ਸਵਰਾ ਭਾਸਕਰ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ, ਸੋਬਰ ਲੁੱਕ ਨੇ ਖਿੱਚਿਆ ਲੋਕਾਂ ਦਾ ਧਿਆਨ

Friday, Feb 17, 2023 - 10:24 AM (IST)

ਸਵਰਾ ਭਾਸਕਰ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਵਾਇਰਲ, ਸੋਬਰ ਲੁੱਕ ਨੇ ਖਿੱਚਿਆ ਲੋਕਾਂ ਦਾ ਧਿਆਨ

ਮੁੰਬਈ (ਬਿਊਰੋ) : ਅਦਾਕਾਰਾ ਸਵਰਾ ਭਾਸਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਫ਼ਿਲਮ 'ਵੀਰੇ ਦੀ ਵੈਡਿੰਗ' ਤੋਂ ਨਾਮਣਾ ਖੱਟਣ ਵਾਲੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਅਹਿਮਦ ਨੂੰ ਟੈਗ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਫਹਾਦ ਅਹਿਮਦ ਸਮਾਜਵਾਦੀ ਪਾਰਟੀ ਦੀ ਯੂਥ ਬ੍ਰਾਂਚ 'ਸਮਾਜਵਾਦੀ ਯੁਵਜਨ ਸਭਾ' ਦੇ ਸੂਬਾ ਪ੍ਰਧਾਨ ਹਨ। 

PunjabKesari

ਸਵਰਾ ਭਾਸਕਰ ਨੇ ਖ਼ੁਦ ਕੀਤੀ ਵਿਆਹ ਦੀ ਪੁਸ਼ਟੀ
ਦੱਸ ਦਈਏ ਕਿ ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 2 ਮਿੰਟ 4 ਸੈਕਿੰਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਰਾਹੀਂ ਉਸ ਨੇ ਦੱਸਿਆ ਕਿ ਕਿਵੇਂ ਦੋਵਾਂ ਨੇ ਇਕੱਠੇ ਕਈ ਅੰਦੋਲਨਾਂ 'ਚ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਕਿਵੇਂ ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਅੱਜ ਉਨ੍ਹਾਂ ਦਾ ਰਿਸ਼ਤਾ ਇਸ ਮੁਕਾਮ 'ਤੇ ਪਹੁੰਚ ਗਿਆ।

PunjabKesari
ਪਤੀ ਲਈ ਲਿਖਿਆ ਖ਼ਾਸ ਨੋਟ
ਵੀਡੀਓ ਪੋਸਟ ਕਰਦੇ ਹੋਏ ਸਵਰਾ ਭਾਸਕਰ ਨੇ ਫਹਾਦ ਜ਼ੀਰਾਰ ਅਹਿਮਦ ਲਈ ਇੱਕ ਨੋਟ ਸਾਂਝਾ ਕੀਤਾ, ਜਿਸ 'ਚ ਉਸ ਨੇ ਲਿਖਿਆ, ''ਕਈ ਵਾਰ ਤੁਸੀਂ ਉਸ ਚੀਜ਼ ਦੀ ਦੂਰ-ਦੂਰ ਤੱਕ ਖੋਜ ਕਰਦੇ ਹੋ ਜੋ ਤੁਹਾਡੇ ਕੋਲ ਹੈ। ਅਸੀਂ ਪਿਆਰ ਦੀ ਤਲਾਸ਼ ਕਰ ਰਹੇ ਸੀ ਪਰ ਸਾਨੂੰ ਪਹਿਲਾਂ ਦੋਸਤੀ ਮਿਲੀ ਅਤੇ ਫਿਰ ਅਸੀਂ ਇੱਕ ਦੂਜੇ ਨੂੰ ਲੱਭ ਲਿਆ। ਮੇਰੇ ਦਿਲ 'ਚ ਤੁਹਾਡਾ ਸੁਆਗਤ ਹੈ ਫਹਾਦ ਜ਼ੀਰਾਰ ਅਹਿਮਦ।''

PunjabKesari

ਪਹਿਲਾ ਪਿਆਰ ਨਾ ਚੜ੍ਹ ਸਕਿਆ ਨਪੇਰੇ 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵਰਾ ਭਾਸਕਰ ਦੇ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਰਿਸ਼ਤੇ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਦੋਵਾਂ ਦੀ ਮੁਲਾਕਾਤ ਫ਼ਿਲਮ 'ਰਾਂਝਣਾ' ਦੇ ਸੈੱਟ 'ਤੇ ਹੋਈ ਸੀ। ਕਿਹਾ ਜਾਂਦਾ ਹੈ ਕਿ ਸਵਰਾ ਅਤੇ ਹਿਮਾਂਸ਼ੂ ਨੇ ਇਕ-ਦੂਜੇ ਨੂੰ 5 ਸਾਲ ਤੱਕ ਡੇਟ ਕੀਤਾ ਸੀ ਪਰ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਸਾਲ 2019 'ਚ ਸਵਰਾ ਅਤੇ ਹਿਮਾਂਸ਼ੂ ਦਾ ਆਪਸੀ ਸਹਿਮਤੀ ਨਾਲ ਬ੍ਰੇਕਅੱਪ ਹੋ ਗਿਆ।

PunjabKesari


author

sunita

Content Editor

Related News