ਸੁਸ਼ਾਂਤ ਕੇਸ : ਸਲਮਾਨ ਸਣੇ 8 ਫ਼ਿਲਮੀ ਹਸਤੀਆਂ ਨੂੰ ਕੋਰਟ ''ਚ ਪੇਸ਼ ਹੋਣ ਦਾ ਹੁਕਮ

Saturday, Sep 19, 2020 - 11:16 AM (IST)

ਸੁਸ਼ਾਂਤ ਕੇਸ : ਸਲਮਾਨ ਸਣੇ 8 ਫ਼ਿਲਮੀ ਹਸਤੀਆਂ ਨੂੰ ਕੋਰਟ ''ਚ ਪੇਸ਼ ਹੋਣ ਦਾ ਹੁਕਮ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਜ਼ਿਲਾ ਕੋਰਟ ਨੇ 8 ਫ਼ਿਲਮੀ ਹਸਤੀਆਂ ਨੂੰ ਕੋਰਟ 'ਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ 'ਚ ਸਲਮਾਨ ਖਾਨ, ਕਰਨ ਜੌਹਰ, ਆਦਿੱਤਿਆ ਚੋਪੜਾ, ਸਾਜਿਦ ਨਾਡਿਆਡਵਾਲਾ, ਸੰਜੇ ਲੀਲਾ ਭੰਸਾਲੀ, ਏਕਤਾ ਕਪੂਰ, ਭੂਸ਼ਣ ਕੁਮਾਰ ਤੇ ਦਿਨੇਸ਼ ਵਿਜਯਨ ਸ਼ਾਮਲ ਹਨ। ਇਸ ਦੇ ਲਈ 7 ਅਕਤੂਬਰ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਹੈ।
ਦੱਸ ਦਈਏ ਕਿ ਇਨ੍ਹਾਂ ਫ਼ਿਲਮੀ ਹਸਤੀਆਂ ਖ਼ਿਲਾਫ਼ ਵਕੀਲ ਸੁਧੀਰ ਓਝਾ ਨੇ ਸ਼ਿਕਾਇਤ ਦਾਖ਼ਲ ਕੀਤੀ ਹੈ, ਜਿਸ 'ਚ ਸੁਸ਼ਾਂਤ ਦੀ ਮੌਤ ਲਈ ਇਨ੍ਹਾਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਹੈ। ਸੁਸ਼ਾਂਤ ਸਿੰਘ ਮੌਤ ਮਾਮਲੇ 'ਚ ਵਕੀਲ ਸੁਧੀਰ ਓਝਾ ਨੇ ਆਈ. ਪੀ. ਸੀ. ਦੀ ਧਾਰਾ 306, 109, 504, 506 ਤੇ 120ਬੀ ਦੇ ਤਹਿਤ ਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪਟੀਸ਼ਨ 'ਚ ਕਿਬਾ ਕਿ ਅਦਾਕਾਰ ਦੀ ਹੱਤਿਆ ਦੀ ਸਾਜ਼ਿਸ਼ ਦੇ ਤਹਿਤ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਨੇ 14 ਜੂਨ ਨੂੰ ਆਪਣੇ ਮੁੰਬਈ ਦੇ ਫਲੈਟ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਬਾਲੀਵੁੱਡ ਸਮੇਤ ਪੂਰਾ ਦੇਸ਼ ਬਿਹਾਰ ਦੇ ਲੋਕ ਵੀ ਬਹੁਤ ਨਿਰਾਸ਼ ਹਨ। ਸੁਸ਼ਾਂਤ ਦੀ ਮੌਤ ਤੋਂ ਬਾਅਦ ਜਦੋਂ ਪਟਨਾ ਅਤੇ ਨਾਲੰਦਾ 'ਚ ਉਸ ਦੇ ਦੋ ਪ੍ਰਸ਼ੰਸਕਾਂ ਨੇ ਉਦਾਸੀ 'ਚ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਸ ਦੀ ਚਚੇਰੀ ਭੈਣ ਜੋ ਪਹਿਲਾਂ ਹੀ ਬਿਮਾਰ ਸੀ, ਨੇ ਵੀ ਦਮ ਤੋੜ ਦਿੱਤਾ ਸੀ।


author

Sunil Pandey

Content Editor

Related News