ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਇਕ ਸਾਲ ਬਾਅਦ ਵਾਇਰਲ ਹੋ ਰਿਹੈ ਇਹ ਵੀਡੀਓ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ!

06/12/2021 11:09:43 AM

ਨਵੀਂ ਦਿੱਲੀ : ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਕ ਵਰਸਟਾਈਲ ਅਦਾਕਾਰ (versatile actor) ਰਹੇ ਹਨ। ਉਨ੍ਹਾਂ ਦੇ ਦੇਹਾਂਤ ਨੂੰ ਇਕ ਸਾਲ ਹੋਣ ਵਾਲਾ ਹੈ। ਇਸ ਇਕ ਸਾਲ 'ਚ ਉਨ੍ਹਾਂ ਨੂੰ ਨਾ ਉਨ੍ਹਾਂ ਦਾ ਪਰਿਵਾਰ ਅਤੇ ਨਾ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭੁੱਲ ਸਕੇ ਹਨ। ਸੁਸ਼ਾਂਤ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਇੰਡਸਟਰੀ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਸੁਸ਼ਾਂਤ ਨੂੰ ਯਾਦ ਕਰ ਕੇ ਉਨ੍ਹਾਂ ਦਾ ਪਰਿਵਾਰ, ਦੋਸਤ ਤੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਹੁਣ ਸੁਸ਼ਾਂਤ ਦਾ ਇਕ throwback video internet 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੁਸਾਂਤ ਸੀ. ਆਈ. ਡੀ. ਦੇ ਇਕ ਐਪੀਸੋਡ 'ਚ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। 
ਇੱਥੇ ਦੇਖੋ ਵੀਡੀਓ...


34 ਸਾਲ ਦਾ ਸੁਸ਼ਾਂਤ ਖ਼ੁਦ ਨੂੰ ਬਾਲੀਵੁੱਡ 'ਚ ਸਫ਼ਲ ਅਦਾਕਾਰ ਵਜੋਂ ਸਥਾਪਤ ਕਰ ਚੁੱਕਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਲ 2013 'ਚ ਫ਼ਿਲਮ 'ਕਾਈ ਪੋ ਚੇ' ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਸੁਸ਼ਾਂਤ ਦੀ ਕੁੱਲ ਜਾਇਦਾਦ ਅਤੇ ਸਾਲਾਨਾ ਆਮਦਨ ਕਿੰਨੀ ਸੀ? 

 
 
 
 
 
 
 
 
 
 
 
 
 
 
 
 

A post shared by Sushant Singh Rajput (@sushantsinghrajput)

ਚੰਨ 'ਤੇ ਜ਼ਮੀਨ ਖਰੀਦਣ ਵਾਲਾ ਪਹਿਲਾ ਬਾਲੀਵੁੱਡ ਅਦਾਕਾਰ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਲਾੜ ਦੀਆਂ ਖ਼ਬਰਾਂ ਦਾ ਸ਼ੌਕ ਰੱਖਣ ਵਾਲੇ ਸੁਸ਼ਾਂਤ ਸਿੰਘ ਨੇ ਖ਼ੁਦ ਵੀ ਚੰਨ 'ਤੇ ਜ਼ਮੀਨ ਖਰੀਦੀ ਹੋਈ ਸੀ। ਸੁਸ਼ਾਂਤ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦਾ ਸੀ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਪੁਲਾੜ ਅਤੇ ਵਿਗਿਆਨ ਸਬੰਧੀ ਜਾਣਕਾਰੀ ਵੀ ਸਾਂਝੀ ਕਰਦਾ ਰਹਿੰਦਾ ਸੀ। ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਇਹ ਜ਼ਮੀਨ ਕੌਮਾਂਤਰੀ ਲੂਨਰ ਲੈਂਡਜ਼ ਰਜਿਸਟਰੀ ਤੋਂ ਖਰੀਦੀ ਹੈ। 

 
 
 
 
 
 
 
 
 
 
 
 
 
 
 
 

A post shared by Sushant Singh Rajput (@sushantsinghrajput)

ਲਗ਼ਜ਼ਰੀ ਗੱਡੀਆਂ ਦੇ ਸਨ ਸ਼ੌਂਕੀਨ
ਰਿਪੋਰਟਾਂ ਮੁਤਾਬਕ ਸੁਸ਼ਾਂਤ ਕੋਲ ਤਕਰੀਬਨ 59 ਕਰੋੜ ਰੁਪਏ ਦੀ ਜਾਇਦਾਦ ਸੀ। ਇਸ ਤੋਂ ਇਲਾਵਾ ਸੁਸ਼ਾਂਤ ਕੋਲ ਬੀ. ਐੱਮ. ਡਬਲਯੂ 1300R ਮੋਟਰਸਾਈਕਲ, Maserati Quattroporte ਅਤੇ ਲੈਂਡ ਰੋਵਰ ਐੱਸ. ਯੂ. ਵੀ ਜਿਹੇ ਲਗ਼ਜ਼ਰੀ ਵਾਹਨ ਵੀ ਸਨ। ਸੁਸ਼ਾਂਤ ਆਪਣੀ ਹਰ ਫ਼ਿਲਮ ਲਈ 5-7 ਕਰੋੜ ਰੁਪਏ ਲੈਂਦੇ ਸਨ। 

 
 
 
 
 
 
 
 
 
 
 
 
 
 
 
 

A post shared by Sushant Singh Rajput (@sushantsinghrajput)

14 ਜੂਨ 2020 ਨੂੰ ਫ਼ਾਹਾ ਲੈ ਕੀਤੀ ਸੀ ਖ਼ੁਦਕੁਸ਼ੀ
ਦੱਸ ਦੇਈਏ ਕਿ ਬਾਲੀਵੁੱਡ ਦੇ ਇਸ ਚਮਕਦੇ ਸਿਤਾਰੇ ਨੇ ਸਾਲ 2020 'ਚ ਆਪਣੇ ਮੁੰਬਈ ਸਥਿਤ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਦੱਸਿਆ ਜਾਂਦਾ ਹੈ ਕਿ ਸੁਸ਼ਾਂਤ ਉਸ ਵੇਲੇ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਪੁਲਸ ਨੂੰ ਸੁਸ਼ਾਂਤ ਦੇ ਕਮਰੇ ਦੀ ਜਾਂਚ ਵੇਲੇ ਡਿਪ੍ਰੈਸ਼ਨ ਦੇ ਇਲਾਜ 'ਚ ਕੰਮ ਆਉਣ ਵਾਲੀਆਂ ਦਵਾਈਆਂ ਵੀ ਮਿਲੀਆਂ ਸਨ।


sunita

Content Editor

Related News