ਆਖ਼ਿਰ ਕਾਨਪੁਰ ''ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ ''ਕੱਚਾ ਬਾਦਾਮ'' ਗਰਲ ਨਾਲ ਜੁੜੇ ਵਿਵਾਦ ਦੀ ਪੂਰੀ ਕਹਾਣੀ

Monday, Oct 19, 2026 - 04:44 PM (IST)

ਆਖ਼ਿਰ ਕਾਨਪੁਰ ''ਚ ਅੰਜਲੀ ਅਰੋੜਾ ਨਾਲ ਕੀ ਹੋਇਆ ? ਜਾਣੋ ''ਕੱਚਾ ਬਾਦਾਮ'' ਗਰਲ ਨਾਲ ਜੁੜੇ ਵਿਵਾਦ ਦੀ ਪੂਰੀ ਕਹਾਣੀ

ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਅਦਾਕਾਰਾ ਅੰਜਲੀ ਅਰੋੜਾ ਨੇ ਕਾਨਪੁਰ ਵਿੱਚ ਇੱਕ ਡਾਂਡੀਆ ਸਮਾਗਮ ਦੌਰਾਨ ਹੋਏ ਵਿਵਾਦ 'ਤੇ ਆਪਣੀ ਚੁੱਪੀ ਤੋੜੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 3 ਵੀਡੀਓ ਜਾਰੀਆਂ ਕੀਤੀਆਂ ਹਨ, ਜਿਸ ਵਿੱਚ ਉਸਨੇ ਪੂਰੇ ਮਾਮਲੇ ਵਿੱਚ ਆਪਣਾ ਪੱਖ ਪੇਸ਼ ਕੀਤਾ ਹੈ। ਵੀਡੀਓ ਵਿੱਚ, ਅੰਜਲੀ ਅਰੋੜਾ ਨੇ ਦੱਸਿਆ ਕਿ ਜਦੋਂ ਉਹ ਕਾਨਪੁਰ ਹਵਾਈ ਅੱਡੇ 'ਤੇ ਪਹੁੰਚੀ, ਤਾਂ ਉਸਨੂੰ ਲੈਣ ਆਈ ਗੱਡੀ ਵਿੱਚ ਪਹਿਲਾਂ ਤੋਂ ਹੀ 3 ਲੋਕ ਬੈਠੇ ਹੋਏ ਸਨ। ਉਸ ਮੁਤਾਬਕ ਮਹਿਲਾ ਕਲਾਕਾਰ ਨੂੰ ਲਿਆਉਣ ਵਾਲੀ ਗੱਡੀ ਵਿੱਚ ਉਸਦੀ ਸੁਰੱਖਿਆ ਅਤੇ ਸਹਿਜਤਾ ਦਾ ਧਿਆਨ ਰੱਖਣਾ ਚਾਹੀਦਾ ਸੀ। 

ਇਹ ਵੀ ਪੜ੍ਹੋ: ਗੁਰਦਾਸ ਮਾਨ ਦਾ ਅੰਮ੍ਰਿਤਸਰ ਸ਼ੋਅ ਕੈਂਸਲ ! ਝੋਟਾ ਦੇ ਕਤਲ ਤੇ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲਿਆ ਫੈਸਲਾ

 
 
 
 
 
 
 
 
 
 
 
 
 
 
 
 

A post shared by Anjali Arora (@anjimaxuofficially)

ਉਸਨੇ ਦੋਸ਼ ਲਗਾਇਆ ਕਿ ਹੋਟਲ ਪਹੁੰਚਣ 'ਤੇ ਵੀ ਉਸਨੂੰ ਅਸਹਿਜ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਅੰਜਲੀ ਦੇ ਅਨੁਸਾਰ, ਹੋਟਲ ਦੀ ਲਾਬੀ ਵਿੱਚ ਕਈ ਲੋਕ ਪਹਿਲਾਂ ਹੀ ਮੌਜੂਦ ਸਨ, ਅਤੇ ਲਗਭਗ 25 ਲੋਕ ਉਸਨੂੰ ਉਸਦੇ ਕਮਰੇ ਤੱਕ ਛੱਡਣ ਗਏ। ਇਸ ਦੌਰਾਨ, ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। ਇਸ ਤੋਂ ਬਾਅਦ ਸਮਾਮਗ ਵਿੱਚ ਪਹੁੰਚੀ ਅੰਜਲੀ ਨੇ ਕਿਹਾ ਸੀ ਕਿ ਜੇਕਰ ਕਾਨਪੁਰ ਵਿੱਚ ਕਲਾਕਾਰਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਤਾਂ ਕੋਈ ਵੀ ਕਲਾਕਾਰ ਉੱਥੇ ਨਹੀਂ ਆਵੇਗਾ। ਇਸ ਬਿਆਨ ਮਗਰੋਂ ਵਿਵਾਦ ਪੈਦਾ ਹੋਣ 'ਤੇ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਅੰਦਲੀ ਨੇ ਕਿਹਾ, "ਮੈਂ ਕਾਨਪੁਰ ਦਾ ਅਪਮਾਨ ਨਹੀਂ ਕੀਤਾ। ਮੈਂ ਆਪਣੀ ਬੇਇੱਜ਼ਤੀ ਦਾ ਵਿਰੋਧ ਕੀਤਾ। ਮੇਰੀ ਨਾਰਾਜ਼ਗੀ ਕੁਝ ਲੋਕਾਂ ਦੇ ਵਿਵਹਾਰ ਨਾਲ ਸੀ, ਪੂਰੇ ਕਾਨਪੁਰ ਨਾਲ ਨਹੀਂ।"

ਇਹ ਵੀ ਪੜ੍ਹੋ: ਪਰਵਿੰਦਰ ਝੋਟੇ ਨੂੰ ਇਨਸਾਫ਼ ਲਈ ਲਾਏ ਧਰਨੇ 'ਚ ਪੁੱਜੇ ਰਣਜੀਤ ਬਾਵਾ, ਕਿਹਾ- 'ਇਹ ਸਾਡੀਆਂ ਨਸਲਾਂ ਦੀ ਲੜਾਈ ਹੈ'

 
 
 
 
 
 
 
 
 
 
 
 
 
 
 
 

A post shared by Anjali Arora (@anjimaxuofficially)

ਉਥੇ ਹੀ ਪ੍ਰਬੰਧਕਾਂ ਨੇ ਦੋਸ਼ ਲਗਾਇਆ ਸੀ ਕਿ "ਕੱਚਾ ਬਦਾਮ" ਗੀਤ ਵਜਾਉਣ ਤੋਂ ਬਾਅਦ ਅੰਜਲੀ ਅਰੋੜਾ ਗੁੱਸੇ ਵਿੱਚ ਸਟੇਜ ਛੱਡ ਕੇ ਚਲੀ ਗਈ। ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਅੰਜਲੀ ਨੇ ਕਿਹਾ, "ਕੱਚਾ ਬਦਾਮ ਮੇਰੀ ਪਛਾਣ ਨਾਲ ਜੁੜਿਆ ਹੋਏ ਗਾਣਾ ਹੈ। ਇਸ ਗੀਤ ਰਾਹੀਂ ਲੱਖਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ। ਮੈਂ ਉਸ ਪਿਆਰ ਦਾ ਨਿਰਾਦਰ ਕਿਉਂ ਕਰਾਂਗੀ?" ਉਸਨੇ ਅੱਗੇ ਕਿਹਾ ਕਿ ਇੱਕ ਸਮਾਗਮ ਵਿੱਚ ਕੀ ਹੋਇਆ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ, ਇਸਦਾ ਨਿਰਣਾ ਸਿਰਫ਼ ਕੁਝ ਸਕਿੰਟਾਂ ਦੇ ਵੀਡੀਓ ਕਲਿੱਪ ਦੇਖ ਕੇ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋ: 'ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦੈ'; ਦਿਲਜੀਤ ਦੋਸਾਂਝ ਨੇ ਪਰਵਿੰਦਰ ਝੋਟੇ ਦੇ ਹੱਕ 'ਚ ਪਾਈ ਪੋਸਟ

 
 
 
 
 
 
 
 
 
 
 
 
 
 
 
 

A post shared by Anjali Arora (@anjimaxuofficially)

ਉਸਨੇ ਪ੍ਰਬੰਧਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਸਬੂਤਾਂ ਦੇ ਨਾਲ ਆਪਣਾ ਕੇਸ ਢੁਕਵੇਂ ਢੰਗ ਨਾਲ ਪੇਸ਼ ਕਰਨ। ਅੰਜਲੀ ਦੇ ਅਨੁਸਾਰ, ਉਸਦੀ ਕਾਨੂੰਨੀ ਟੀਮ ਵੀ ਇਸ ਸਮੇਂ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: "ਤੇਰੇ ਘਰ 'ਚ ਕੁੱਤਾ ਤੱਕ ਨਹੀਂ ਛੱਡਾਂਗੇ..!", ਸਲਮਾਨ ਖ਼ਾਨ ਨੂੰ ਦਿੱਤੀ ਖੁੱਲ੍ਹੀ ਚੁਣੌਤੀ

ਉਥੇ ਹੀ ਅੰਜਲੀ ਅਰੋੜਾ ਦਾ ਵੀਡੀਓ ਜਾਰੀ ਹੋਣ ਤੋਂ ਬਾਅਦ, ਕਾਨਪੁਰ ਵਿੱਚ ਡਾਂਡੀਆ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਆਸ਼ੀਸ਼ ਗੁਪਤਾ ਨੇ ਕਿਹਾ ਕਿ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਜੋ ਗੱਡੀ ਅੰਜਲੀ ਲੈਣ ਲਈ ਗਈ ਸੀ, ਉਸ ਵਿੱਚ ਗੱਡੀ ਦੇ ਮਾਲਕ ਬੈਠ ਕੇ ਗਏ ਸਨ। ਹਾਲਾਂਕਿ, ਜਦੋਂ ਅੰਜਲੀ ਕਾਰ ਵਿੱਚ ਬੈਠ ਕੇ ਆਈ ਤਾਂ ਉਸਦੇ ਮੈਨੇਜਰ ਤੋਂ ਇਲਾਵਾ ਕੋਈ ਵੀ ਗੱਡੀ ਵਿੱਚ ਨਹੀਂ ਸੀ। ਹੋਟਲ ਬਾਰੇ ਵੀ ਸਪੱਸ਼ਟੀਕਰਨ ਦਿੰਦੇ ਹੋਏ, ਆਸ਼ੀਸ਼ ਨੇ ਕਿਹਾ ਕਿ ਉਸਦੀ ਟੀਮ ਦੇ ਮੈਂਬਰ ਅਤੇ 2 ਬਾਊਂਸਰ ਹੋਟਲ ਵਿੱਚ ਉਸਦੇ ਨਾਲ ਸਨ, ਇਸ ਤੋਂ ਇਲਾਵਾ, ਇੱਕ ਮਹਿਲਾ ਬਾਊਂਸਰ ਉਸਦੀ ਸੁਰੱਖਿਆ ਲਈ ਤਾਇਨਾਤ ਸੀ ਜੋ ਯੂਪੀ ਵਿੱਚ ਸੋਨ ਤਗਮਾ ਜੇਤੂ ਹੈ।

ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਕਾਰ 'ਤੇ ਹੋਈ ਫਾਇਰਿੰਗ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਤਾੜ-ਤਾੜ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News