ਰਾਧਾ ਬਣ ਸੋਸ਼ਲ ਮੀਡੀਆ 'ਤੇ ਛਾਈ ਤਮੰਨਾ ਭਾਟੀਆ, ਦੇਖੋ ਤਸਵੀਰਾਂ

Sunday, Aug 25, 2024 - 04:53 PM (IST)

ਰਾਧਾ ਬਣ ਸੋਸ਼ਲ ਮੀਡੀਆ 'ਤੇ ਛਾਈ ਤਮੰਨਾ ਭਾਟੀਆ, ਦੇਖੋ ਤਸਵੀਰਾਂ

ਮੁੰਬਈ- ਜਨਮਾਸ਼ਟਮੀ ਨੂੰ ਮੁੱਖ ਰੱਖਦੇ ਹੋਏ ਦਸ ਦਿਨ ਪਹਿਲਾਂ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਫਿਲਮਾਂ 'ਸਤ੍ਰੀ 2' ਅਤੇ 'ਵੇਦਾ' 'ਚ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਈ ਅਦਾਕਾਰਾ ਤਮੰਨਾ ਭਾਟੀਆ ਨੇ ਇਸ ਵਾਰ ਕੈਮਰੇ ਦੇ ਸਾਹਮਣੇ ਰਾਧਾ ਦਾ ਰੂਪ ਧਾਰਿਆ ਹੈ। ਇਹ ਲੁੱਕ ਉਸ ਦੀ ਇਕ ਖਾਸ ਮੁਹਿੰਮ ਲਈ ਹੈ ਅਤੇ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸ਼ੰਸਕਾਂ ਵਿਚ ਕਾਫੀ ਮਸ਼ਹੂਰ ਹੋ ਰਹੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਇਸ ਪੂਰੀ ਪ੍ਰਮੋਸ਼ਨਲ ਸੀਰੀਜ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਤਮੰਨਾ ਨੇ ਐਲਾਨ ਕੀਤਾ, ''ਬਿਨਾਂ ਕਿਸੇ ਝਿਜਕ ਦੇ ਮੈਂ ਕਹਿ ਸਕਦੀ ਹਾਂ ਕਿ ਇਹ ਮੇਰੇ 18 ਸਾਲਾਂ ਦੇ ਐਕਟਿੰਗ ਸਫਰ 'ਚ ਹੁਣ ਤੱਕ ਦੀ ਸਭ ਤੋਂ ਵਧੀਆ ਪ੍ਰਮੋਸ਼ਨਲ ਸੀਰੀਜ਼ ਹੈ। ਜ਼ਿਕਰਯੋਗ ਹੈ ਕਿ ਤਮੰਨਾ ਭਾਟੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਹਿੰਦੀ ਫਿਲਮ 'ਚਾਂਦ ਸਾ ਰੌਸ਼ਨ ਚੇਹਰਾ' ਨਾਲ ਕੀਤੀ ਸੀ।

PunjabKesari

ਤਮੰਨਾ ਭਾਟੀਆ, ਜਿਸ ਨੇ ਆਪਣੀ ਅਸਲ ਜ਼ਿੰਦਗੀ 'ਕਾਨਹਾ' ਨੂੰ ਅਦਾਕਾਰ ਵਿਜੇ ਵਰਮਾ ਦੇ ਰੂਪ 'ਚ ਦੇਖਿਆ ਹੈ, ਨੇ ਕੈਮਰੇ ਦੇ ਸਾਹਮਣੇ ਰਾਧਾ ਦਾ ਰੂਪ ਧਾਰਿਆ ਤਾਂ ਉਹ ਕਹਿੰਦੀ ਹੈ ਕਿ ਉਸ ਦਾ ਅਨੁਭਵ ਵੀ ਬਹੁਤ ਅਨੋਖਾ ਸੀ। ਅਤੇ, ਸਿਰਫ ਉਹ ਹੀ ਨਹੀਂ, ਬਲਕਿ ਇਸ ਫੋਟੋਗ੍ਰਾਫੀ ਦੌਰਾਨ ਇਸ ਵਿਚ ਸ਼ਾਮਲ ਸਾਰੇ ਲੋਕਾਂ ਵਿਚ ਸ਼ਾਂਤੀ ਅਤੇ ਸੇਵਾ ਭਾਵਨਾ ਦਿਖਾਈ ਦਿੱਤੀ।

PunjabKesari

ਤਮੰਨਾ ਭਾਟੀਆ ਲਿਖਦੀ ਹੈ, “ਹਾਲਾਂਕਿ ਹਰ ਸ਼ੂਟਿੰਗ ਪਿਆਰ ਅਤੇ ਦੇਖਭਾਲ ਨਾਲ ਕੀਤੀ ਜਾਂਦੀ ਹੈ, ਪਰ ਇਹ ਆਪਣੇ ਆਪ 'ਚ ਪੂਰੀ ਤਰ੍ਹਾਂ ਵਿਲੱਖਣ ਸੀ। ਇਹ ਬਹੁਤ ਗਰਮ ਸੀ ਪਰ ਅਸੀਂ ਰੋਸ਼ਨੀ ਦੇ ਹਰ ਪ੍ਰਤੀਬਿੰਬ 'ਚ ਵੱਖਰੀ ਆਭਾ ਅਤੇ ਪਰਛਾਵੇਂ ਨੂੰ ਮਹਿਸੂਸ ਕਰ ਸਕਦੇ ਸੀ।

PunjabKesari

ਇਸ ਦੌਰਾਨ ਅਸੀਂ ਬਹੁਤ ਸ਼ਾਂਤੀ ਦੇ ਕੁਝ ਪਲ ਮਹਿਸੂਸ ਕੀਤੇ। ਇੰਝ ਲੱਗਦਾ ਸੀ ਜਿਵੇਂ ਕੁਦਰਤ ਹੀ ਸਾਡਾ ਮਾਰਗ ਦਰਸ਼ਕ ਬਣ ਗਈ ਹੋਵੇ।”

PunjabKesari

ਇੰਨਾ ਹੀ ਨਹੀਂ, ਜਿਵੇਂ ਕਿ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਦਾ ਦੌਰਾ ਕਰਨ ਵਾਲੇ ਬਹੁਤ ਸਾਰੇ ਕ੍ਰਿਸ਼ਨ ਭਗਤਾਂ ਦੁਆਰਾ ਮਹਿਸੂਸ ਕੀਤਾ ਜਾਂਦਾ ਹੈ, ਤਮੰਨਾ ਨੇ ਵੀ ਇਸ ਪ੍ਰਚਾਰ ਲੜੀ ਲਈ ਰਾਧਾ ਦਾ ਪੂਰਾ ਮੇਕਅੱਪ ਕਰਨ ਤੋਂ ਬਾਅਦ ਅਲੌਕਿਕ ਅਨੁਭਵ ਕੀਤਾ ਸੀ।

PunjabKesari


author

Priyanka

Content Editor

Related News