ਸੁਸ਼ਾਂਤ ਸਿੰਘ ਰਾਜਪੂਤ ਦਾ ਦੋਸਤ ਸਿਧਾਰਥ ਪਿਠਾਨੀ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

Friday, May 28, 2021 - 01:01 PM (IST)

ਨਵੀਂ ਦਿੱਲੀ (ਬਿਊਰੋ) - ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਡਰੱਗ ਕੇਸ 'ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਪਿਠਾਨੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨ. ਸੀ. ਬੀ. ਦੀ ਟੀਮ ਸਿਧਾਰਥ ਪਿਠਾਨੀ ਨੂੰ ਮੁੰਬਈ ਲੈ ਕੇ ਆ ਰਹੀ ਹੈ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਡਰੱਗ ਕੇਸ 'ਚ ਸਾਜਿਸ਼ ਦੇ ਦੋਸ਼ 'ਚ ਸਿਧਾਰਥ ਪਿਠਾਨੀ ਖ਼ਿਲਾਫ਼ ਧਾਰਾ 28, 29 ਅਤੇ 27 ਲੱਗੇਗੀ।

ਦੱਸ ਦਈਏ ਕਿ ਸਿਧਾਰਥ ਪਿਠਾਨੀ ਸੁਸ਼ਾਂਤ ਸਿੰਘ ਰਾਜਪੂਤ ਨਾਲ ਉਸ ਦੇ ਹੀ ਫਲੈਟ 'ਚ ਰਹਿੰਦੇ ਸੀ। ਸੁਸ਼ਾਂਤ ਦੀ ਮ੍ਰਿਤਕ ਦੇਹ ਨੂੰ ਵੇਖਣ ਵਾਲਿਆਂ 'ਚੋਂ ਸਿਧਾਰਥ ਪਿਠਾਨੀ ਇੱਕ ਸੀ।

ਸੁਸ਼ਾਂਤ ਅਤੇ ਸਿਧਾਰਥ ਦਾ ਕਨੈਕਸ਼ਨ
ਸੁਸ਼ਾਂਤ ਸਿੰਘ ਰਾਜਪੂਤ ਦਾ 14 ਜੂਨ 2020 ਨੂੰ ਦਿਹਾਂਤ ਹੋ ਗਿਆ। ਉਸ ਨੇ ਮੁੰਬਈ ਦੇ ਇੱਕ ਫਲੈਟ 'ਚ ਫਾਹਾ ਲੈ ਲਿਆ ਸੀ। ਸੁਸ਼ਾਂਤ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਸੁਸ਼ਾਂਤ ਦੇ ਪਰਿਵਾਰ ਨੇ ਉਸ ਦੀ ਪ੍ਰੇਮਿਕਾ ਰਿਆ ਚੱਕਰਵਰਤੀ 'ਤੇ ਵੀ ਕਈ ਗੰਭੀਰ ਦੋਸ਼ ਲਗਾਏ ਸਨ। ਸੁਸ਼ਾਂਤ ਮੌਤ ਮਾਮਲੇ ਦੀ ਜਾਂਚ ਦੌਰਾਨ ਨਸ਼ਿਆਂ ਦਾ ਐਂਗਲ ਵੀ ਸਾਹਮਣੇ ਆਇਆ। ਨਾਰਕੋਟਿਕਸ ਕੰਟਰੋਲ ਬਿਊਰੋ ਇਸ ਕੇਸ ਦੀ ਜਾਂਚ ਕਰ ਰਹੀ ਹੈ। ਇਸ 'ਚ ਰਿਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ ਵਰਗੇ ਬਹੁਤ ਸਾਰੇ ਲੋਕਾਂ ਦੇ ਨਾਮ ਸਾਹਮਣੇ ਆਏ ਸਨ। ਸਿਧਾਰਥ ਪਿਠਾਨੀ ਵੀ ਉਨ੍ਹਾਂ 'ਚੋਂ ਇਕ ਸੀ। ਹੁਣ ਐੱਨ. ਸੀ. ਬੀ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮੌਤ ਪਹਿਲਾਂ ਸੁਸ਼ਾਂਤ ਨੂੰ ਮਿਲਿਆ ਸੀ ਸਿਧਾਰਥ 
ਜੁਲਾਈ 2020 'ਚ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਸਿਧਾਰਥ ਨੇ ਕਿਹਾ ਸੀ ਕਿ ਉਹ ਸੁਸ਼ਾਂਤ ਨੂੰ ਪਿਛਲੇ ਇਕ ਸਾਲ ਤੋਂ ਜਾਣਦਾ ਸੀ। ਦੋਵੇਂ ਦੀ ਮੁਲਾਕਾਤ ਆਮ ਦੋਸਤਾਂ ਦੇ ਜਰੀਏ ਹੋਈ ਸੀ। ਬਾਅਦ 'ਚ ਸੁਸ਼ਂਤ ਲਈ ਸਿਧਾਰਥ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੁਸ਼ਾਂਤ ਦੀ ਆਖਰੀ ਸਮੇਂ 'ਚ ਉਹ ਉਸ ਦੇ ਨਾਲ ਰਿਹਾ ਸੀ।

ਸਿਧਾਰਥ ਨੇ ਦੱਸਿਆ ਸੀ- ਸਿਧਾਰਥ ਦੀ ਸੁਸ਼ਾਂਤ ਨਾਲ ਮੁਲਾਕਾਤ 13 ਜੂਨ ਰਾਤ 1 ਵਜੇ ਹੋਈ ਸੀ। ਸੁਸ਼ਾਂਤ ਆਪਣੀ ਸਾਬਕਾ ਮੈਨੇਜਰ ਦਿਸ਼ਾ ਦੀ ਖ਼ੁਦਕੁਸ਼ੀ ਤੋਂ ਪਰੇਸ਼ਾਨ ਸੀ ਕਿਉਂਕਿ ਉਸ ਦਾ ਨਾਂ ਦਿਸ਼ਾ ਨਾਲ ਇਸ ਕੇਸ 'ਚ ਜੋੜਿਆ ਜਾ ਰਿਹਾ ਸੀ ਅਤੇ ਉਸ 'ਤੇ ਅੰਨ੍ਹੀਆਂ ਚੀਜ਼ਾਂ ਲਿਖੀਆਂ ਜਾ ਰਹੀਆਂ ਸਨ।


sunita

Content Editor

Related News