‘ਨਿਰਮਾਤਾ ਹੁਣ ਯਕੀਨੀ ਤੌਰ ’ਤੇ ਮੇਰੇ ਪ੍ਰਾਜੈਕਟਸ ਨੂੰ ਵਧਾਉਣਾ ਚਾਹੁੰਦੇ ਹਨ!’

Monday, Apr 04, 2022 - 11:08 AM (IST)

ਮੁੰਬਈ (ਬਿਊਰੋ)– ਅਦਾਕਾਰ ਤਾਹਿਰ ਰਾਜ ਭਸੀਨ ਵਰਤਮਾਨ ’ਚ ‘ਯੇਹ ਕਾਲੀ ਕਾਲੀ ਅਾਖੇਂ (ਵਾਈ. ਕੇ. ਕੇ. ਏ.), ‘ਲੂਪ ਲਪੇਟਾ’ ਤੇ ‘ਰੰਜਿਸ਼ ਹੀ ਸਹੀ’ ਵਰਗੀਆਂ ਫ਼ਿਲਮਾਂ ਨਾਲ ਹਿੱਟ ਦੀ ਹੈਟ੍ਰਿਕ ਦੇ ਨਾਲ ਕਰੀਅਰ ਦੇ ਉੱਚ ਪੱਧਰ ’ਤੇ ਹਨ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਤੋਂ ਇਕ ਦਿਨ ਪਹਿਲਾਂ ਤਕ ਕੰਮ ਕਰ ਰਹੀ ਸੀ ਭਾਰਤੀ ਸਿੰਘ, ਦੇਖੋ ਵੀਡੀਓ

‘ਵਾਈ. ਕੇ. ਕੇ. ਏ’. ਤੇ ‘ਲੂਪ ਲਾਪੇਟਾ’ ’ਚ ਰੋਮਾਂਟਿਕ ਲੀਡ ਦੇ ਰੂਪ ’ਚ ਸ਼ਾਨਦਾਰ ਪ੍ਰਦਰਸ਼ਨ ਨੂੰ ਹਾਲ ਦੇ ਦਿਨਾਂ ’ਚ ਡਿਜੀਟਲ ਸਪੇਸ ’ਚ ਸਭ ਤੋਂ ਉੱਤਮ ਅਭਿਨੈ ’ਚੋਂ ਇਕ ਦੇ ਰੂਪ ’ਚ ਸਰਾਹਿਆ ਗਿਆ ਹੈ। ਤਾਹਿਰ ਵਰਤਮਾਨ ’ਚ ਇਕ ਵੱਡੇ ‘ਸੀਕ੍ਰੇਟ ਪ੍ਰਾਜੈਕਟ’ ਦੀ ਸ਼ੂਟਿੰਗ ਕਰ ਰਹੇ ਹਨ, ਜਿਸ ਲਈ ਕਰੀਅਰ ’ਚ ਪਹਿਲੀ ਵਾਰ ਗੁਜਰਾਤ ’ਚ ਫ਼ਿਲਮ ਕਰ ਰਹੇ ਹਨ।

ਤਾਹਿਰ ਕਹਿੰਦੇ ਹਨ, ‘ਗੁਜਰਾਤ ’ਚ ਪਹਿਲੀ ਵਾਰ ਇਕ ਗੁਪਤ ਪ੍ਰਾਜੈਕਟ ਦੀ ਸ਼ੂਟਿੰਗ ਕਰਨਾ ਆਕਰਸ਼ਕ ਹੈ, ਜਿਸ ਨੂੰ ਵਰਤਮਾਨ ’ਚ ਫ਼ਿਲਮਾ ਰਿਹਾ ਹਾਂ। ਹਮੇਸ਼ਾ ਇਸ ਸੱਚਾਈ ਨੂੰ ਪਸੰਦ ਕੀਤਾ ਹੈ ਕਿ ਅਦਾਕਾਰ ਦੇ ਰੂਪ ’ਚ ਦੁਨੀਆ ਦੀ ਯਾਤਰਾ ਕਰਨ ਤੇ ਵੱਖਰੇ-ਵੱਖਰੇ ਸੱਭਿਆਚਾਰਾਂ ਦਾ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ। ਮੈਂ ਹੁਣੇ ਕੱਛ ’ਚ ਸਾਲਟ ਬੈੱਡ ’ਤੇ ਸ਼ੂਟਿੰਗ ਕੀਤੀ ਤੇ ਹੁਣ ਪੂਰੇ ਗੁਜਰਾਤ ’ਚ ਗੋਂਡਲ ਤੇ ਰਾਜਕੋਟ ਜਿਹੇ ਸ਼ਹਿਰਾਂ ’ਚ ਸ਼ੂਟਿੰਗ ਕਰਾਂਗਾ।’

ਉਨ੍ਹਾਂ ਦਾ ਕਹਿਣਾ ਹੈ ਕਿ ਹਿੱਟ ਫ਼ਿਲਮਾਂ ਦੀ ਹੈਟ੍ਰਿਕ ਤੋਂ ਬਾਅਦ ਨਿਰਮਾਤਾ ਹੁਣ ਉਨ੍ਹਾਂ ਦੇ ਪ੍ਰਾਜੈਕਟਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News