ਤਾਜੀ ਦਾ ਰੋਮਾਂਟਿਕ ਗੀਤ ‘ਮੰਗ’ ਰਿਲੀਜ਼, 6 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਗੀਤ (ਵੀਡੀਓ)

04/26/2021 4:33:22 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤਾਜੀ ਦਾ ਹਾਲ ਹੀ ’ਚ ਨਵਾਂ ਗੀਤ ‘ਮੰਗ’ ਰਿਲੀਜ਼ ਹੋਇਆ ਹੈ। ਤਾਜੀ ਦਾ ਇਹ ਇਕ ਰੋਮਾਂਟਿਕ ਗੀਤ ਹੈ, ਜਿਸ ’ਚ ਉਸ ਨੇ ਫੀਚਰ ਵੀ ਖ਼ੁਦ ਕੀਤਾ ਹੈ।

ਤਾਜੀ ਦੇ ਇਸ ਗੀਤ ਨੂੰ ਮਿਊਜ਼ਿਕ ਪਲਸ ਨੇ ਦਿੱਤਾ ਹੈ। ਗੀਤ ਦੇ ਬੋਲ ਐਡੀ ਨੇ ਲਿਖੇ ਹਨ ਤੇ ਇਸ ਗੀਤ ਨੂੰ ਡਾਇਰੈਕਟ ਨਵਦੀਪ ਚਿੱਟੀ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਫ਼ਿਲਮੀ ਵਿਲੇਨ ਤੋਂ ਲੋੜਵੰਦਾਂ ਦੇ ਫ਼ਰਿਸ਼ਤਾ ਬਣਨ ਤਕ ਦਾ ਸਫਰ

ਯੂਟਿਊਬ ’ਤੇ ਇਹ ਗੀਤ ਕੇ. ਵੀ. ਐੱਮ. ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਗੀਤ ਨੂੰ ਖ਼ਬਰ ਲਿਖੇ ਜਾਣ ਤਕ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਦੱਸਣਯੋਗ ਹੈ ਕਿ ਤਾਜੀ ਦੇ ਇਸ ਤੋਂ ਪਹਿਲਾਂ ‘ਠੁੱਕ ਥਾਰ ਦੀ’, ‘ਠੁੱਕ ਥਾਰ ਦੀ 2’, ‘ਹਾਈ ਕਿਰਦਾਰ’, ‘ਸੂਟ ਜਚਦਾ’, ‘ਕਾਪੀ’, ‘ਕੋਪਸ’, ‘ਬਨੌਟੀ ਯਾਰ’ ਤੇ ‘ਪਿਆਰ ਕਰਾ’ ਵਰਗੇ ਗੀਤ ਰਿਲੀਜ਼ ਹੋ ਚੁੱਕੇ ਹਨ।

ਤਾਜੀ ਪਿਛਲੇ ਚਾਰ-ਪੰਜ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਹੈ। ਤਾਜੀ ਟਾਂਡਾ (ਹੁਸ਼ਿਆਰਪੁਰ) ਨਾਲ ਸਬੰਧ ਰੱਖਦਾ ਹੈ। 2018 ’ਚ ਰਿਲੀਜ਼ ਹੋਇਆ ਉਸ ਦਾ ਗੀਤ ‘ਠੁੱਕ ਥਾਰ ਦੀ’ ਨੂੰ ਸੋਸ਼ਲ ਮੀਡੀਆ ’ਤੇ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News