'ਕਿਆ ਬਾਤ ਏ' ਗੀਤ ਲਈ ਤਾਨੀਆ ਨੇ 'High Heels' 'ਤੇ ਕੀਤੀ ਡਾਂਸ ਰਿਹਰਸਲ

08/16/2020 5:10:35 PM

ਜਲੰਧਰ (ਬਿਊਰੋ): ਹਾਲ ਹੀ 'ਚ ਰਿਲੀਜ਼ ਹੋਇਆ ਕਰਨ ਔਜਲਾ ਦਾ 'ਕਿਆ ਬਾਤ ਏ' ਖੂਬ ਚਰਚਾ 'ਚ ਹੈ। ਸੁੱਖ ਸੰਘੇੜਾ ਵੱਲੋਂ ਬਣਾਈ ਗਈ ਇਸ ਗੀਤ ਦੀ ਵੀਡੀਓ 'ਚ ਪਾਲੀਵੁੱਡ ਐਕਟੈ੍ਰਸ ਤਾਨੀਆ ਨੇ ਫੀਚਰ ਕੀਤਾ ਹੈ।ਕਈ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਤਾਨੀਆ ਨੇ ਜਿੱਥੇ ਇਸ ਗੀਤ 'ਚ ਬਾਕਮਾਲ ਅਦਾਕਾਰੀ ਕੀਤੀ ਹੈ ਉਥੇ ਹੀ ਖੂਬਸੁਰਤ ਡਾਂਸ ਵੀ ਕੀਤਾ ਹੈ। ਕਰਨ ਔਜਲਾ ਦੀ ਜ਼ਬਰਦਸਤ ਆਵਾਜ਼ ਦੇ ਨਾਲ-ਨਾਲ ਤਾਨੀਆ ਦੀ ਅਦਾਕਾਰੀ ਨੇ ਵੀ ਇਸ ਗੀਤ ਨੂੰ ਕਾਮਯਾਬ ਬਣਾਇਆ ਹੈ। ਇਸ ਗੀਤ 'ਚ ਆਉਣ ਤੋਂ ਪਹਿਲਾਂ ਤਾਨੀਆ ਨੇ ਡਾਂਸ ਦੀਆਂ ਕਈ ਰਿਹਰਸਲ ਕੀਤੀਆ ਸਨ ਜਿਸ ਦੀ ਵੀਡੀਓ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ ਤੁਸੀਂ ਵੀ ਦੇਖੋ ਗਾਣੇ ਦਾ ਇਹ ਵੀਡੀਓ :

ਦੱਸਣਯੋਗ ਹੈ ਕਿ ਕਰਨ ਔਜਲਾ ਦਾ ਇਹ ਗੀਤ ਰਿਲੀਜ਼ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ ਜਿਸ ਦੇ ਚਲਦਿਆਂ ਕਰਨ ਨੇ ਇਸ ਗੀਤ ਨੂੰ ਚਾਰ ਘੰਟਿਆਂ ਦੇ ਅੰਦਰ ਹੀ ਰਿਲੀਜ਼ ਕਰ ਦਿੱਤਾ ਸੀ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਯੂਟਿਊਬ ਦੀ ਟਰੇਂਡਿੰਗ ਲਿਸਟ 'ਚ ਸ਼ਾਮਲ ਇਸ ਗੀਤ ਨੂੰ ਹੁਣ ਤੱਕ 27 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। ਜੇਕਰ ਤਾਨੀਆ ਦੇ ਕਰੀਅਰ ਦੀ ਗੱਲ ਕਰੀਏ ਤਾਂ ਤਾਨੀਆ ਨੇ 'ਸੰਨ ਆਫ ਮਨਜੀਤ ਸਿੰੰਘ, 'ਗੁੱਡੀਆਂ ਪਟੌਲੇ', 'ਰੱਬ ਦਾ ਰੇਡੀਓ 2' ਤੇ ਹਾਲ ਹੀ 'ਚ ਰਿਲੀਜ਼ ਹੋਈ ਸੁਪਰਹਿੱਟ ਫਿਲਮ 'ਸੁਫਨਾ' 'ਚ ਕੰਮ ਕੀਤਾ ਹੈ।


Lakhan

Content Editor

Related News