ਹੁਣ ਸ਼ਹਿਰ ''ਚੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਕਰਨਗੇ 1700 CCTV ਕੈਮਰੇ!
Saturday, Jul 04, 2026 - 06:36 PM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਕਮਿਸ਼ਨਰ ਓਜਸਵੀ ਨੇ ਮਾਨਸੂਨ ਦੌਰਾਨ 1700 ਸੀ.ਸੀ.ਟੀਵੀ ਕੈਮਰਿਆਂ ਦੀ ਮਦਦ ਨਾਲ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦੇ ਹੱਲ ਦਾ ਫਾਰਮੂਲਾ ਅਪਣਾਇਆ ਹੈ। ਜਾਣਕਾਰੀ ਦਿੰਦੇ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਜੋ ਕਮਾਂਡ ਐਂਡ ਕੰਟ੍ਰੋਲ ਸੈਂਟਰ ਬਣਿਆ ਹੋਇਆ ਹੈ, ਉਸ ਦੇ ਜ਼ਰੀਏ 1700 ਸੀ.ਸੀ.ਟੀ.ਵੀ. ਕੈਮਰਿਆਂ ਨਾਲ ਸ਼ਹਿਰ ਵਿਚ ਹੋ ਰਹੇ ਹਾਦਸਿਆਂ ਜਾਂ ਅਪਰਾਧੀਆਂ ’ਤੇ ਨਜ਼ਰ ਰੱਖਣ ਵਿਚ ਮਦਦ ਮਿਲਦੀ ਹੈ।
ਹੁਣ ਇਸ ਪ੍ਰਾਜੈਕਟ ਨੂੰ 24 ਘੰਟੇ ਸਰਗਰਮ ਰਹਿਣ ਵਾਲੇ ਮਾਨਸੂਨ ਵਾਰ ਰੂਮ ਦੇ ਰੂਪ ਵਿਚ ਸਥਾਪਤ ਕਰ ਦਿੱਤਾ ਗਿਆ ਹੈ ਜਿਥੇ ਕਿਤੇ ਵੀ ਚੌਕ ਜਾਂ ਸੜਕਾਂ ਦੇ ਕੰਢੇ ਬਰਸਾਤੀ ਪਾਣੀ ਜਮ੍ਹਾ ਹੋਣ ਤੋਂ ਇਲਾਵਾ ਰੋਡ ਜਾਲੀਆਂ ਜਾਂ ਸੀਵਰੇਜ ਮੇਨਹੋਲ ਦੇ ਢੱਕਣ ਗਾਇਬ ਹੋਣ ਦੀ ਸ਼ਿਕਾਇਤ ਕਰਕੇ ਉਨ੍ਹਾਂ ਦੇ ਹੱਲ ਲਈ ਸਬੰਧਤ ਬੀ ਐਂਡ ਆਰ ਤੇ ਓ. ਐਂਡ ਐੱਮ. ਸੈੱਲ ਦੇ ਮੁਲਾਜ਼ਮਾਂ ਨੂੰ ਮੈਸੇਜ ਜਾਵੇਗਾ।
ਇਸ ਤਕਨੀਕ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਦੀ ਸ਼ਿਕਾਇਤ ਕਈ ਵਾਰ ਨਗਰ ਨਿਗਮ ਤੱਕ ਨਹੀਂ ਪੁੱਜਦੀ ਜਾਂ ਮੁਲਾਜ਼ਮਾਂ ਵੱਲੋਂ ਸਮੱਸਿਆ ਦਾ ਹੱਲ ਕਰਨ ਦੇ ਮਾਮਲੇ ਵਿਚ ਲਾਪ੍ਰਵਾਹੀ ਵਰਤਦ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
