ਮੈਂ ਇਕ ਬਕਸੇ ’ਚ ਬੰਦ ਨਹੀਂ ਹੋਣਾ ਚਾਹੁੰਦਾ : ਤਾਹਿਰ ਰਾਜ ਭਸੀਨ

Thursday, Sep 28, 2023 - 04:26 PM (IST)

ਮੈਂ ਇਕ ਬਕਸੇ ’ਚ ਬੰਦ ਨਹੀਂ ਹੋਣਾ ਚਾਹੁੰਦਾ : ਤਾਹਿਰ ਰਾਜ ਭਸੀਨ

ਮੁੰਬਈ (ਬਿਊਰੋ) - ਅਭਿਨੇਤਾ ਤਾਹਿਰ ਰਾਜ ਭਸੀਨ ਆਪਣੇ ਅਗਲੇ ਪ੍ਰੋਜੈਕਟ ‘ਸੁਲਤਾਨ ਆਫ ਦਿੱਲੀ’ ਦੀ ਰਿਲੀਜ਼ ਲਈ ਤਿਆਰੀ ਕਰ ਰਹੇ ਹਨ। ਨਿਰਦੇਸ਼ਕ ਮਿਲਨ ਲੂਥਰੀਆ ਦੁਆਰਾ ਨਿਰਦੇਸ਼ਿਤ ਇਸ ਸੀਰੀਜ਼ ’ਚ ਤਾਹਿਰ ਇਕ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜਿਸਦੀ ਇਕ ਝਲਕ ਸਾਨੂੰ ਟਰੇਲਰ ’ਚ ਮਿਲੀ ਹੈ। 

ਇਹ ਖ਼ਬਰ ਵੀ ਪੜ੍ਹੋ : ਨਵੇਂ ਵਿਵਾਦ 'ਚ ਗਾਇਕ ਮਨਕੀਰਤ ਔਲਖ, ਸਬੂਤ ਖੰਘਾਲ ਰਹੀਆਂ ਨੇ ਏਜੰਸੀਆਂ

ਆਪਣੀਆਂ ਵੱਖ-ਵੱਖ ਭੂਮਿਕਾਵਾਂ ਦੀ ਚੋਣ ਬਾਰੇ ਟਿੱਪਣੀ ਕਰਦੇ ਹੋਏ ਤਾਹਿਰ ਕਹਿੰਦੇ ਹਨ, ''ਮੈਂ ਸਿਨੇਮਾ ’ਚ ਕਦੀ ਵੀ ਇਕ ਕਿਸਮ ਦੀ ਭੂਮਿਕਾ ਜਾਂ ਇਕ ਸ਼ੈਲੀ ਤੱਕ ਸੀਮਿਤ ਰਹਿਣ ਦਾ ਫੈਸਲਾ ਨਹੀਂ ਕੀਤਾ ਹੈ। ਵਿਕਾਸ ਕਿਸੇ ਦੇ ਆਰਾਮ ਖੇਤਰ ਤੋਂ ਬਾਹਰ ਹੁੰਦਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਮੈਂ ਕਰਦਾ ਹਾਂ, ਉਨ੍ਹਾਂ ਤੱਕ ਹੀ ਸੀਮਿਤ ਰਹਾਂ ਜਾਂ ਦਾਇਰੇ ’ਚ ਬੰਦ ਕਰ ਦਿੱਤਾ ਜਾਵਾਂ।'' ‘ਦਿੱਲੀ ਦਾ ਸੁਲਤਾਨ’ 13 ਅਕਤੂਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News