ਟ੍ਰੋਲਿੰਗ ਵਿਚਾਲੇ ਸੁਸ਼ਮਿਤਾ ਸੇਨ ਦੀ ਪ੍ਰਸ਼ੰਸਕ ਨੇ ਭੇਜਿਆ ਪਿਆਰ ਭਰਿਆ ਨੋਟ ਅਤੇ ਤੋਹਫ਼ੇ

Sunday, Jul 31, 2022 - 04:50 PM (IST)

ਟ੍ਰੋਲਿੰਗ ਵਿਚਾਲੇ ਸੁਸ਼ਮਿਤਾ ਸੇਨ ਦੀ ਪ੍ਰਸ਼ੰਸਕ ਨੇ ਭੇਜਿਆ ਪਿਆਰ ਭਰਿਆ ਨੋਟ ਅਤੇ ਤੋਹਫ਼ੇ

ਮੁੰਬਈ-ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਬੀਤੇ ਦਿਨਾਂ ਤੋਂ ਖ਼ਬਰਾਂ 'ਚ ਬਣੀ ਹੋਈ ਹੈ। ਜਦੋਂ ਤੋਂ ਸੁਸ਼ਮਿਤਾ ਸੇਨ ਦਾ ਨਾਂ ਲਲਿਤ ਮੋਦੀ ਨਾਲ ਜੁੜਿਆ ਹੈ ਉਦੋਂ ਤੋਂ ਉਹ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਰਿਸ਼ਤੇ ਲਈ ਉਨ੍ਹਾਂ ਨੂੰ ਲੋਕ ਕਾਫ਼ੀ ਟਰੋਲ ਵੀ ਕਰ ਰਹੇ ਹਨ। ਕਦੇ ਉਨ੍ਹਾਂ ਨੂੰ ਗੋਲਡ ਡਿਗਰ ਕਿਹਾ ਜਾ ਰਿਹਾ ਹੈ ਤਾਂ ਕਦੇ ਕੁਝ ਅਤੇ ਜਿਸ ਦਾ ਸੁਸ਼ਮਿਤਾ ਸੇਨ ਜਵਾਬ ਵੀ ਦਿੰਦੀ ਹੋਈ ਨਜ਼ਰ ਆ ਰਹੀ ਹੈ।

PunjabKesari
ਉਧਰ ਕੁਝ ਲੋਕ ਅਜਿਹੇ ਵੀ ਹਨ ਜੋ ਸੁਸ਼ਮਿਤਾ ਦੀ ਸਪੋਰਟ 'ਚ ਖੜ੍ਹੇ ਸਨ। ਇਸ ਵਿਚਾਲੇ ਪ੍ਰਸ਼ੰਸਕ ਨੇ ਅਜਿਹਾ ਕੁਝ ਕਰ ਦਿੱਤਾ ਜਿਸ ਨੇ ਸਭ ਦਾ ਦਿਲ ਜਿੱਤ ਲਿਆ। ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ ਦੀ ਰਿਲੇਸ਼ਨਸ਼ਿਪ ਦੀ ਅਨਾਊਂਸਮੈਂਟ ਤੋਂ ਬਾਅਦ ਪਹਿਲੀ ਵਾਰ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ।

PunjabKesari
ਦਰਅਸਲ ਟ੍ਰੈਵਲ ਕਰਨ ਤੋਂ ਬਾਅਦ ਘਰ ਪਰਤੀ ਸੁਸ਼ਮਿਤਾ ਨੂੰ ਆਉਣ 'ਤੇ ਢੇਰ ਸਾਰੇ ਤੋਹਫ਼ੇ ਮਿਲੇ ਹਨ ਜਿਸ ਨੂੰ ਪਾ ਕੇ ਉਹ ਬਹੁਤ ਖੁਸ਼ ਹੋ ਗਈ ਹੈ। ਸੁਸ਼ਮਿਤਾ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਦੇ ਇਹ ਤੋਹਫ਼ੇ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ 'ਚ ਤੋਹਫ਼ੇ ਭੇਜਣ ਵਾਲੇ ਪ੍ਰਸ਼ੰਸਕ 'ਤੇ ਕਾਫੀ ਪਿਆਰ ਲੁਟਾਇਆ ਹੈ। ਪ੍ਰਸ਼ੰਸਕ ਨੇ ਅਦਾਕਾਰਾ ਨੂੰ ਫੁੱਲ ਅਤੇ ਇਕ ਨੋਟ ਭੇਜਿਆ ਹੈ ਜਿਸ 'ਚ ਲਿਖਿਆ ਹੈ-ਡੀਅਰ ਸੁਸ਼ਮਿਤਾ ਮੈਮ ਜਦੋਂ ਵੀ ਮੈਂ ਮੁਸਕੁਰਾਉਣਾ ਚਾਹੁੰਦੀ ਹਾਂ ਮੈਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ। ਮੈਂ ਆਪਣੀਆਂ ਅੱਖਾਂ ਬੰਦ ਕਰਦੀ ਹਾਂ ਅਤੇ ਤੁਹਾਡੇ ਬਾਰੇ 'ਚ ਸੋਚਦੀ ਹਾਂ ਅਤੇ ਮੇਰੇ ਚਿਹਰੇ 'ਤੇ ਵੱਡੀ ਜਿਹੀ ਮੁਸਕਾਨ ਆ ਜਾਂਦੀ ਹੈ। ਦੱਸਣਾ ਚਾਹੁੰਦੀ ਹਾਂ ਕਿ ਮੈਂ ਅਜੇ ਵੀ ਤੁਹਾਡੇ ਬਾਰੇ 'ਚ ਹੀ ਸੋਚ ਰਹੀ ਹਾਂ। ਤੁਸੀਂ ਮੇਰੀ ਦੁਨੀਆ ਹੋ'।

PunjabKesari
ਸੁਸ਼ਮਿਤਾ ਨੇ ਨੋਟ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ-'ਲਗਭਗ ਇਕ ਮਹੀਨੇ ਤੱਕ ਟ੍ਰੈਵਲ ਕਰਨ ਤੋਂ ਬਾਅਦ ਘਰ ਆ ਗਈ ਹਾਂ। ਘਰ ਆਉਣ 'ਤੇ ਮੈਨੂੰ ਦੁਨੀਆ ਭਰ ਤੋਂ ਸ਼ੁੱਭਚਿੰਤਕਾਂ ਦੇ ਤੋਹਫ਼ੇ ਅਤੇ ਨੋਟਸ ਮਿਲੇ ਹਨ। ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਪਿਆਰ ਮਹਿਸੂਸ ਕਰ ਰਹੀ ਹੈ। ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਚੰਗਿਆਈ ਮੌਜੂਦ ਹੈ। ਆਈ ਲਵ ਯੂ ਗਾਇਜ਼'। 

PunjabKesari
14 ਜੁਲਾਈ 2022 ਦੀ ਸ਼ਾਮ ਜਿਵੇਂ ਹੀ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਕੋਜ਼ੀ ਤਸਵੀਰਾਂ ਸਾਂਝੀਆਂ ਕੀਤੀਆਂ ਉਂਝ ਹੀ ਦੋਵਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਅੱਗ ਦੀ ਤਰ੍ਹਾਂ ਫੈਲਣ ਲੱਗੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜੋੜੇ ਦੇ ਰਿਲੇਸ਼ਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਨ ਲੱਗੀਆਂ। ਕਿਸੇ ਨੇ ਮੀਮ ਬਣਾਇਆ ਤਾਂ ਕਿਸੇ ਨੇ ਸੁਸਮਿਤਾ ਨੂੰ ਗੋਲਡ ਡਿਗਰ ਦਾ ਟੈਗ ਦਿੱਤਾ। ਪਹਿਲਾਂ ਤਾਂ ਸੁਸ਼ਮਿਤਾ ਚੁੱਪ ਰਹੀ ਪਰ ਬਾਅਦ 'ਚ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਗੱਲਾਂ 'ਤੇ ਚੁੱਪੀ ਤੋੜਦੇ ਹੋਏ ਸਭ ਨੂੰ ਕਰਾਰਾ ਜਵਾਬ ਦਿੱਤਾ ਸੀ।


author

Aarti dhillon

Content Editor

Related News