ਫ਼ਿਲਮ ‘ਯਾਰੀਆਂ-2’ ਅਗਲੇ ਸਾਲ 12 ਮਈ ਨੂੰ ਹੋਵੇਗੀ ਰਿਲੀਜ਼

Friday, Oct 14, 2022 - 06:57 PM (IST)

ਫ਼ਿਲਮ ‘ਯਾਰੀਆਂ-2’ ਅਗਲੇ ਸਾਲ 12 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਫ਼ਿਲਮ ਨਿਰਮਾਤਾਵਾਂ ਨੇ ‘ਯਾਰੀਆਂ’ ਦੇ ਦੂਜੇ ਭਾਗ ਦਾ ਮੋਸ਼ਨ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 12 ਮਈ 2023 ਨੂੰ ਰਿਲੀਜ਼ ਹੋਵੇਗੀ। ਰਾਧਿਕਾ ਰਾਓ ਤੇ ਵਿਨੇ ਸਪਰੂ ਦੁਆਰਾ ਨਿਰਦੇਸ਼ਿਤ ‘ਯਾਰੀਆਂ-2’ ’ਚ ਦਿਵਿਆ ਕੁਮਾਰ ਖੋਸਲਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ ਵਿਚਾਲੇ ਗਾਇਕਾ ਜੈਨੀ ਜੌਹਲ ਵੱਲੋਂ ਅਗਲੇ ਗੀਤ ਦਾ ਐਲਾਨ, ਸਾਂਝੀ ਕੀਤੀ ਝਲਕ

ਦੱਸ ਦਈਏ ਕਿ ਦਿਵਿਆ ਕੁਮਾਰ ਖੋਸਲਾ ਤੋਂ ਇਲਾਵਾ, ਫ਼ਿਲਮ ’ਚ ਮੀਜ਼ਾਨ ਜਾਫਰੀ, ਪਰਲਵ ਵੀ. ਪੁਰੀ, ਯਸ਼ ਦਾਸ ਗੁਪਤਾ, ਅਨਸਵਰਾ ਰਾਜਨ, ਵਰੀਨਾ ਹੁਸੈਨ ਤੇ ਪ੍ਰਿਆ ਵਾਰੀਅਰ ਵੀ ਮੁੱਖ ਭੂਮਿਕਾਵਾਂ ’ਚ ਹਨ। ਦਿਵਿਆ ਕੁਮਾਰ ਫ਼ਿਲਮ ‘ਯਾਰੀਆਂ’ ’ਚ ਵੀ ਮੁੱਖ ਭੂਮਿਕਾ ’ਚ ਨਜ਼ਰ ਆਈ ਸੀ ਤੇ ਇਸ ਫ਼ਿਲਮ ਤੋਂ ਦਿਵਿਆ ਕੁਮਾਰ ਖੋਸਲਾ ਨੇ ਆਪਣੇ ਕਾਲਜ ਰੋਮਾਂਸ ਨਾਲ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਸੀ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨਿਸ਼ਾ ਬਾਨੋ ਨੇ ਇੰਝ ਮਨਾਇਆ ਕਰਵਾਚੌਥ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਦੱਸਣਯੋਗ ਹੈ ਕਿ ਫ਼ਿਲਮ 'ਯਾਰੀਆਂ' ਨੂੰ ਲੋਕਾਂ ਦਾ ਕਾਫ਼ੀ ਪਿਆਰ ਮਿਲਿਆ ਤੇ ਹੁਣ ਫ਼ਿਲਮ ਦੇ ਨਿਰਮਾਤਾ ‘ਯਾਰੀਆਂ’ ਦਾ ਹੀ ਜਾਦੂ ਦਰਸ਼ਕਾਂ ਵਿਚਾਲੇ ਵਾਪਸ ਲਿਆਉਣ ਲਈ ਉਤਸ਼ਾਹਿਤ ਹਨ। ਇਹ ਫ਼ਿਲਮ ਟੀ-ਸੀਰੀਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News