਗ ਨਾਲ ਆਪਣੀ ਪਹਿਲੀ ਵਰ੍ਹੇਗੰਢ ਤੋਂ ਠੀਕ ਪਹਿਲਾਂ ਬਲਾਕਬਸਟਰ ਫਿਲਮ 'ਗਦਰ-2' ਦੀ ਮੁੜ-ਰਿਲੀਜ਼ ਦਾ ਐਲਾਨ ਕਰਕੇ ਬਹੁਤ ਰੋਮਾਂਚਿਤ ਹੈ। ਸਿਨੇਮਾ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਦੀ ਦਿਸ਼ਾ ਵਿਚ ਇਕ ਮੋਹਰੀ ਕਦਮ 'ਚ, 'ਗਦਰ-2' ਨੂੰ ਬੋਲ਼ੇ ਦਰਸ਼ਕਾਂ ਦੇ ਫਾਇਦੇ ਲਈ ਭਾਰਤੀ ਸੰਕੇਤਿਕ ਭਾਸ਼ਾ (ਆਈ.ਐੱਸ.ਐੱਲ) ਵਿਆਖਿਆ ਨਾਲ ਦਿਖਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਭਰਤਨਾਟਿਅਮ ਡਾਂਸਰ ਯਾਮਿਨੀ ਕ੍ਰਿਸ਼ਨਾਮੂਰਤੀ ਦਾ ਦਿਹਾਂਤ, 84 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਉਮੇਸ਼ ਕੁਮਾਰ ਬਾਂਸਲ, ਸੀ.ਬੀ.ਓ, ਜ਼ੀ ਸਟੂਡੀਓਜ਼ ਨੇ ਕਿਹਾ ਕਿ 'ਗਦਰ-2' ਇਕ ਅਜਿਹੀ ਫ਼ਿਲਮ ਹੈ ਜੋ ਹਰ ਭਾਰਤੀ ਦੇ ਦਿਲ ਨਾਲ ਜੁੜਦੀ ਹੈ। ਅਸੀਂ ਇਕ ਸਾਰਥਕ ਪਹਿਲ ਲਈ ਇਸ ਨੂੰ 1 ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸ ਲਿਆਉਣ ਲਈ ਖੁਸ਼ ਹਾਂ। ਤਾਰਾ ਸਿੰਘ ਦੇ ਰੂਪ 'ਚ ਵਾਪਸੀ ਕਰਨ ਵਾਲੇ ਸੰਨੀ ਦਿਓਲ ਨੇ ਕਿਹਾ ਕਿ 'ਗਦਰ-2' ਅਜਿਹੀ ਫਿਲਮ ਹੈ ਜਿਸ ਦੀ ਮੇਰੇ ਦਿਲ 'ਚ ਖਾਸ ਜਗ੍ਹਾ ਹੈ ਅਤੇ ਹਮੇਸ਼ਾ ਰਹੇਗੀ। ਸਕੀਨਾ ਦੀ ਭੂਮਿਕਾ ਨਿਭਾਉਣ ਵਾਲੀ ਅਮੀਸ਼ਾ ਪਟੇਲ ਨੇ ਕਿਹਾ ਕਿ 'ਗਦਰ' ਫਿਲਮਾਂ ਦਾ ਹਿੱਸਾ ਬਣਨਾ ਮੇਰੇ ਲਈ ਸ਼ਾਨਦਾਰ ਸਫਰ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8