'ਤੰਗਲਾਨ' ਦਾ ਟਾਈਟਲ ਟਰੈਕ 'ਤੰਗਲਾਨ ਵਾਰ' ਰਿਲੀਜ਼
Saturday, Aug 03, 2024 - 09:58 AM (IST)

ਮੁੰਬਈ- ਚਿਆਨ ਵਿਕਰਮ ਤੇ ਮਾਲਵਿਕਾ ਮੋਹਨਨ ਸਟਾਰਰ ਫਿਲਮ 'ਤੰਗਲਾਨ' ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਟਾਈਟਲ ਟਰੈਕ 'ਤੰਗਲਾਨ ਵਾਰ' ਆਖਰਕਾਰ ਰਿਲੀਜ਼ ਹੋ ਗਿਆ ਹੈ। ਚਿਆਨ ਵਿਕਰਮ ਅਤੇ ਮਾਲਵਿਕਾ ਮੋਹਨਨ ਸਟਾਰਰ ਪਾ. ਰਣਜੀਤ ਦੀ ਫਿਲਮ ਦੇ ਟ੍ਰੇਲਰ ਨੇ ਆਪਣੀ ਸ਼ਾਨ ਅਤੇ ਰਹੱਸ ਨਾਲ ਸਾਰਿਆਂ 'ਤੇ ਡੂੰਘੀ ਛਾਪ ਛੱਡੀ ਹੈ।
ਇਹ ਖ਼ਬਰ ਵੀ ਪੜ੍ਹੋ - ਦਿ ਗ੍ਰੇਟ ਖਲੀ ਨੇ ਖੋਲ੍ਹੀ ਬਿਗ ਬੌਸ ਦੀ ਪੋਲ, ਕਿਹਾ ਸਭ ਕੁਝ ਹੁੰਦਾ ਹੈ ਸਕ੍ਰਿਪਟਡ
ਹੁਣ ਟਾਈਟਲ ਟਰੈਕ 'ਤੰਗਲਾਨ ਵਾਰ' ਦੇ ਰਿਲੀਜ਼ ਹੋਣ ਨਾਲ ਪ੍ਰਸ਼ੰਸਕ ਇਸ ਐਪਿਕ ਯੂਨੀਵਰਸ ਵਿਚ ਹੋਰ ਵੀ ਡੂੰਘਾਈ ਨਾਲ ਡੁਬਕੀ ਲਾ ਸਕਦੇ ਹਨ। ਗੀਤ ਦੇ ਰਿਲੀਜ਼ ਹੋਣ ਨਾਲ ਜੀ. ਵੀ. ਪ੍ਰਕਾਸ਼ ਵੱਲੋਂ ਤਿਆਰ ਕੀਤਾ ਗਿਆ ਇਹ ਗੀਤ ਆਪਣੇ ਨਾਂ ਵਾਂਗ ਹੀ ਜੋਸ਼ ਨਾਲ ਭਰਿਆ ਹੈ। ਇਸ ਦੇ ਨਾਲ ਇਹ ਇਕ ਵਿਲੱਖਣ ਸੰਗੀਤਕ ਯਾਤਰਾ 'ਤੇ ਲੈ ਜਾਂਦਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਲਈ ਇਸ ਦਮਦਾਰ ਗਾਣੇ ਨੇ ਸਟੇਜ ਤਿਆਰ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਬੇਵਫਾ ਪਤੀ ਨੂੰ ਯਾਦ ਕਰ ਭਾਵੁਕ ਹੋਈ ਦਲਜੀਤ ਕੌਰ, ਪੋਸਟ ਰਾਹੀਂ ਸਾਂਝੇ ਕੀਤੇ ਆਪਣੇ ਦਿਲ ਦੇ ਜਜ਼ਬਾਤ
'ਤੰਗਲਾਨ' ਕੋਲਾਰ ਗੋਲਡ ਫੀਲਡਸ ਦੀ ਸੱਚੀ ਕਹਾਣੀ ਦੱਸਦੀ ਹੈ, ਜਦੋਂ ਅੰਗਰੇਜ਼ਾਂ ਨੇ ਇਸ ਨੂੰ ਖੋਜਿਆ ਅਤੇ ਆਪਣੇ ਫਾਇਦੇ ਲਈ ਇਸ ਦੀ ਵਰਤੋਂ ਕੀਤੀ। ਇਹ ਫਿਲਮ 15 ਅਗਸਤ ਨੂੰ ਹਿੰਦੀ, ਤਮਿਲ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾ ਵਿਚ ਦੁਨੀਆ ਭਰ ਵਿਚ ਰਿਲੀਜ਼ ਹੋਣ ਵਾਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8