ਸੁਸ਼ਮਿਤਾ ਸ਼ੇਨ ਨੇ ਰੋਹਮਨ ਨਾਲ ਕੰਫਰਮ ਕੀਤਾ ਬ੍ਰੇਕਅਪ, ਲਿਖਿਆ-ਦੋਸਤ ਰਹਾਂਗੇ, ਪਿਆਰ ਬਾਕੀ ਹੈ

12/24/2021 12:43:26 PM

ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਇਨੀਂ ਦਿਨੀਂ ਸੁਰਖੀਆਂ 'ਚ ਬਣੀ ਹੋਈ ਹੈ। ਜਿਥੇ ਇਕ ਪਾਸੇ ਸੁਸ਼ਮਿਤਾ 'ਆਰੀਆ 2' ਨੂੰ ਲੈ ਕੇ ਵਾਹਾਵਾਹੀ ਲੁੱਟ ਰਹੀ ਹੈ। ਉਧਰ ਦੂਜੇ ਪਾਸੇ ਉਹ ਉਨ੍ਹਾਂ ਤੋਂ 15 ਸਾਲ ਛੋਟੇ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਆਪਣੇ ਬ੍ਰੇਕਅਪ ਨੂੰ ਲੈ ਕੇ ਚਰਚਾ 'ਚ ਹੈ। ਕੁਝ ਦਿਨ ਪਹਿਲੇ ਦੋਵਾਂ ਦੇ ਬ੍ਰੇਕਅਪ ਦੀ ਖ਼ਬਰ ਆਈ ਸੀ। ਖ਼ਬਰ ਸੀ ਕਿ ਰੋਹਮਨ ਸੁਸ਼ਮਿਤਾ ਦਾ ਘਰ ਛੱਡ ਕੇ ਚਲੇ ਗਏ ਹਨ।

PunjabKesari
ਉਧਰ ਹੁਣ ਸੁਸ਼ਮਿਤਾ ਨੇ ਰੋਹਮਨ ਨਾਲ ਬ੍ਰੇਕਅਪ ਦੀ ਖ਼ਬਰ ਨੂੰ ਕੰਫਰਮ ਕਰ ਦਿੱਤਾ ਹੈ। ਰੋਹਮਨ ਨਾਲ ਬ੍ਰੇਕਅਪ ਦੀ ਖ਼ਬਰ ਨੂੰ ਕੰਫਰਮ ਕਰਦੇ ਹੋਏ ਸੁਸ਼ਮਿਤਾ ਨੇ ਕਿਹਾ ਕਿ ਦੋਵਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ ਪਰ ਪਿਆਰ ਬਾਕੀ ਹੈ। ਸੁਸ਼ਮਿਤਾ ਨੇ ਰੋਹਮਨ ਨਾਲ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕਰ ਲਿਖਿਆ-'ਦੋਸਤੀ ਨਾਲ ਸਾਡਾ ਰਿਸ਼ਤਾ ਸ਼ੁਰੂ ਹੋਇਆ, ਅਸੀਂ ਦੋਸਤ ਬਣੇ ਰਹੇ। ਰਿਲੇਸ਼ਨਸ਼ਿਪ ਕਾਫੀ ਪਹਿਲੇ ਖਤਮ ਹੋ ਗਿਆ ਸੀ...ਪਿਆਰ ਬਾਕੀ ਹੈ'। ਇਸ ਦੇ ਨਾਲ ਉਨ੍ਹਾਂ ਨੇ ਹਾਰਟ ਇਮੋਜੀ ਬਣਾਈ ਹੈ। ਸੁਸ਼ਮਿਤਾ ਨੇ ਆਪਣੀ ਪੋਸਟ #nomorespeculations #liveandletlive #cherishedmemories #gratitude #love #friendship ਵਰਗੇ ਹੈਸ਼ਟੈਗ ਵਰਤੋਂ ਕੀਤੇ ਹਨ।

PunjabKesari
ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਦੋਵਾਂ ਦੇ ਵਿਆਹ ਕਰਨ ਦੀਆਂ ਵੀ ਖ਼ਬਰਾਂ ਆਉਂਦੀਆਂ ਸਨ। ਸੁਸ਼ਮਿਤਾ ਦੀਆਂ ਦੋਵੇਂ ਧੀਆਂ ਅਤੇ ਪਰਿਵਾਰ ਨਾਲ ਵੀ ਰੋਹਮਨ ਦੀ ਚੰਗੀ ਬਾਂਡਿੰਗ ਹੈ ਪਰ ਇਸ ਜੋੜੇ ਨੂੰ ਕਿਸੇ ਦੀ ਨਜ਼ਰ ਲੱਗ ਗਈ।
ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਦਾ ਰਿਸ਼ਤਾ ਸਾਲ 2018 ਤੋਂ ਲਾਈਮਲਾਈਟ 'ਚ ਬਣਿਆ ਹੋਇਆ ਸੀ। ਰੋਹਮਨ ਅਤੇ ਸੁਸ਼ਮਿਤਾ ਦੀ ਮੁਲਾਕਾਤ ਸੋਸ਼ਲ ਮੀਡੀਆ ਦੇ ਰਾਹੀਂ ਹੋਈ ਸੀ। ਰੋਹਮਨ ਨੇ ਇੰਸਟਾ 'ਤੇ ਅਦਾਕਾਰਾ ਨੂੰ ਪਹਿਲਾਂ ਮੈਸੇਜ ਕੀਤਾ ਸੀ। ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਇਕ ਫੈਸ਼ਨ ਸ਼ੋਅ 'ਚ ਹੋਈ। ਰੋਹਮਨ ਨਾਲ ਪਹਿਲੀ ਮੁਲਾਕਾਤ 'ਚ ਸੁਸ਼ਮਿਤਾ ਸੇਨ ਇੰਪ੍ਰੈਸ ਹੋ ਗਈ ਸੀ।


Aarti dhillon

Content Editor

Related News