51 ਸਾਲਾਂ ਦੀ ਹੋਈ ਤੱਬੂ, ਜਾਣੋ ਫ਼ਿਲਮੀ ਸਫਰ ਤੇ ਨਿੱਜੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

11/04/2021 12:39:21 PM

ਮੁੰਬਈ (ਬਿਊਰੋ)– ਤੱਬੂ ਬਾਲੀਵੁੱਡ ਦੀਆਂ ਮਸ਼ਹੂਰ ਤੇ ਦਿੱਗਜ ਅਦਾਕਾਰਾਂ ’ਚੋਂ ਇਕ ਹੈ। ਉਹ ਪਰਦੇ ’ਤੇ ਆਪਣੀ ਵੱਖਰੀ ਅਦਾਕਾਰੀ ਤੇ ਕਿਰਦਾਰ ਲਈ ਜਾਣੀ ਜਾਂਦੀ ਹੈ। ਤੱਬੂ ਆਪਣੇ ਫ਼ਿਲਮੀ ਕਰੀਅਰ ’ਚ ਹੁਣ ਤਕ ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤੱਬੂ ਦਾ ਜਨਮ 4 ਨਵੰਬਰ, 1971 ਨੂੰ ਹੈਦਰਾਬਾਦੀ ਮੁਸਲਿਮ ਪਰਿਵਾਰ ’ਚ ਹੋਇਆ ਸੀ। ਉਸ ਦਾ ਅਸਲੀ ਨਾਂ ਤਬੱਸੁਮ ਫਾਤਿਮਾ ਹਾਸ਼ਮੀ ਹੈ ਪਰ ਫ਼ਿਲਮਾਂ ’ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਤੱਬੂ ਰੱਖ ਲਿਆ।

PunjabKesari

ਤੱਬੂ ਦੇ ਮਾਤਾ-ਪਿਤਾ ਪ੍ਰੋਫੈਸਰ ਰਹਿ ਚੁੱਕੇ ਹਨ। ਉਸ ਨੇ ਆਪਣੀ ਸਕੂਲੀ ਪੜ੍ਹਾਈ ਹੈਦਰਾਬਾਦ ਤੋਂ ਕੀਤੀ। ਇਸ ਤੋਂ ਬਾਅਦ ਉਹ ਕਾਲਜ ਦੀ ਪੜ੍ਹਾਈ ਲਈ ਮੁੰਬਈ ਆ ਗਈ। ਕਾਲਜ ਦੇ ਦੋ ਸਾਲਾਂ ਬਾਅਦ ਤੱਬੂ ਨੇ ਅਦਾਕਾਰੀ ਦੀ ਦੁਨੀਆ ’ਚ ਆਉਣ ਦਾ ਫ਼ੈਸਲਾ ਕੀਤਾ। ਤੱਬੂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1980 ’ਚ ਆਈ ਫ਼ਿਲਮ ‘ਬਾਜ਼ਾਰ’ ਨਾਲ ਕੀਤੀ ਸੀ। ਇਸ ਫ਼ਿਲਮ ’ਚ ਉਸ ਦੀ ਛੋਟੀ ਜਿਹੀ ਭੂਮਿਕਾ ਸੀ। ਇਸ ਤੋਂ ਬਾਅਦ ਉਹ ਫ਼ਿਲਮ ‘ਹਮ ਨੌਜਵਾਨ’ ’ਚ ਨਜ਼ਰ ਆਈ। ਇਸ ਫ਼ਿਲਮ ’ਚ ਉਸ ਨੇ ਦੇਵ ਆਨੰਦ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ।

PunjabKesari

ਲੀਡ ਅਦਾਕਾਰਾ ਵਜੋਂ ਤੱਬੂ ਦੀ ਫ਼ਿਲਮ ‘ਪ੍ਰੇਮ’ ਸੀ। ਇਹ ਫ਼ਿਲਮ ਸਾਲ 1995 ’ਚ ਆਈ ਸੀ। ਇਸ ਫ਼ਿਲਮ ’ਚ ਤੱਬੂ ਦੇ ਨਾਲ ਅਦਾਕਾਰ ਸੰਜੇ ਕਪੂਰ ਲੀਡ ’ਚ ਸਨ ਪਰ ਇਸ ਫ਼ਿਲਮ ਨੂੰ ਬਣਾਉਣ ’ਚ 8 ਸਾਲ ਲੱਗ ਗਏ। ਇਸ ਕਾਰਨ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫ਼ਿਲਮ ‘ਪਹਿਲਾ ਪਹਿਲਾ ਪਿਆਰ’ ਬਣੀ, ਜਿਸ ’ਚ ਅਦਾਕਾਰ ਰਿਸ਼ੀ ਕਪੂਰ ਮੁੱਖ ਭੂਮਿਕਾ ’ਚ ਸਨ। ਇਸ ਤੋਂ ਬਾਅਦ ਤੱਬੂ ਨੇ ਅਦਾਕਾਰੀ ਦੀ ਦੁਨੀਆ ’ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari

ਤੱਬੂ ਹੁਣ ਤਕ ‘ਜੀਤ’, ‘ਮੈਚ’, ‘ਵਿਰਾਸਤ’, ‘ਚਾਂਦਨੀ ਬਾਰ’, ‘ਚੀਨੀ ਕਮ’, ‘ਹੈਦਰ’, ‘ਦ੍ਰਿਸ਼ਅਮ’, ‘ਅੰਧਾਧੁਨ’ ਤੇ ‘ਦੇ ਦੇ ਪਿਆਰ ਦੇ’ ਸਮੇਤ ਕਈ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਤੱਬੂ ਸਕ੍ਰੀਨ ’ਤੇ ਆਪਣੀ ਵੱਖਰੀ ਅਦਾਕਾਰੀ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੀ ਹੈ। ਉਸ ਨੇ ਫ਼ਿਲਮਾਂ ’ਚ ਜਿੰਨੀ ਚੰਗੀ ਹੀਰੋਇਨ ਦਾ ਕਿਰਦਾਰ ਨਿਭਾਇਆ ਹੈ, ਉਨੀ ਹੀ ਵਧੀਆ ਤਰੀਕੇ ਨਾਲ ਫ਼ਿਲਮਾਂ ’ਚ ਨਾਕਾਰਾਤਮਕ ਕਿਰਦਾਰ ਵੀ ਨਿਭਾਏ ਹਨ। ਤੱਬੂ ਨੇ ਕਈ ਫ਼ਿਲਮਾਂ ’ਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News