ਰੀਆ ਚੱਕਰਵਰਤੀ ਖਿਲਾਫ ‘ਮੀਡੀਆ ਟ੍ਰਾਇਲ’ ਤੋਂ ਨਾਰਾਜ਼ ਤਾਪਸੀ ਪਨੂੰ, ਕਿਹਾ- ‘ਅਜੇ ਦੋਸ਼ੀ ਸਾਬਿਤ ਨਹੀਂ ਹੋਈ’

Monday, Aug 31, 2020 - 01:11 PM (IST)

ਰੀਆ ਚੱਕਰਵਰਤੀ ਖਿਲਾਫ ‘ਮੀਡੀਆ ਟ੍ਰਾਇਲ’ ਤੋਂ ਨਾਰਾਜ਼ ਤਾਪਸੀ ਪਨੂੰ, ਕਿਹਾ- ‘ਅਜੇ ਦੋਸ਼ੀ ਸਾਬਿਤ ਨਹੀਂ ਹੋਈ’

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਤੇ ਸਾਊਥ ਅਦਾਕਾਰਾ ਲਕਸ਼ਮੀ ਮੰਚੂ ਨੇ ਰੀਆ ਚੱਕਰਵਰਤੀ ਖਿਲਾਫ ਹੋਣ ਵਾਲੇ ਮੀਡੀਆ ਟ੍ਰਾਇਲ ਖਿਲਾਫ ਨਾਰਾਜ਼ਗੀ ਜਤਾਈ ਹੈ। ਰੀਆ ਚੱਕਰਵਰਤੀ ’ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਹੈ। ਲਕਸ਼ਮੀ ਨੇ ਟਵੀਟ ’ਤੇ ਇਕ ਨੋਟ ਲਿਖਿਆ ਸੀ, ਜਿਸ ’ਚ ਉਸ ਨੇ ਸੁਸ਼ਾਂਤ ਨੂੰ ਨਿਆਂ ਦਿਵਾਉਣ ਦੇ ਨਾਲ-ਨਾਲ ਰੀਆ ਦੇ ਨਿਆਂ ਦੀ ਵੀ ਮੰਗ ਕੀਤੀ। ਉਸ ਦੀ ਲੰਬੀ ਪੋਸਟ ਨੂੰ ਤਾਪਸੀ ਪਨੂੰ ਨੇ ਰੀ-ਟਵੀਟ ਕੀਤਾ ਤੇ ਮੀਡੀਆ ਟ੍ਰਾਇਲ ਨੂੰ ਲੈ ਕੇ ਇਤਰਾਜ਼ ਜਤਾਇਆ।

ਤਾਪਸੀ ਪਨੂੰ ਨੇ ਟਵੀਟ ’ਚ ਕਿਹਾ, ‘ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੀ ਤੇ ਨਾ ਹੀ ਰੀਆ ਨੂੰ ਜਾਣਦੀ ਹਾਂ ਪਰ ਇਹ ਜਾਣਦੀ ਹਾਂ, ਸਿਰਫ ਇਹ ਸਮਝਣ ਲਈ ਇਕ ਇਨਸਾਨ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਦੋਸ਼ੀ ਸਾਬਿਤ ਕਰਨ ਲਈ ਨਿਆਪਾਲਿਕਾ ਤੋਂ ਅੱਗੇ ਨਿਕਲਣਾ ਕਿੰਨਾ ਗਲਤ ਹੈ। ਆਪਣੀ ਤੇ ਮ੍ਰਿਤਕ ਦੀ ਪਵਿੱਤਰਤਾ ਲਈ ਇਥੋਂ ਦੇ ਕਾਨੂੰਨ ’ਤੇ ਭਰੋਸਾ ਰੱਖੋ।’

ਉਥੇ ਲਕਸ਼ਮੀ ਮੰਚੂ ਨੇ ਲਿਖਿਆ, ‘ਇਸ ਬਾਰੇ ਬਹੁਤ ਸੋਚਿਆ ਕਿ ਕੀ ਮੈਨੂੰ ਬੋਲਣਾ ਚਾਹੀਦਾ ਹੈ ਜਾਂ ਨਹੀਂ। ਮੈਂ ਬਹੁਤ ਸਾਰੇ ਲੋਕਾਂ ਨੂੰ ਇਸ ਲਈ ਚੁੱਪ ਦੇਖਦੀ ਹਾਂ ਕਿਉਂਕਿ ਮੀਡੀਆ ਨੇ ਇਕ ਲੜਕੀ ਨੂੰ ਡਾਇਨ ਬਣਾ ਦਿੱਤਾ ਹੈ। ਮੈਨੂੰ ਸੱਚਾਈ ਦਾ ਪਤਾ ਨਹੀਂ ਹੈ ਤੇ ਮੈਂ ਸੱਚਾਈ ਜਾਣਨਾ ਚਾਹੁੰਦੀ ਹਾਂ ਤੇ ਮੈਨੂੰ ਉਮੀਦ ਹੈ ਕਿ ਸੱਚਾਈ ਸਭ ਤੋਂ ਈਮਾਨਦਾਰ ਤਰੀਕੇ ਨਾਲ ਸਾਹਮਣੇ ਆਵੇਗੀ। ਮੈਨੂੰ ਨਿਆਪਾਲਿਕਾ ਪ੍ਰਣਾਲੀ ਤੇ ਸੁਸ਼ਾਂਤ ਨੂੰ ਨਿਆਂ ਦਿਵਾਉਣ ’ਚ ਸ਼ਾਮਲ ਸਾਰੀਆਂ ਏਜੰਸੀਆਂ ’ਤੇ ਪੂਰਾ ਭਰੋਸਾ ਹੈ।’


author

Rahul Singh

Content Editor

Related News