ਵਿਕੀਪੀਡੀਆ ''ਤੇ ਪਹਿਲਾਂ ਹੀ ਅਪਡੇਟ ਹੋ ਗਈ ਸੀ ਸੁਸ਼ਾਂਤ ਦੀ ਮੌਤ ਦੀ ਖ਼ਬਰ, ਜਾਣੋ ਕਿਵੇਂ ਹੋਇਆ ਇਹ ਸਭ

07/01/2020 12:55:28 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਜਾਂਚ 'ਚ ਇਕ ਨਵਾਂ ਮੋੜ ਆਇਆ ਹੈ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਜਾਣਕਾਰੀ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹੀ ਵਿਕੀਪੀਡੀਆ ਪੇਜ 'ਤੇ ਕਿਵੇਂ ਅਪਡੇਟ ਹੋ ਗਈ ਸੀ। ਮੁੰਬਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਇਸ ਗੱਲ ਦਾ ਵੀ ਖ਼ੁਲਾਸਾ ਹੋਇਆ ਕਿ ਇਹ ਕਿਵੇਂ ਹੋਇਆ ਸੀ।
Image
ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ 'ਚ ਜੁੜੀ ਮੁੰਬਈ ਪੁਲਸ ਦੇ ਸਾਹਮਣੇ ਨਵੀਂ ਜਾਣਕਾਰੀ ਆਈ ਸੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਕਿ ਸੁਸ਼ਾਂਤ ਸਿੰਘ ਦੀ Wikipedia ਪੇਜ ਹਿਸਟਰੀ 'ਤੇ ਉਨ੍ਹਾਂ ਦੀ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਸਵੇਰੇ 8.59 ਵਜੇ ਹੀ ਅਪਡੇਟ ਹੋ ਗਈ ਸੀ। ਇਸ ਮਾਮਲੇ 'ਚ ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਸਵੇਰੇ ਲਗਪਗ 9.30 ਵਜੇ ਕਮਰੇ ਤੋਂ ਬਾਹਰ ਆਏ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਜੂਸ ਪੀਤਾ ਸੀ ਅਤੇ ਉਹ 10 ਮਿੰਟ ਬਾਅਦ ਵਾਪਸ ਕਮਰੇ 'ਚ ਚਲੇ ਗਏ ਸਨ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦੁਪਹਿਰ 12 ਵਜੇ ਤੋਂ ਲੱਗੀ ਸੀ। ਅਜਿਹੇ 'ਚ ਸਵਾਲ ਉੱਠ ਰਿਹਾ ਹੈ ਰਿਕ ਵਿਕੀਪੀਡੀਆ ਹਿਸਟਰੀ 'ਤੇ ਉਨ੍ਹਾਂ ਦੀ ਖ਼ੁਦਕੁਸ਼ੀ ਦੀ ਜਾਣਕਾਰੀ ਪਹਿਲਾਂ ਹੀ ਅਪਡੇਟ ਕਿਵੇਂ ਹੋ ਗਈ?
Image
ਮੀਡੀਆ ਰਿਪੋਰਟ ਮੁਤਾਬਕ ਮੁੰਬਈ ਪੁਲਸ ਨੇ ਇਸ ਮਾਮਲੇ 'ਚ ਸਾਈਬਰ ਸੈੱਲ ਦੀ ਮਦਦ ਲਈ ਹੈ। ਮੁੰਬਈ ਪੁਲਸ ਮੁਤਾਬਕ ਸਾਈਬਰ ਸੈੱਲ ਤੋਂ ਜਾਣਕਾਰੀ ਮਿਲੀ ਕਿ ਵਿਕੀਪੀਡੀਆ ਯੂਟੀਸੀ ਟਾਈਮਲਾਈਨ (Coordinated Universal Time)  ਮੁਤਾਬਕ ਚੱਲਦਾ ਹੈ। ਇਹ ਭਾਰਤ ਸਮੇਂ ਤੋਂ 5.30 ਘੱਟੇ ਪਿੱਛੇ ਚੱਲਦਾ ਹੈ। ਇਸ ਵਜ੍ਹਾ ਕਾਰਨ ਇਹ ਜਾਣਕਾਰੀ ਭਾਰਤੀ ਸਮੇਂ ਦੁਪਹਿਰ ਬਾਅਦ ਹੀ ਅਪਡੇਟ ਕੀਤੀ ਗਈ ਸੀ। ਸਾਈਬਰ ਸੈੱਲ ਦੀ ਜਾਂਚ 'ਚ ਪਾਇਆ ਗਿਆ ਕਿ ਵਿਕੀਪੀਡੀਆ 'ਤੇ ਹੋਏ ਅਪਡੇਟ 'ਚ ਕੋਈ ਛੇੜਛਾੜ ਨਹੀਂ ਕੀਤੀ ਗਈ। ਸੁਸ਼ਾਂਤ ਰਾਜਪੂਤ ਦੀ ਲਾਸ਼ 14 ਜੂਨ ਨੂੰ ਮੁੰਬਈ 'ਚ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਪੱਖੇ ਨਾਲ ਲਟਕੀ ਮਿਲੀ ਸੀ। ਇਸ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜਿਹੇ 'ਚ ਦੱਸਿਆ ਜਾ ਰਿਹਾ ਹੈ ਕਿ ਸੁਸ਼ਾਂਤ ਡਿਪ੍ਰੈਸ਼ਨ 'ਚ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਪੁਲਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੀ ਵਜ੍ਹਾ ਸੀ।


 


sunita

Content Editor

Related News