ਡਰਾਈਵਰ ਤੇ ਕੁੱਕ ਦੇ ਹੈਰਾਨੀਜਨਕ ਖ਼ੁਲਾਸੇ, ਦੱਸਿਆ ਰਿਆ ਚੱਕਰਵਰਤੀ ਦਾ ਸਾਰਾ ਸੱਚ

Friday, Jul 31, 2020 - 09:35 AM (IST)

ਡਰਾਈਵਰ ਤੇ ਕੁੱਕ ਦੇ ਹੈਰਾਨੀਜਨਕ ਖ਼ੁਲਾਸੇ, ਦੱਸਿਆ ਰਿਆ ਚੱਕਰਵਰਤੀ ਦਾ ਸਾਰਾ ਸੱਚ

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਬਿਹਾਰ ਪੁਲਸ ਨੂੰ ਮਾਮਲਾ ਸੌਂਪਣ ਤੋਂ ਬਾਅਦ ਲਗਾਤਾਰ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ। ਹੁਣ ਤੱਕ ਪਟਨਾ ਪੁਲਸ ਦੇ ਹੱਥ ਕਈ ਅਹਿਮ ਸੁਰਾਖ਼ (ਸਬੂਤ) ਹੱਥ ਲੱਗੇ ਹਨ। ਹੁਣ ਹਾਲ ਹੀ 'ਚ ਬਿਹਾਰ ਪੁਲਸ ਨੇ ਸੁਸ਼ਾਂਤ ਦੇ ਨੌਕਰ, ਕੁੱਕ, ਚਾਲਕ ਅਤੇ ਬਾਡੀਗਾਰਡ ਤੋਂ ਐੱਸ. ਆਈ. ਟੀ. ਨੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਕਈ ਹੋਰ ਵੀ ਹੈਰਾਨੀਜਨਕ ਗੱਲ੍ਹਾਂ ਸਾਹਮਣੇ ਆਈਆਂ ਹਨ।

ਸੂਤਰਾਂ ਮੁਤਾਬਕ, ਪਟਨਾ ਪੁਲਸ ਦੀ ਐੱਸ. ਆਈ. ਟੀ. ਨੇ ਇਨ੍ਹਾਂ ਸਾਰਿਆਂ ਕਰਮਚਾਰੀਆਂ ਦੇ ਬਿਆਨ ਨੂੰ ਰਿਕਾਰਡ ਕਰ ਲਿਆ ਹੈ ਤੇ ਨਾਲ ਹੀ ਵੀਡੀਓ ਰਿਕਾਰਡਿੰਗ ਵੀ ਕੀਤੀ ਹੈ। ਇਸ ਵਾਰ ਬਿਹਾਰ ਪੁਲਸ ਦੇ ਹੱਥ ਅਹਿਮ ਜਾਣਕਾਰੀ ਲੱਗੀ ਹੈ, ਜਿਸ ਨੂੰ ਜਾਣ ਕੇ ਉਨ੍ਹਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

ਬਾਡੀਗਾਰਡ ਤੇ ਕੁੱਕ ਨੇ ਐੱਸ. ਆਈ. ਟੀ. ਨੂੰ ਦੱਸਿਆ ਕਿ ਸਾਰਾ ਸਿਸਟਮ ਮੈਡਮ ਹੀ ਹੈਂਡਲ ਕਰਦੀ ਸੀ। ਉਹ ਸਾਰਾ ਖ਼ਿਆਲ ਰੱਖਦੀ ਸੀ ਕਿ ਸੁਸ਼ਾਂਤ ਨੇ ਕੀ ਕਰਨਾ ਹੈ, ਕਦੋਂ ਕਰਨਾ, ਕਿਸ ਨਾਲ ਗੱਲ ਕਰਨੀ ਹੈ। ਨਾਲ ਹੀ ਉਹ ਸੁਸ਼ਾਂਤ ਦੇ ਖਾਣ-ਪੀਣ ਦਾ ਵੀ ਖ਼ਿਆਲ ਰੱਖਦੀ ਸੀ। ਰਿਆ ਚੱਕਰਵਰਤੀ ਉਨ੍ਹਾਂ ਨੂੰ ਦਵਾਈਆਂ ਵੀ ਸਮੇਂ 'ਤੇ ਖਵਾਉਂਦੀ ਸੀ।

ਰਿਪੋਰਟਸ ਮੁਤਾਬਕ, ਬਿਹਾਰ ਪੁਲਸ ਨੂੰ ਮਾਮਲਾ ਸੌਂਪਨ ਤੋਂ ਬਾਅਦ ਰਿਆ ਚੱਕਰਵਰਤੀ ਫਰਾਰ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਵਕੀਲਾਂ ਦੇ ਮਧਿਆਮ ਨਾਲ ਐੱਸ. ਆਈ. ਟੀ. ਨਾਲ ਗੱਲ ਕਰਨਾ ਚਾਹੁੰਦੀ ਹੈ। ਰਿਆ ਚੱਕਰਵਰਤੀ ਘਰ 'ਚ ਨਾ ਮਿਲਣ 'ਤੇ ਪੁਲਸ ਨੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਲਈ। ਉਥੇ ਹੀ ਐੱਸ. ਆਈ. ਟੀ. ਨੇ ਸੁਸ਼ਾਂਤ ਦੇ ਬੈਂਕ ਖ਼ਾਤਿਆਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਖ਼ਾਤੇ ਦੀ ਡਿਟੇਲ ਪੁਲਸ ਟੀਮ ਦੇ ਹੱਥ ਨਹੀਂ ਲੱਗੀ ਪਰ ਜਲਦ ਹੀ ਇਹ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਕਾਫ਼ੀ ਚੀਜ਼ਾਂ ਸਪੱਸ਼ਟ ਹੋਣਗੀਆਂ।
 


author

sunita

Content Editor

Related News