ਫ਼ਿਲਮ ‘ਭੋਲਾ’ ਦੇ ਸੈੱਟ ’ਤੇ ਜ਼ਖਮੀ ਹੋਈ ਤੱਬੂ, ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਮੱਥੇ ’ਤੇ ਲੱਗੀ ਸੱਟ

08/11/2022 12:02:28 PM

ਮੁੰਬਈ- ਅਦਾਕਾਰਾ ਤੱਬੂ ਇਨ੍ਹੀਂ ਦਿਨੀਂ ਫ਼ਿਲਮ ‘ਭੋਲਾ’ ਨੂੰ ਲੈ ਕੇ ਚਰਚਾ ’ਚ ਹੈ। ਅਦਾਕਾਰਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ ਜ਼ਖਮੀ ਹੋ ਗਈ। ਸਟੰਟ ਕਰਦੇ ਸਮੇਂ ਤੱਬੂ ਦੀ ਅੱਖ ਦੇ ਉੱਪਰ ਮੱਥੇ ’ਤੇ ਸੱਟ ਲੱਗ ਗਈ। ਇਸ ਫ਼ਿਲਮ ’ਚ ਤੱਬੂ ਦੇ ਨਾਲ ਅਜੇ ਦੇਵਗਨ ਹਨ। ਫ਼ਿਲਮ ’ਚ ਅਜੇ ਭੋਲਾ ਦਾ ਕਿਰਦਾਰ ਨਿਭਾਅ ਰਹੇ ਹਨ। ਤੱਬੂ ਅਜ ਨਾਲ ਸਟੰਟ ਕਰਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਆਪਣੀ ਪਤਨੀ ਨਾਲ ਸਮੁੰਦਰ ਦੇ ਕੰਢੇ ’ਤੇ ਸਕੇਟ ਸਕੂਟਿੰਗ ਕਰਦੇ ਆਏ ਨਜ਼ਰ (ਦੇਖੋ ਵੀਡੀਓ)

ਸੂਤਰਾਂ ਮੁਤਾਬਕ ਅਦਾਕਾਰਾ ਸ਼ੂਟਿੰਗ ਦੌਰਾਨ ਸੰਘਣੇ ਜੰਗਲ ’ਚ ਟਰੱਕ ਚਲਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਕੁਝ ਗੰਡੇ ਇਸ ਟਰੱਕ ਦਾ ਪਿੱਛਾ ਕਰ  ਰਹੇ ਸੀ। ਪਿੱਛਾ ਕਰ ਰਹੀ ਇਕ ਬਾਈਕ ਦੀ ਟਰੱਕ ਨਾਲ ਟੱਕਰ ਹੋ ਗਈ। 

PunjabKesari

ਟੱਕਰ ਇੰਨੀ ਜ਼ੋਰਦਾਰ ਸੀ  ਕਿ ਇਸ ਦੌਰਾਨ ਸ਼ੀਸ਼ੇ ਦਾ ਟੁਕੜਾ ਟੁੱਟ ਕੇ ਤੱਬੂ ਦੀ ਸੱਜੀ ਅੱਖ ਦੇ ਉੱਪਰ ਜਾ ਵੱਜਿਆ ਅਤੇ ਨਿਕਲਣ ਲੱਗਾ। ਤੱਬੂ ਉਸ ਸਮੇਂ ਟਰੱਕ ’ਚ ਸੀ। ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸੂਤਰਾਂ ਮੁਤਾਬਕ ਜ਼ਖ਼ਮੀ ਹੋਣ ਤੋਂ ਬਾਅਦ ਤੱਬੂ  ਦਾ ਤੁਰੰਤ ਇਲਾਜ ਕੀਤਾ ਗਿਆ। ਅਜੇ ਦੇਵਗਨ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ। ਉਨ੍ਹਾਂ ਨੇ ਅਦਾਕਾਰਾ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। 

ਇਹ ਵੀ ਪੜ੍ਹੋ : ਕਾਮੇਡੀਅਨ ਰਾਜੂ ਸ੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਏਮਜ਼ ’ਚ ਕਰਵਾਇਆ ਦਾਖ਼ਲ

ਦੱਸ ਦੇਈਏ ਕਿ ਫ਼ਿਲਮ ਭੋਲਾ ’ਚ ਅਜੇ ਅਤੇ ਤੱਬੂ ਤੋਂ ਇਲਾਵਾ ਦੀਪਕ ਡੋਬਰਿਆਲ, ਸ਼ਰਦ ਕੇਲਕਰ ਅਤੇ ਸੰਜੇ ਮਿਸ਼ਰਾ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ’ਚ ਅਦਾਕਾਰਾ ਇਕ ਵੱਖਰੇ ਅਤੇ ਦਿਲਚਸਪ ਅਵਤਾਰ ’ਚ ਨਜ਼ਰ ਆਵੇਗੀ।


Shivani Bassan

Content Editor

Related News