ਫ਼ੈਸ਼ਨ ਸ਼ੋਅ ’ਚ ਸਪੌਟ ਹੋਈ ਸੁਜ਼ੈਨ ਖ਼ਾਨ, ਬੁਆਏਫ੍ਰੈਂਡ ਨਾਲ ਪੋਜ਼ ਦਿੰਦੀ ਆਈ ਨਜ਼ਰ

Monday, Aug 22, 2022 - 11:10 AM (IST)

ਫ਼ੈਸ਼ਨ ਸ਼ੋਅ ’ਚ ਸਪੌਟ ਹੋਈ ਸੁਜ਼ੈਨ ਖ਼ਾਨ, ਬੁਆਏਫ੍ਰੈਂਡ ਨਾਲ ਪੋਜ਼ ਦਿੰਦੀ ਆਈ ਨਜ਼ਰ

ਬਾਲੀਵੁੱਡ ਡੈਸਕ- ਸੁਜ਼ੈਨ ਖ਼ਾਨ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਬਾਹਰ ਘੁੰਮਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਇਹ ਜੋੜਾ ਇਕ ਇਵੈਂਟ ’ਚ ਇਕੱਠੇ ਪਹੁੰਚਿਆ ਸੀ। ਸੁਜ਼ੈਨ ਅਤੇ ਅਰਸਲਾਨ ਫ਼ੈਸ਼ਨ ਸ਼ੋਅ ’ਚ ਇਕੱਠੇ ਪਹੁੰਚੇ ਸਨ ਅਤੇ ਇਸ ਦੌਰਾਨ ਦੋਹਾਂ ਨੂੰ ਕੈਮਰਿਆਂ ਲਈ ਇਕੱਠੇ ਪੋਜ਼ ਦਿੰਦੇ ਹੋਏ ਵੀ ਦੇਖਿਆ ਗਿਆ। ਇਸ ਇਵੈਂਟ ’ਚ ਇਕੱਠੇ ਪਹੁੰਚੇ ਸੁਜ਼ੈਨ ਅਤੇ ਅਰਸਲਾਨ ਬੇਹੱਦ ਸ਼ਾਨਦਾਰ  ਲੱਗ ਰਹੇ ਸੀ। ਦੋਵਾਂ ਨੇ ਮੈਚਿੰਗ ਰੰਗ ਦੇ ਕੱਪੜੇ ਪਾਏ ਹੋਏ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸੁਜ਼ੈਨ ਖ਼ਾਨ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਉਸ ਨੇ ਮੈਚਿੰਗ ਹੀਲ ਪਾਈ ਹੈ। ਮਿਨੀਮਲ ਮੇਕਅੱਪ ਨਾਲ ਸੁਜ਼ੈਨ ਨੇ ਆਪਣੀ ਲੁੱਕ ਪੂਰਾ ਕੀਤਾ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਇਸ ਦੌਰਾਨ ਅਰਸਲਾਨ ਨੇ ਬਲੈਕ ਕਲਰ ਦਾ ਪੈਂਟ ਕੋਟ ਪਾਇਆ ਹੈ ਅਤੇ ਵਾਈਟ ਕਲਰ ਦੀ ਟੀ-ਸ਼ਰਟ ਪਾਈ ਹੈ। ਇਸ ਦੇ ਨਾਲ ਅਰਸਲਾਨ ਨੇ ਵਾਈਟ ਸ਼ੂਅਸ ਪਾਏ ਹੋਏ ਹਨ। ਸੁਜ਼ੈਨ ਅਤੇ ਅਰਸਲਾਨ ਵੀ ਇਸ ਦੌਰਾਨ ਬਾਲੀਵੁੱਡ ਦੇ ਬੈਡ ਬੁਆਏ ਗੁਲਸ਼ਨ ਗਰੋਵਰ ਨਾਲ ਪੋਜ਼ ਦਿੰਦੇ ਨਜ਼ਰ ਆਏ।

PunjabKesari

ਸੁਜ਼ੈਨ ਅਤੇ ਅਰਸਲਾਨ ਦੇ ਅਫੇ਼ਅਰ ਦੀ ਗੱਲ ਕਰੀਏ ਤਾਂ ਪਿਛਲੇ ਦਿਨੀਂ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਕਾਫ਼ੀ ਚਰਚਾ ’ਚ ਰਹੀਆਂ ਸਨ। ਜਿਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰਸਲਾਨ ਨੇ ਕਿਹਾ ਸੀ ਕਿ ਲੋਕਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਸੁਜ਼ੈਨ ਅਤੇ ਅਰਸਲਾਨ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ ਅਤੇ ਦੋਵੇਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।

PunjabKesari


author

Shivani Bassan

Content Editor

Related News