ਸੁਸ਼ਮਿਤਾ ਦੀ ਗੋਦ ਲਈ ਧੀ ਦੇ ਨਾਂ ਨਾਨੇ ਨੇ ਕਰ 'ਤੀ ਪੂਰੀ ਜਾਇਦਾਦ, ਦੂਜੀ ਲਈ 10 ਸਾਲ ਲੜੀ ਕਾਨੂੰਨੀ ਲੜਾਈ

Tuesday, Nov 19, 2024 - 12:39 AM (IST)

ਸੁਸ਼ਮਿਤਾ ਦੀ ਗੋਦ ਲਈ ਧੀ ਦੇ ਨਾਂ ਨਾਨੇ ਨੇ ਕਰ 'ਤੀ ਪੂਰੀ ਜਾਇਦਾਦ, ਦੂਜੀ ਲਈ 10 ਸਾਲ ਲੜੀ ਕਾਨੂੰਨੀ ਲੜਾਈ

ਇੰਟਰਟੇਨਮੈਂਟ ਡੈਸਕ : ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨਾ ਸਿਰਫ਼ ਇਕ ਵਧੀਆ ਅਭਿਨੇਤਰੀ ਹੈ, ਸਗੋਂ ਇਕ ਚੰਗੀ ਮਾਂ ਵੀ ਹੈ। 19 ਨਵੰਬਰ ਨੂੰ ਅਭਿਨੇਤਰੀ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਦੇ 49ਵੇਂ ਜਨਮ ਦਿਨ 'ਤੇ ਅਸੀਂ ਤੁਹਾਨੂੰ ਮਾਂ ਬਣਨ ਦੇ ਉਨ੍ਹਾਂ ਦੇ ਅਨੋਖੇ ਸਫ਼ਰ ਤੋਂ ਜਾਣੂ ਕਰਵਾ ਰਹੇ ਹਾਂ। ਦੱਸਣਯੋਗ ਹੈ ਕਿ ਸੁਸ਼ਮਿਤਾ ਸੇਨ ਨੇ ਅੱਜ ਤੱਕ ਵਿਆਹ ਨਹੀਂ ਕੀਤਾ ਹੈ ਪਰ ਉਹ ਦੋ ਬੇਟੀਆਂ ਦੀ ਮਾਂ ਹੈ। ਅਦਾਕਾਰਾ ਨੇ ਦੋਹਾਂ ਧੀਆਂ ਨੂੰ ਗੋਦ ਲਿਆ ਸੀ। ਉਸਨੇ ਸਾਲ 2000 ਵਿਚ ਆਪਣੀ ਪਹਿਲੀ ਧੀ ਰੇਨੀ ਅਤੇ ਦੂਜੀ ਧੀ ਅਲੀਸਾ ਨੂੰ 2010 ਵਿਚ ਗੋਦ ਲਿਆ ਸੀ।

PunjabKesari

ਇਕ ਪੁਰਾਣੇ ਇੰਟਰਵਿਊ ਵਿਚ ਸੁਸ਼ਮਿਤਾ ਸੇਨ ਨੇ ਆਪਣੀ ਪਹਿਲੀ ਬੇਟੀ ਨੂੰ ਗੋਦ ਲੈਣ ਦੀ ਗੱਲ ਕੀਤੀ ਸੀ। ਅਭਿਨੇਤਰੀ ਨੇ ਦੱਸਿਆ ਸੀ ਕਿ ਜਦੋਂ ਉਸਨੇ ਬਿਨਾਂ ਵਿਆਹ ਦੇ ਲੜਕੀ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਸੀ ਤਾਂ ਉਹ ਸਿਰਫ 21 ਸਾਲਾਂ ਦੀ ਸੀ। ਸੁਸ਼ਮਿਤਾ ਨੇ ਖੁਲਾਸਾ ਕੀਤਾ ਸੀ ਕਿ ਉਸ ਦੇ ਫੈਸਲੇ ਕਾਰਨ ਉਸ ਦੀ ਮਾਂ ਉਸ ਤੋਂ ਨਾਰਾਜ਼ ਸੀ ਪਰ ਉਸ ਦੇ ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ।

ਪਿਤਾ ਦੀ ਵਜ੍ਹਾ ਨਾਲ ਸਿੰਗਲ ਮਦਰ ਬਣਨ 'ਚ ਕਾਮਯਾਬ ਰਹੀ ਅਦਾਕਾਰਾ
ਇੰਟਰਵਿਊ ਦੌਰਾਨ ਸੁਸ਼ਮਿਤਾ ਨੇ ਕਿਹਾ ਸੀ- 'ਮੇਰੀ ਮਾਂ ਨੇ ਕਿਹਾ ਕਿ ਤੁਸੀਂ ਖੁਦ ਬੱਚੇ ਹੋ! ਤੁਸੀਂ ਕੀ ਗੱਲ ਕਰ ਰਹੇ ਹੋ, ਇਸ ਕੁੜੀ ਦਾ ਕੀ ਕਸੂਰ ਹੈ! ਉਹ ਮੇਰੇ ਨਾਲ ਨਾਰਾਜ਼ ਸੀ। ਮੇਰੇ ਪਿਤਾ ਜੀ ਬਹੁਤ ਧੀਰਜਵਾਨ ਸਨ। ਸੁਸ਼ਮਿਤਾ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਦੇ ਕਾਰਨ ਹੀ ਬੇਟੀ ਰੇਨੀ ਨੂੰ ਗੋਦ ਲੈ ਸਕੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਪੋਰਟ ਨਾਲ ਹੀ ਕੋਰਟ ਨੇ ਰੇਨੀ ਨੂੰ ਗੋਦ ਲਿਆ ਹੈ। ਮੈਂ ਉਨ੍ਹਾਂ ਤੋਂ ਬਿਨਾਂ ਇਹ ਨਹੀਂ ਕਰ ਸਕਦੀ ਸੀ।

ਸੁਸ਼ਮਿਤਾ ਦੇ ਪਿਤਾ ਨੇ ਗੋਦ ਲਈ ਹੋਈ ਪੋਤੀ ਦੇ ਨਾਂ ਕੀਤਾ ਸਭ ਕੁਝ 
ਅਭਿਨੇਤਰੀ ਕਹਿੰਦੀ ਹੈ- 'ਭਾਰਤ ਦਾ ਸਿਸਟਮ ਬਹੁਤ ਖਾਸ ਹੈ, ਜੇ ਪਿਤਾ ਨਹੀਂ ਤਾਂ ਪਿਤਾ ਦਾ ਰੂਪ ਅਤੇ ਤੁਹਾਡੇ ਆਪਣੇ ਪਿਤਾ ਤੋਂ ਵਧੀਆ ਕੋਈ ਵਿਅਕਤੀ ਨਹੀਂ ਹੈ। ਕਾਨੂੰਨ ਕਹਿੰਦਾ ਹੈ ਕਿ ਇਰਾਦਾ ਦਿਖਾਉਣ ਲਈ ਪਿਤਾ ਨੂੰ ਆਪਣੀ ਅੱਧੀ ਜਾਇਦਾਦ ਬੱਚੇ ਨੂੰ ਟ੍ਰਾਂਸਫਰ ਕਰਨੀ ਪਵੇਗੀ। ਮੇਰੇ ਪਿਤਾ ਨੇ ਸਭ ਕੁਝ ਉਨ੍ਹਾਂ ਦੇ ਨਾਂ 'ਤੇ ਸਾਈਨ ਕਰ ਦਿੱਤਾ। ਮੈਨੂੰ ਆਪਣੇ ਪਿਤਾ ਅਤੇ ਭਾਰਤ ਵਰਗੇ ਦੇਸ਼ 'ਤੇ ਬਹੁਤ ਮਾਣ ਹੈ।

PunjabKesari

ਦੂਜੀ ਬੇਟੀ ਲਈ ਲੜੀ 10 ਸਾਲ ਦੀ ਕਾਨੂੰਨੀ ਲੜਾਈ 
ਸੁਸ਼ਮਿਤਾ ਸੇਨ ਨੂੰ ਵੀ ਆਪਣੀ ਦੂਜੀ ਬੇਟੀ ਅਲੀਸਾ ਨੂੰ ਗੋਦ ਲੈਣ ਲਈ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਭਾਰਤੀ ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਪਹਿਲੀ ਵਾਰ ਬੇਟੀ ਨੂੰ ਗੋਦ ਲੈਂਦਾ ਹੈ ਤਾਂ ਉਹ ਦੂਜੀ ਵਾਰ ਲੜਕੀ ਨੂੰ ਗੋਦ ਨਹੀਂ ਲੈ ਸਕਦਾ। ਉਸ ਨੂੰ ਇਕ ਲੜਕਾ ਗੋਦ ਲੈਣਾ ਪਵੇਗਾ। ਪਰ ਸੁਸ਼ਮਿਤਾ ਸੇਨ ਨੂੰ ਅਲੀਸਾ ਨੂੰ ਹੀ ਗੋਦ ਲੈਣਾ ਪਿਆ। ਅਜਿਹੇ 'ਚ ਉਸ ਨੇ ਆਪਣੇ ਪਿਤਾ ਨਾਲ 10 ਸਾਲ ਤੱਕ ਕਾਨੂੰਨੀ ਲੜਾਈ ਲੜੀ ਅਤੇ ਜਿੱਤ ਵੀ ਪ੍ਰਾਪਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News