ਨਵੇਂ ਘਰ ''ਚ ਹੋਇਆ ਸੁਸ਼ਮਿਤਾ ਸੇਨ ਦੀ ਭਰਜਾਈ ਦੀ ਗੋਦ ਭਰਾਈ ਦਾ ਫੰਕਸ਼ਨ, ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ

2021-08-24T10:43:52.333

ਮੁੰਬਈ- ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਅਤੇ ਭਰਜਾਈ ਚਾਰੂ ਅਸੋਪਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਅਦਾਕਾਰਾ ਚਾਰੂ ਅਸੋਪਾ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਹਾਲ ਹੀ 'ਚ ਚਾਰੂ ਦਾ ਨਵੇਂ ਘਰ 'ਚ ਬੇਬੀ ਸ਼ਾਵਰ ਦਾ ਫੰਕਸ਼ਨ ਹੋਇਆ, ਜਿਥੇ ਜੋੜੇ ਨੇ ਬਹੁਤ ਖ਼ੂਬਸੂਰਤ ਫੋਟੋਸ਼ੂਟ ਕਰਵਾਇਆ ਅਤੇ ਪ੍ਰਸ਼ੰਸਕਾਂ ਦੇ ਨਾਲ ਇਹ ਤਸਵੀਰਾਂ ਸ਼ੇਅਰ ਕੀਤੀਆਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਚਾਰੂ ਨੇ ਇਹ ਫੋਟੋਸ਼ੂਟ ਨਵੇਂ ਘਰ ਦੀ ਬਾਲਕਨੀ 'ਚ ਕਰਵਾਇਆ ਜਿਥੇ ਉਹ ਆਪਣੇ ਪਤੀ ਨਾਲ ਇਕ ਤੋਂ ਵੱਧ ਕੇ ਇਕ ਪੋਜ਼ ਦੇ ਰਹੀ ਹੈ। ਇਸ ਦੌਰਾਨ ਸੁਸ਼ਮਿਤਾ ਦੀ ਭਾਬੀ ਬਹੁਤ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ -' ਸਾਡੇ ਨਵੇਂ ਘਰ ਦੀ ਬਾਲਕਨੀ ਨਾਲ ਸਾਡੀ ਗੋਦ ਭਰਾਈ ਦੀਆਂ ਤਸਵੀਰਾਂ'। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਚਾਰੂ ਸੰਤਰੀ ਅਤੇ ਲਾਲ ਰੰਗ ਦਾ ਰਾਜਸਥਾਨੀ ਸਟਾਈਲ ਦਾ ਲਹਿੰਗਾ ਪਹਿਨੇ ਨਜ਼ਰ ਆ ਰਹੀ ਸੀ। ਇਸ ਦੇ ਨਾਲ ਉਨ੍ਹਾਂ ਨੇ ਖੂਬਸੂਰਤ ਜਿਊਲਰੀ ਪਹਿਨੀ ਹੋਈ ਹੈ। ਉੱਧਰ ਰਾਜੀਵ ਵ੍ਹਾਈਟ ਰੰਗ ਦੇ ਕੁੜਤੇ ਪਜ਼ਾਮੇ 'ਚ ਪਰਫੈਕਟ ਲੱਗ ਰਹੇ ਸਨ। ਇਨ੍ਹਾਂ ਤਸਵੀਰਾਂ 'ਚ ਰਾਜੀਵ ਸੇਨ ਅਤੇ ਚਾਰੂ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦੱਸ ਦੇਈਏ ਕਿ ਚਾਰੂ ਨੇ ਸਾਲ 2019 'ਚ 16 ਜੂਨ ਨੂੰ ਰਾਜੀਵ ਦੇ ਨਾਲ ਗੋਆ 'ਚ ਵਿਆਹ ਰਚਾਇਆ ਸੀ। ਵਿਆਹ ਤੋਂ ਪਹਿਲਾਂ ਜੋੜੇ ਨੇ ਇਕ ਦੂਜੇ ਨੂੰ 6 ਮਹੀਨੇ ਤੱਕ ਡੇਟ ਕੀਤਾ ਸੀ। ਜੋੜੇ ਦਾ ਵਿਆਹ ਰਾਜਸਥਾਨੀ ਅਤੇ ਬੰਗਾਲੀ ਰੀਤੀ-ਰਿਵਾਜ਼ਾਂ ਦੇ ਨਾਲ ਹੋਇਆ ਸੀ। ਦੱਸ ਦੇਈਏ ਕਿ ਰਾਜੀਵ ਸੇਨ ਇਕ ਜਿਊਲਰੀ ਬਿਜਨੈੱਸਮੈਨ ਹਨ। ਉੱਧਰ ਚਾਰੂ ਸੀਰੀਅਲ 'ਮੇਰੇ ਅਗਨੇ ਮੇ', 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਅਤੇ ਸੰਗਿਨੀ' ਵਰਗੇ ਸੀਰੀਅਲਸ 'ਚ ਨਜ਼ਰ ਆ ਚੁੱਕੀ ਹੈ। 


Aarti dhillon

Content Editor Aarti dhillon