ਜਨਮਦਿਨ ਦਾ ਕੇਕ ਕੱਟਦਿਆਂ ਰੋਣ ਲੱਗੀ ਸਵਰਾ ਭਾਸਕਰ, ਭਾਵੁਕ ਵੀਡੀਓ ਕੀਤੀ ਸਾਂਝੀ

4/9/2021 2:54:26 PM

ਮੁੰਬਈ (ਬਿਊਰੋ)– ਸਵਰਾ ਭਾਸਕਰ ਦਾ ਅੱਜ ਜਨਮਦਿਨ ਹੈ। ਉਸ ਦੇ ਪ੍ਰਸ਼ੰਸਕ ਤੇ ਦੋਸਤ ਉਸ ਨੂੰ ਵਧਾਈਆਂ ਦੇ ਰਹੇ ਹਨ। ਇਸ ਵਿਚਾਲੇ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ। ਉਸ ਦੇ ਜਨਮਦਿਨ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਉਸ ਨੂੰ ਸਰਪ੍ਰਾਈਜ਼ ਦਿੱਤਾ ਸੀ। ਸਵਰਾ ਇਸ ਦੌਰਾਨ ਕਾਫੀ ਭਾਵੁਕ ਹੋ ਗਈ ਤੇ ਰੋਣ ਲੱਗੀ।

ਸਵਰਾ ਭਾਸਕਰ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਮੇਰੇ ਪਰਿਵਾਰ ਤੇ ਨਾਲ ਕੰਮ ਕਰਨ ਵਾਲਿਆਂ ਨੇ ਮੇਰੀ ਬਰਥਡੇ ਈਵਨਿੰਗ ’ਤੇ ਸੈਲੀਬ੍ਰੇਸ਼ਨ ਰੱਖਿਆ ਸੀ। ਇਹ ਐਡਵਾਂਸ ’ਚ ਸੀ ਤਾਂ ਮੈਂ ਸਰਪ੍ਰਾਈਜ਼ਡ ਰਹਿ ਗਈ। ਮੈਂ ਸੱਚ ’ਚ ਸਰਪ੍ਰਾਈਜ਼ਡ ਸੀ। ਮੈਂ ਦੁਨੀਆ ਦੀ ਸਭ ਤੋਂ ਲੱਕੀ ਇਨਸਾਨ ਹਾਂ, ਜਿਸ ਨੂੰ ਅਜਿਹੇ ਮਾਤਾ-ਪਿਤਾ, ਪਰਿਵਾਰ ਤੇ ਇਹ ਦੋਸਤ ਮਿਲੇ।’

 
 
 
 
 
 
 
 
 
 
 
 
 
 
 
 

A post shared by Swara Bhasker (@reallyswara)

ਸਵਰਾ ਦੇ ਜਨਮਦਿਨ ’ਤੇ ਸੋਨਮ ਕਪੂਰ ਨੇ ਵੀ ਪੋਸਟ ਕੀਤੀ ਹੈ। ਉਸ ਨੇ ਲਿਖਿਆ ਹੈ, ‘ਪਿਆਰੀ ਭੈਣ, ਅਸੀਂ ਸਿਰਫ 1 ਦਿਨ ਗੱਲ ਕੀਤੀ ਤੇ ਅਜਿਹਾ ਲੱਗਾ ਕਿ ਦੋਸਤੀ ਭਗਵਾਨ ਦੀ ਬਣਾਈ ਹੋਈ ਹੈ। ਸਾਕਸ਼ੀ, ਬਿੰਦੀਆ ਤੇ ਚੰਦ੍ਰਿਕਾ, ਜੋ ਵੀ ਰੋਲ ਤੁਸੀਂ ਨਿਭਾਇਆ, ਉਨ੍ਹਾਂ ’ਚੋਂ ਮੇਰਾ ਫੇਵਰੇਟ ਉਹ ਰਹੇਗਾ, ਜੋ ਤੁਸੀਂ ਆਫ-ਸਕ੍ਰੀਨ ਹੋ। ਸਮੇਂ ਦੇ ਨਾਲ ਤੁਹਾਡੀ ਆਵਾਜ਼ ਹੋਰ ਬੁਲੰਦ ਹੋਵੇ। ਢੇਰ ਸਾਰਾ ਪਿਆਰ। ਹੈਪੀ ਬਰਥਡੇ ਸਵਰੂ।’

 
 
 
 
 
 
 
 
 
 
 
 
 
 
 
 

A post shared by Sonam K Ahuja (@sonamkapoor)

ਇਸ ’ਤੇ ਸਵਰਾ ਨੇ ਜਵਾਬ ਦਿੱਤਾ ਹੈ, ‘ਲਵ ਯੂ ਸੋ ਮਚ ਸੋਨਮ, ਤੁਸੀਂ ਸ਼ਾਨਦਾਰ ਹੋ।’

ਦੱਸਣਯੋਗ ਹੈ ਕਿ ਸਵਰਾ ਭਾਸਕਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਸਮਾਜਿਕ ਮੁੱਦਿਆਂ ’ਤੇ ਵੀ ਆਪਣਾ ਪੱਖ ਰੱਖਦੀ ਹੈ। ਸਵਰਾ ਦਾ ਬਾਲੀਵੁੱਡ ਸਫਰ ਦੀ ਵਧੀਆ ਚੱਲ ਰਿਹਾ ਹੈ ਤੇ ਹਰ ਵਾਰ ਸਵਰਾ ਕੁਝ ਵੱਖਰਾ ਆਪਣੇ ਚਾਹੁਣ ਵਾਲਿਆਂ ਲਈ ਲੈ ਕੇ ਆਉਂਦੀ ਹੈ।

ਨੋਟ– ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh