ਤੇਲਗੂ ਸਟਾਰ ਨਿਖਿਲ ਸਿਧਾਰਥ ਦੀ ‘ਸਵਯੰਭੂ’ ਦੀ ਪਹਿਲੀ ਝਲਕ ਆਈ ਸਾਹਮਣੇ

Saturday, Jun 03, 2023 - 10:51 AM (IST)

ਤੇਲਗੂ ਸਟਾਰ ਨਿਖਿਲ ਸਿਧਾਰਥ ਦੀ ‘ਸਵਯੰਭੂ’ ਦੀ ਪਹਿਲੀ ਝਲਕ ਆਈ ਸਾਹਮਣੇ

ਮੁੰਬਈ (ਬਿਊਰੋ)– ਤੇਲਗੂ ਸਟਾਰ ਨਿਖਿਲ ਸਿਧਾਰਥ ਦੀ 20ਵੀਂ ਫ਼ਿਲਮ ‘ਸਵਯੰਭੂ’ ਦੇ ਨਿਰਮਾਤਾਵਾਂ ਨੇ ਪ੍ਰੀ-ਲੁੱਕ ਪੋਸਟਰ ਤੋਂ ਬਾਅਦ ਉਨ੍ਹਾਂ ਦੇ ਜਨਮਦਿਨ ’ਤੇ ‘ਸਵਯੰਭੂ’ ਦੀ ਪਹਿਲੀ ਲੁੱਕ ਜਾਰੀ ਕੀਤੀ ਗਈ ਹੈ।

ਫਿਲਮ ਦਾ ਨਿਰਦੇਸ਼ਨ ਭਾਰਤ ਕ੍ਰਿਸ਼ਨਮਾਚਾਰੀ ਕਰ ਰਹੇ ਹਨ। ਪਿਕਸੇਲ ਸਟੂਡੀਓਜ਼ ਦੇ ਤਹਿਤ ਭੁਵਨ ਤੇ ਸ਼੍ਰੀਕਰ ਵਲੋਂ ਨਿਰਮਿਤ ਇਸ ਫ਼ਿਲਮ ਦਾ ਟੈਗੋਰ ਮਧੂ ਇਸ ਦਾ ਨਿਰਮਾਣ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ‘ਮੌੜ’ ਦੇ ਗੀਤ ‘ਨਿਗਾਹ’ਨੂੰ ਭਰਵਾਂ ਹੁੰਗਾਰਾ, ਅਮਰਿੰਦਰ ਗਿੱਲ ਦੀ ਆਵਾਜ਼ ’ਚ ਹੋਇਆ ਸੀ ਰਿਲੀਜ਼

ਫ਼ਿਲਮ ਦੇ ਫਰਸਟ ਲੁੱਕ ਪੋਸਟਰ ’ਚ ਨਿਖਿਲ ਜੰਗ ਦੇ ਮੈਦਾਨ ’ਚ ਇਕ ਯੌਧੇ ਦੇ ਰੂਪ ’ਚ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਇਸ ਸਾਲ ਅਗਸਤ ’ਚ ਸ਼ੁਰੂ ਹੋਵੇਗੀ।

ਇਹ ਅਦਾਕਾਰ ਨਿਖਿਲ ਦੇ ਕਰੀਅਰ ਦੀ ਸਭ ਤੋਂ ਮਹਿੰਗੀ ਫ਼ਿਲਮ ਹੋਵੇਗੀ। ਫ਼ਿਲਮ ’ਚ ਮਨੋਜ ਪਰਮਹੰਸ ਵਲੋਂ ਸਿਨੇਮਾਟੋਗ੍ਰਾਫੀ ਤੇ ਰਵੀ ਬਸਰੂਰ ਵਲੋਂ ਸੰਗੀਤ ਦਿੱਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News