''METOO'' ਦੇ ਦੋਸ਼ਾਂ ''ਤੇ ਬੋਲੇ ਨਾਨਾ ਪਾਟੇਕਰ ਤਾਂ ਭੜਕੀ ਤਨੁਸ਼੍ਰੀ ਦੱਤਾ, ਕਿਹਾ ਇਹ

Tuesday, Jun 25, 2024 - 01:38 PM (IST)

''METOO'' ਦੇ ਦੋਸ਼ਾਂ ''ਤੇ ਬੋਲੇ ਨਾਨਾ ਪਾਟੇਕਰ ਤਾਂ ਭੜਕੀ ਤਨੁਸ਼੍ਰੀ ਦੱਤਾ, ਕਿਹਾ ਇਹ

ਮੁੰਬਈ- ਅਦਾਕਾਰਾ ਤਨੁਸ਼੍ਰੀ ਦੱਤਾ ਨੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ 'ਤੇ MeTooਦਾ ਦੋਸ਼ ਲਗਾ ਕੇ ਸੁਰਖੀਆਂ 'ਚ ਆ ਗਈ ਹੈ। ਅਦਾਕਾਰਾ ਨੇ ਦੋਸ਼ ਲਗਾਇਆ ਸੀ ਕਿ ਫ਼ਿਲਮ 'ਹਾਰਨ ਓਕੇ ਪਲੀਜ਼' ਦੇ ਸੈੱਟ 'ਤੇ ਅਦਾਕਾਰ ਨੇ ਉਸ ਨਾਲ ਦੁਰਵਿਹਾਰ ਕੀਤਾ ਹੈ। ਹਾਲ ਹੀ 'ਚ ਤਨੁਸ਼੍ਰੀ ਦੱਤਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ 2008 'ਚ ਫ਼ਿਲਮ 'ਹਾਰਨ ਓਕੇ ਪਲੀਜ਼' ਦੇ ਇਕ ਗੀਤ ਦੀ ਸ਼ੂਟਿੰਗ ਦੌਰਾਨ ਨਾਨਾ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਹੁਣ ਇਕ ਇੰਟਰਵਿਊ ਦੌਰਾਨ ਨਾਨਾ ਇਨ੍ਹਾਂ ਬਿਆਨਾਂ 'ਤੇ ਖੁੱਲ੍ਹ ਕੇ ਗੱਲ ਕਰਦੇ ਨਜ਼ਰ ਆਏ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਚੁੱਪੀ ਤੋੜਦਿਆਂ ਇਨ੍ਹਾਂ ਨੂੰ ਝੂਠਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰ ਦੇ ਇਸ ਬਿਆਨ ਤੋਂ ਬਾਅਦ ਇਮਰਾਨ ਹਾਸ਼ਮੀ ਦੀ ਅਦਾਕਾਰਾ ਗੁੱਸੇ 'ਚ ਆ ਗਈ ਅਤੇ ਕਿਹਾ ਕਿ ਨਾਨਾ ਪਾਟੇਕਰ ਦੋਸ਼ਾਂ ਕਾਰਨ ਡਰੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ- ਭੈਣ ਦੇ ਵਿਆਹ 'ਚ ਸ਼ਾਮਲ ਨਾ ਹੋਣ 'ਤੇ ਭਰਾ ਲਵ ਨੇ ਤੋੜੀ ਚੁੱਪੀ, ਕਿਹਾ 1-2 ਦਿਨ 'ਚ ਦੇਵਾਗਾਂ ਜਵਾਬ

ਮੀਡੀਆ ਨੂੰ ਦਿੱਤੇ ਇੱਕ ਤਾਜ਼ਾ ਇੰਟਰਵਿਊ 'ਚ ਤਨੁਸ਼੍ਰੀ ਦੱਤਾ ਨੇ ਕਿਹਾ ਕਿ ਨਾਨਾ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਦੀ ਨੀਂਹ ਹਿੱਲ ਰਹੀ ਹੈ। ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ ਉਹ ਦੀਵਾਲੀਆ ਹੋ ਗਏ ਹਨ ਜਾਂ ਉਨ੍ਹਾਂ ਨੂੰ ਛੱਡ ਚੁੱਕੇ ਹਨ। ਅਦਾਕਾਰਾ ਨੇ ਅੱਗੇ ਕਿਹਾ, 'ਹੁਣ ਲੋਕ ਉਸ ਦੀਆਂ ਚਾਲਾਂ ਨੂੰ ਸਮਝ ਸਕਦੇ ਹਨ। ਉਹ ਛੇ ਸਾਲ ਪੁਰਾਣੇ ਦੋਸ਼ਾਂ ਦਾ ਜਵਾਬ ਦੇ ਰਹੇ ਹਨ। ਨਾਨਾ ਪਾਟੇਕਰ ਇੱਕ ਪੈਥੋਲੋਜੀਕਲ ਝੂਠਾ ਹੈ।

ਇਹ ਖ਼ਬਰ ਵੀ ਪੜ੍ਹੋ- ਅਨੰਤ ਅੰਬਾਨੀ ਆਪਣੇ ਵਿਆਹ ਦਾ ਸੱਦਾ ਦੇਣ ਪੁੱਜੇ ਅਦਾਕਾਰ ਅਜੇ ਦੇਵਗਨ ਦੇ ਘਰ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਜਦੋਂ ਨਾਨਾ ਪਾਟੇਕਰ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਤਨੁਸ਼੍ਰੀ ਦੱਤਾ ਦੇ ਇਲਜ਼ਾਮਾਂ ਤੋਂ ਗੁੱਸੇ 'ਚ ਹਨ? ਇਸ 'ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਝੂਠ ਹੈ, ਇਸ ਲਈ ਮੈਂ ਗੁੱਸਾ ਨਹੀਂ ਕਰਦਾ। ਮੈਂ ਇਸ ਤੋਂ ਪਰੇਸ਼ਾਨ ਨਹੀਂ ਹੈ, ਮੈਨੂੰ ਪਤਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News