ਸੁਸ਼ਾਂਤ ਦੇ ਪਿਤਾ ਦਾ ਖ਼ੁਲਾਸਾ : 25 ਫਰਵਰੀ ਨੂੰ ਹੀ ਬਾਂਦਰਾ ਪੁਲਸ ਨੂੰ ਕੀਤੀ ਸੀ ਸ਼ਿਕਾਇਤ, ਬੇਟੇ ਦੀ ਜਾਨ ਨੂੰ ਹੈ ਖ਼ਤਰਾ

08/04/2020 2:16:36 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਸੋਮਵਾਰ ਨੂੰ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪੁੱਤਰ ਸੁਸ਼ਾਂਤ ਦੀ ਜਾਨ ਨੂੰ ਖ਼ਤਰਾ ਸੀ ਇਸ ਬਾਰੇ ਪਹਿਲਾਂ ਹੀ ਅੰਦਾਜ਼ਾ ਲੱਗ ਗਿਆ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ 'ਚ ਮੁੰਬਈ ਪੁਲਸ ਨਾਲ ਪਰਿਵਾਰ ਦੁਆਰਾ ਪਟਨਾ 'ਚ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਬਿਹਾਰ ਪੁਲਸ ਵੀ ਜਾਂਚ ਕਰ ਰਹੀ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਹਲਚਲ ਵੀ ਤੇਜ਼ ਹੋ ਗਈ ਹੈ। ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਨੇ ਸੋਮਵਾਰ ਨੂੰ ਪ੍ਰੈੱਸ ਕਾਨਫ਼ਰੰਸ 'ਚ ਮੁੰਬਈ ਪੁਲਸ ਦੀ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ 25 ਫਰਵਰੀ ਨੂੰ ਮੈਂ ਬਾਂਦਰਾ ਪੁਲਸ ਨੂੰ ਆਗਾਹ ਕੀਤਾ ਸੀ ਕਿ ਮੇਰੇ ਬੇਟੇ ਦੀ ਜਾਨ ਨੂੰ ਖ਼ਤਰਾ ਹੈ। 14 ਜੂਨ ਨੂੰ ਜਦੋਂ ਮੇਰੇ ਬੇਟੇ ਦੀ ਜਾਨ ਚੱਲੀ ਗਈ ਤਾਂ ਅਸੀਂ 25 ਫਰਵਰੀ ਨੂੰ ਕੁੱਝ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਕਿਹਾ ਸੀ ਪਰ 40 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਮੈਂ ਪਟਨਾ ਜਾ ਕੇ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ। ਪਟਨਾ ਪੁਲਸ ਤੁਰੰਤ ਐਕਸ਼ਨ 'ਚ ਆਈ ਪਰ ਮੁਲਜ਼ਮ ਹੁਣ ਭੱਜ ਰਹੇ ਹਨ।

ਦੱਸ ਦੇਈਏ ਕਿ ਕੇ ਕੇ ਸਿੰਘ ਨੇ ਅਦਾਕਾਰਾ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਪਟਨਾ ਦੇ ਰਾਜੀਵ ਨਗਰ ਥਾਣਾ 'ਚ ਐੱਫ਼. ਆਈ. ਆਰ. ਦਰਜ ਕਰਵਾਈ ਸੀ ਅਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ। ਜ਼ਿਕਰਯੋਗ ਹੈ ਕਿ 14 ਜੂਨ 2020 ਨੂੰ ਸੁਸ਼ਾਂਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਉਸ ਤੋਂ ਬਾਅਦ ਪੁਲਸ ਨੇ ਹੁਣ ਤੱਕ 40 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕਰ ਕੀਤੇ ਹਨ।

19 ਤੋਂ 25 ਫ਼ਰਵਰੀ ਤੱਕ ਬਾਂਦਰਾ ਡੀ. ਸੀ. ਪੀ. ਨਾਲ ਹੋਈ ਵ੍ਹਟਸਐਪ ਚੈਟ ਨੂੰ ਸੁਸ਼ਾਂਤ ਦੇ ਪਰਿਵਾਰ ਨੇ ਕੀਤਾ ਸਾਂਝਾ
ਮੁੰਬਈ ਪੁਲਸ ਨੇ ਸੁਸ਼ਾਂਤ ਦੇ ਪਿਤਾ ਕੇ ਕੇ ਸਿੰਘ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ 25 ਫ਼ਰਵਰੀ ਨੂੰ ਮੈਂ ਬਾਂਦਰਾ ਪੁਲਸ ਨੂੰ ਸੁਚੇਤ ਕੀਤਾ ਸੀ ਕਿ ਮੇਰੇ ਪੁੱਤਰ ਦੀ ਜਾਨ ਨੂੰ ਖ਼ਤਰਾ ਹੈ। ਇਸ ਦੌਰਾਨ ਸੁਸ਼ਾਂਤ ਦੇ ਪਰਿਵਾਰ ਨੇ 19 ਤੋਂ 25 ਫ਼ਰਵਰੀ ਤੱਕ ਬਾਂਦਰਾ ਡੀ. ਸੀ. ਪੀ. ਪਰਮਜੀਤ ਦਹੀਆ ਨਾਲ ਹੋਈ ਵ੍ਹਟਸਐਪ ਚੈਟ ਨੂੰ ਸਾਂਝਾ ਕੀਤਾ ਹੈ, ਜਿਸ 'ਚ ਅਦਾਕਾਰ ਦੀ ਜਾਨ ਨੂੰ ਖ਼ਤਰੇ ਬਾਰੇ ਦੱਸਿਆ ਸੀ।
PunjabKesari

ਦਿਸ਼ਾ ਸਾਲਿਆਨ ਦੇ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰੇਗੀ ਬਿਹਾਰ ਪੁਲਸ
ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ ਮੁੰਬਈ ਪਹੁੰਚੀ ਬਿਹਾਰ ਪੁਲਸ ਹੁਣ ਉਨ੍ਹਾਂ ਦੀ ਪ੍ਰਬੰਧਕ ਦਿਸ਼ਾ ਸਾਲਿਆਨ ਦੀ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰੇਗੀ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੁਲਸ ਦਲ ਰਾਜਪੂਤ ਦੇ ਮਿੱਤਰ ਅਤੇ ਕਰਿਐਟਿਵ ਕੰਟੇਂਟ ਮੈਨੇਜਰ ਸਿਧਾਰਥ ਪਿਠਾਨੀ ਤੋਂ ਵੀ ਪੁੱਛਗਿੱਛ ਕਰੇਗੀ।

ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਫ਼ੰਦੇ ਨਾਲ ਲਟਕੇ ਮਿਲੇ ਸਨ। ਮੁੰਬਈ ਪੁਲਸ ਨੇ ਹੁਣ ਤੱਕ ਲਗਭਗ 40 ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ 'ਚ ਰਾਜਪੂਤ ਦੇ ਪਰਿਵਾਰ ਉਨ੍ਹਾਂ ਦੇ ਰਸੋਈਏ ਅਤੇ ਫ਼ਿਲਮ ਉਦਯੋਗ ਦੇ ਲੋਕ ਸ਼ਾਮਲ ਹਨ। ਬਿਹਾਰ ਪੁਲਸ ਰਾਜਪੂਤ ਦੇ ਪਿਤਾ ਵੱਲੋਂ ਪਟਨਾ 'ਚ ਮਾਮਲਾ ਦਰਜ ਕਰਵਾਇਆ ਗਿਆ ਸੀ। ਪਟਨਾ 'ਚ ਦਰਜ ਕਰਾਏ ਗਏ 'ਖ਼ੁਦਕੁਸ਼ੀ ਲਈ ਉਕਸਾਉਣੇ' ਦੇ ਮਾਮਲੇ ਦੀ ਵੱਖ ਤੋਂ ਜਾਂਚ ਕਰ ਰਹੀ ਹੈ।

ਪੁਲਿਸ ਅਧਿਕਾਰੀ (ਪਟਨਾ ਜ਼ੋਨ) ਸੰਜੇ ਸਿੰਘ ਨੇ ਕਿਹਾ ਹੈ ਕਿ ਅਸੀਂ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਉਨ੍ਹਾਂ ਦੀ ਸਾਬਕਾ ਪ੍ਰਬੰਧਕ ਦਿਸ਼ਾ ਸਾਲਿਆਨ ਦੇ ਖ਼ੁਦਕੁਸ਼ੀ ਮਾਮਲੇ ਦੀ ਵੀ ਜਾਂਚ ਕਰਨ ਜਾ ਰਹੀ ਹੈ ਅਤੇ ਅਸੀਂ ਉਨ੍ਹਾਂ ਦੇ ਦੋਸਤ ਸਿਧਾਰਥ ਪਿਠਾਨੀ ਵੱਲੋਂ ਵੀ ਪੁੱਛਗਿੱਛ ਕਰਨਗੇ, ਜੋ ਇੱਕ ਸਾਲ ਤੋਂ ਉਨ੍ਹਾਂ ਦੇ ਘਰ 'ਚ ਰਹਿ ਰਹੇ ਸਨ।

ਹੋਰ ਲੋਕਾਂ ਤੋਂ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ
ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਅਧਿਕਾਰੀ ਇਸ ਮਾਮਲੇ ਨਾਲ ਜੁੜੇ ਸਾਰੇ ਸੰਭਾਵਿਕ ਸਥਾਨਾਂ 'ਤੇ ਜਾ ਰਹੇ ਹਨ। ਉਹ ਰਾਜਪੂਤ ਦੇ ਘਰ 'ਤੇ ਵੀ ਗਏ ਸਨ ਅਤੇ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਅਤੇ ਲੋਕਾਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ।'

8 ਜੂਨ  ਮਲਾਡ 'ਚ ਦਿਸ਼ਾ ਸਾਲਿਆਨ ਨੇ ਕੀਤੀ ਸੀ ਖ਼ੁਦਕੁਸ਼ੀ
ਦੱਸਣਯੋਗ ਹੈ ਕਿ ਸਾਲਿਆਨ ਨੇ 8 ਜੂਨ ਨੂੰ ਇੱਥੇ ਮਲਾਡ 'ਚ ਸਥਿਤ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ। ਰਾਜਪੂਤ ਤੋਂ ਇਲਾਵਾ ਸਾਲਿਆਨ ਨੇ ਭਾਰਤੀ ਸਿੰਘ, ਰਿਆ ਚੱਕਰਵਰਤੀ ਅਤੇ ਵਰੁਨ ਸ਼ਰਮਾ ਜਿਵੇਂ ਕਲਾਕਾਰਾਂ ਦੇ ਕੰਮ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਪਿਠਾਨੀ ਨੇ ਮੁੰਬਈ ਪੁਲਸ ਨੂੰ ਇੱਕ ਈਮੇਲ ਭੇਜ ਕੇ ਇਲਜ਼ਾਮ ਲਗਾਇਆ ਹੈ ਕਿ ਰਾਜਪੂਤ ਦੇ ਪਰਿਵਾਰ ਨੇ ਉਸ ਤੋਂ ਰਿਆ ਚੱਕਰਵਰਤੀ ਖ਼ਿਲਾਫ਼ ਬਿਆਨ ਦੇਣ ਨੂੰ ਕਿਹਾ ਹੈ।

 


sunita

Content Editor

Related News