ਸੁਸ਼ਾਂਤ ਦੀ ਮੌਤ ਮਗਰੋਂ ਇੱਕ ਹੋਰ ਖ਼ੁਲਾਸਾ, ਅਦਾਕਾਰ ਦੇ ਹੱਥੋਂ ਨਿਕਲੀਆਂ ਸਨ ਇਹ ਵੱਡੀਆਂ ਫਿਲਮਾਂ

7/9/2020 8:56:59 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖ਼ੁਦਕੁਸ਼ੀ ਕਰਕੇ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਕਿਹਾ ਜਾ ਰਿਹਾ ਹੈ ਕਿ ਉਹ ਹੁਣ ਤੱਕ ਆਪਣੇ ਫ਼ਿਲਮੀ ਕਰੀਅਰ ਤੋਂ ਖੁਸ਼ ਨਹੀਂ ਸੀ। ਕਈ ਵੱਡੀਆਂ-ਵੱਡੀਆਂ ਫ਼ਿਲਮਾਂ ਉਨ੍ਹਾਂ ਦੇ ਹੱਥੋਂ ਨਿਕਲ ਗਈਆਂ ਸਨ। ਆਓ ਤੁਹਾਨੂੰ ਇਨ੍ਹਾਂ ਫਿਲਮਾਂ ਬਾਰੇ ਦੱਸਦੇ ਹਾਂ :-
ਸਾਲ 2013 'ਚ ਰਿਲੀਜ਼ ਹੋਈ ਫ਼ਿਲਮ 'ਆਸ਼ਕੀ 2' ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੀ ਗਈ ਸੀ। ਸੁਸ਼ਾਂਤ ਨੇ ਇਸ ਲਈ ਆਡੀਸ਼ਨ ਵੀ ਦਿੱਤਾ। ਬਾਅਦ 'ਚ ਇਹ ਫ਼ਿਲਮ ਆਦਿੱਤਿਆ ਰਾਏ ਕਪੂਰ ਨੂੰ ਦਿੱਤੀ ਗਈ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸੁਸ਼ਾਂਤ ਸਿੰਘ ਰਾਜਪੂਤ ਸਾਲ 2013 'ਚ ਹੀ ਰਿਲੀਜ਼ ਹੋਈ ਫ਼ਿਲਮ 'ਰਾਮ-ਲੀਲਾ' ਲਈ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਪਹਿਲੀ ਪਸੰਦ ਸੀ। ਸੁਸ਼ਾਂਤ ਦੇ ਯਸ਼ਰਾਜ ਫ਼ਿਲਮਾਂ ਨਾਲ ਕੀਤੇ ਕਰਾਰ ਕਾਰਨ ਉਹ ਇਸ ਫ਼ਿਲਮ 'ਚ ਕੰਮ ਨਹੀਂ ਕਰ ਸਕੇ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸੁਸ਼ਾਂਤ ਸੰਜੇ ਲੀਲਾ ਦੀ ਸਾਲ 2015 ਦੀ ਸੁਪਰਹਿੱਟ ਫ਼ਿਲਮ 'ਬਾਜੀਰਾਵ ਮਸਤਾਨੀ' ਲਈ ਵੀ ਪਹਿਲੀ ਪਸੰਦ ਸੁਸ਼ਾਂਤ ਸੀ ਪਰ ਉਸ ਸਮੇਂ ਉਹ ਫ਼ਿਲਮ 'ਪਾਣੀ' 'ਤੇ ਕੰਮ ਕਰ ਰਹੇ ਸੀ। ਇਸ ਲਈ ਉਹ ਇਸ ਫ਼ਿਲਮ 'ਚ ਕੰਮ ਨਹੀਂ ਕਰ ਸਕੇ। ਬਾਅਦ 'ਚ 'ਪਾਣੀ' ਵੀ ਨਹੀਂ ਬਣ ਸਕੀ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਫ਼ਿਲਮ 'ਫਿਤੂਰ' ਪਹਿਲਾਂ ਸੁਸ਼ਾਂਤ ਨੂੰ ਦਿੱਤੀ ਗਈ ਸੀ ਪਰ ਸੁਸ਼ਾਂਤ ਉਸ ਸਮੇਂ 'ਐਮ ਧੋਨੀ ਅਨਟੋਲਡ' ਦੀ ਸ਼ੂਟਿੰਗ 'ਚ ਰੁੱਝੇ ਹੋਏ ਸਨ। ਇਸ ਕਾਰਨ ਉਸ ਨੂੰ ਫ਼ਿਲਮ ਛੱਡਣੀ ਪਈ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸੁਸ਼ਾਂਤ ਸਿੰਘ ਰਾਜਪੂਤ ਨੂੰ ਸਾਲ 2016 ਦੀ ਫ਼ਿਲਮ 'ਬੇਫ੍ਰਿਕਸ' ਵੀ ਕਰਨੀ ਪਈ ਪਰ ਇਹ ਫ਼ਿਲਮ ਰਣਵੀਰ ਸਿੰਘ ਦੇ ਹਿੱਸੇ ਆਈ। ਇਸ ਫ਼ਿਲਮ ਦਾ ਨਿਰਦੇਸ਼ਨ ਆਦਿਤਿਆ ਚੋਪੜਾ ਨੇ ਕੀਤਾ ਸੀ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਫ਼ਿਲਮ 'ਹਾਫਗਰਲਫਰੈਂਡ' ਦੀ ਪਹਿਲਾਂ ਪੇਸ਼ਕਸ਼ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤੀ ਗਈ ਸੀ ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਫ਼ਿਲਮ ਉਨ੍ਹਾਂ ਤੋਂ ਖੁੰਝ ਗਈ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸਾਲ 2019 'ਚ ਜੌਨ ਅਬ੍ਰਾਹਮ ਸਟਾਰਰ 'ਰੋਮੀਓ ਅਕਬਰ ਵਾਲਟਰ' ਨਿਰਦੇਸ਼ਕ ਰੌਬੀ ਗਰੇਵਾਲ ਨੇ ਸੁਸ਼ਾਂਤ ਸਿੰਘ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ। ਉਸ ਨੇ ਇਸ ਲਈ ਤਰੀਕਾਂ ਵੀ ਲੈ ਲਈਆਂ ਸਨ ਪਰ ਸੁਸ਼ਾਂਤ ਦੇ ਬਿਜ਼ੀ ਸ਼ਡਿਊਲ ਕਾਰਨ ਉਸ ਨੂੰ ਫ਼ਿਲਮ ਛੱਡਣੀ ਪਈ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਸੁਸ਼ਾਂਤ, ਮਹੇਸ਼ ਦੀ ਭੱਟ ਦੀ ਆਉਣ ਵਾਲੀ 'ਸੜਕ 2' ਲਈ ਮੇਕਰਸ ਦੀ ਪਹਿਲੀ ਪਸੰਦ ਵੀ ਸਨ। ਮੁਕੇਸ਼ ਭੱਟ ਨੇ ਦੱਸਿਆ ਸੀ ਕਿ ਸੁਸ਼ਾਂਤ ਫ਼ਿਲਮ ਲਈ ਪਹਿਲੀ ਪਸੰਦ ਸੀ ਪਰ ਗੱਲ ਨਾ ਬਣਨ 'ਤੇ ਫ਼ਿਲਮ ਆਦਿਤਿਆ ਰਾਏ ਕਪੂਰ ਨੂੰ ਮਿਲ ਗਈ।
ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਇੱਕ ਹੋਰ ਖੁਲਾਸਾ, ਅਦਾਕਾਰ ਤੋਂ ਖੁੱਸੀਆਂ ਸੀ ਇਹ ਵੱਡੀਆਂ ਫਿਲਮਾਂ
ਦੇਸ਼ ਦੇ ਪਹਿਲੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਬਾਇਓਪਿਕ ਦੇ ਸਬੰਧ 'ਚ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਅੱਗੇ ਸੀ। ਹਾਲਾਂਕਿ ਇਸ ਫ਼ਿਲਮ 'ਚ ਸ਼ਾਹਰੁਖ ਖ਼ਾਨ ਅਤੇ ਵਿੱਕੀ ਕੌਸ਼ਲ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ ਪਰ ਫ਼ਿਲਮ ਲਈ ਅਜੇ ਤਕ ਕਈ ਫਾਈਨਲ ਨਹੀਂ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

Content Editor sunita