ਅਲਾਹਾਬਾਦੀਆ ਮਗਰੋਂ ਹੁਣ ਵਿਵਾਦਾਂ ''ਚ ਘਿਰੀ ਸਵਾਤੀ ਸਚਦੇਵਾ, ਆਪਣੀ ਹੀ ਮਾਂ ''ਤੇ ਕੀਤੀ ਅਸ਼ਲੀਲ ਕਾਮੇਡੀ

Saturday, Mar 29, 2025 - 03:02 PM (IST)

ਅਲਾਹਾਬਾਦੀਆ ਮਗਰੋਂ ਹੁਣ ਵਿਵਾਦਾਂ ''ਚ ਘਿਰੀ ਸਵਾਤੀ ਸਚਦੇਵਾ, ਆਪਣੀ ਹੀ ਮਾਂ ''ਤੇ ਕੀਤੀ ਅਸ਼ਲੀਲ ਕਾਮੇਡੀ

ਐਂਟਰਟੇਨਮੈਂਟ ਡੈਸਕ- ਯੂਟਿਊਬਰ ਰਣਵੀਰ ਅਲਾਹਾਬਾਦੀਆ ਤੋਂ ਬਾਅਦ ਹੁਣ ਮਹਿਲਾ ਸਟੈਂਡ-ਅੱਪ ਕਾਮੇਡੀਅਨ ਸਵਾਤੀ ਸਚਦੇਵਾ ਵਿਵਾਦਾਂ ਵਿਚ ਘਿਰ ਗਈ ਹੈ। ਦਰਅਸਲ ਸਵਾਤੀ ਸਚਦੇਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੀ ਮਾਂ ‘ਤੇ ਅਸ਼ਲੀਲ ਕਾਮੇਡੀ ਕਰਦੀ ਦਿਖਾਈ ਦੇ ਰਹੀ ਹੈ। 

ਇਹ ਵੀ ਪੜ੍ਹੋ: ਈਦ 'ਤੇ ਸ਼ਾਨਦਾਰ ਆਫਰ, ਸਿਰਫ਼ 95 ਰੁਪਏ 'ਚ ਇਸ ਸਿਨੇਮਾ 'ਚ ਵੇਖੋ ਫਿਲਮ 'Sikandar'

ਵਾਇਰਲ ਵੀਡੀਓ ਵਿਚ ਸਵਾਤੀ ਕਹਿੰਦੀ ਹੈ ਮੇਰੀ ਮਾਂ ਇੱਕ ਕੂਲ ਮਾਂ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਅਜਿਹਾ ਨਹੀਂ ਕਰ ਪਾ ਰਹੀ। ਹਾਲ ਹੀ ਵਿੱਚ ਮੇਰੀ ਉਨ੍ਹਾਂ ਨਾਲ ਇੱਕ ਟਰੇਜਡੀ ਹੋ ਗਈ, ਉਨ੍ਹਾਂ ਮੇਰਾ ਵਾਈਬ੍ਰੇਟਰ ਫੜ ਲਿਆ, ਉਹ ਪੂਰੇ ਆਤਮ-ਵਿਸ਼ਵਾਸ ਨਾਲ ਮੇਰੇ ਕੋਲ ਆਈ ਅਤੇ ਕਿਹਾ ਇੱਥੇ ਆਓ ਅਤੇ ਮੇਰੇ ਕੋਲ ਬੈਠੋ। ਆਰਾਮ ਨਾਲ ਬੈਠੋ, ਮੈਂ ਤੁਹਾਡੇ ਨਾਲ ਇੱਕ ਦੋਸਤ ਵਾਂਗ ਗੱਲ ਕਰਨਾ ਚਾਹੁੰਦੀ ਹਾਂ। ਸਵਾਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੇਖਣ ਤੋਂ ਬਾਅਦ, ਮੈਨੂੰ ਮਹਿਸੂਸ ਹੋਣ ਲੱਗਾ ਕਿ ਉਹ ਜ਼ਰੂਰ ਮੇਰਾ ਵਾਈਬ੍ਰੇਟਰ ਉਧਾਰ ਮੰਗਣ ਵਾਲੀ ਹੈ। ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਲੋਕਾਂ ਨੂੰ ਸਵਾਤੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲੋਕ ਸਵਾਤੀ ਖਿਲਾਫ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਕਈਆਂ ਨੇ ਤਾਂ ਸਵਾਤੀ ਖਿਲਾਫ ਸਖਤ ਕਾਰਵਾਈ ਦੀ ਮੰਗੀ ਕੀਤੀ ਹੈ।

ਇਹ ਵੀ ਪੜ੍ਹੋ: 4.52 ਕਰੋੜ ਰੁਪਏ ਦਾ ਨੁਕਸਾਨ, ਪ੍ਰਬੰਧਕਾਂ ਨੇ ਨੇਹਾ ਕੱਕੜ 'ਤੇ ਕੀਤਾ ਪਲਟਵਾਰ, ਹੋਟਲ 'ਚ ਸਿਗਰਟ ਪੀ ਰਹੀ ਸੀ ਸਿੰਗਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News