NCB ਦੀ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖ਼ੁਲਾਸੇ, ਭਰਾ ਨਾਲ ਸਾਹਮਣਾ ਹੋਣ ''ਤੇ ਫੁੱਟ-ਫੁੱਟ ਕੇ ਰੋਣ ਲੱਗੀ ਰੀਆ ਚੱਕਰਵਰਤੀ

09/07/2020 3:43:23 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਸੀ. ਬੀ. ਆਈ. ਤੇ ਈਡੀ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਵੀ ਜਾਰੀ ਹੈ। ਐਤਵਾਰ ਨੂੰ ਐੱਨ. ਸੀ. ਬੀ. ਨੇ ਕਰੀਬ ਪੰਜ ਘੰਟੇ ਤਕ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨਾਲ ਗੱਲਬਾਤ ਕੀਤੀ ਸੀ। ਇਹ ਸਿਲਸਿਲਾ ਸੋਮਵਾਰ ਯਾਨੀਕਿ ਅੱਜ ਵੀ ਜਾਰੀ ਹੈ। ਪਤਾ ਚੱਲਿਆ ਹੈ ਕਿ ਪੁੱਛਗਿੱਛ ਦੌਰਾਨ ਜਦੋਂ ਰੀਆ ਚੱਕਰਵਰਤੀ ਦਾ ਸਾਹਮਣਾ ਉਸ ਦੇ ਭਰਾ ਸ਼ੌਵਿਕ ਨਾਲ ਹੋਇਆ ਤਾਂ ਦੋਵੇਂ ਰੌਣ ਲੱਗ ਗਏ ਸਨ।

ਇਸ ਦੌਰਾਨ, ਮੀਡੀਆ ਰਿਪੋਰਟਸ 'ਚ ਸਨਸਨੀਖੇਜ਼ ਖ਼ੁਲਾਸਾ ਕੀਤਾ ਗਿਆ ਹੈ ਕਿ ਐੱਨ. ਸੀ. ਬੀ. ਨਾਲ ਪੁੱਛਗਿੱਛ ਦੌਰਾਨ ਰੀਆ ਚੱਕਰਵਰਤੀ ਨੇ ਡਰੱਗਜ਼ ਵਾਲੀ ਗੱਲ ਸਵੀਕਾਰ ਕਰ ਲਈ ਹੈ। ਖ਼ਬਰਾਂ ਮੁਤਾਬਿਕ ਰੀਆ ਚੱਕਰਵਰਤੀ ਨੇ ਮੰਨਿਆ ਹੈ ਕਿ ਉਹ ਸੁਸ਼ਾਂਤ ਸਿੰਘ ਲਈ ਡਰਗੱਜ਼ ਦੀ ਖਰੀਦਦਾਰੀ ਕਰਦੀ ਸੀ। ਹਾਲਾਂਕਿ ਅਜੇ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। 

ਰਿਪੋਰਟਸ ਮੁਤਾਬਿਕ, ਰੀਆ ਚੱਕਰਵਰਤੀ ਨੇ ਕਿਹਾ ਕਿ ਉਹ ਆਪਣੇ ਭਰਾ ਸ਼ੌਵਿਕ ਚੱਕਰਵਰਤੀ ਰਾਹੀਂ ਸੁਸ਼ਾਂਤ ਲਈ ਡਰਗੱਜ਼ ਮੰਗਵਾਉਂਦੀ ਸੀ। ਇੰਡੀਆ ਟੁੱਡੇ ਦੀ ਰਿਪੋਰਟ ਮੁਤਾਬਿਕ, ਰੀਆ ਚੱਕਰਵਰਤੀ ਨੇ ਕਿਹਾ ਕਿ 15 ਮਾਰਚ ਨੂੰ ਵ੍ਹਟਸਐਪ 'ਤੇ ਉਸ ਦੀ ਸ਼ੌਵਿਕ ਚੱਕਰਵਰਤੀ ਨਾਲ ਡਰੱਗਜ਼ ਬਾਰੇ ਗੱਲਬਾਤ ਹੋਈ ਸੀ। ਉਹ ਆਪਣੇ ਭਰਾ ਰਾਹੀਂ ਸੁਸ਼ਾਂਤ ਲਈ ਡਰੱਗ ਦੀ ਖਰੀਦ 'ਚ ਲੱਗੀ ਸੀ। ਉਸ ਨੇ ਅੱਗੇ ਕਿਹਾ ਕਿ ਉਹ ਜਾਣਦੀ ਸੀ ਕਿ ਸ਼ੌਵਿਕ ਗ੍ਰਿਫ਼ਤਾਰ ਡਰੱਗ ਡੀਲਰ ਬਾਸਿਤ ਤੋਂ ਡਰੱਗ ਲੈਂਦਾ ਸੀ, ਜੋ ਇਕ ਵਾਰ ਉਨ੍ਹਾਂ ਦੇ ਘਰ ਵੀ ਗਿਆ ਸੀ। ਡਰੱਗਜ਼ ਕਨੈਕਸ਼ਨ 'ਚ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਨੂੰ ਆਪਣੀ ਕਸੱਟਡੀ 'ਚ ਲੈਣ ਤੋਂ ਬਾਅਦ ਹੁਣ ਅਦਾਕਾਰਾ ਰੀਆ ਚੱਕਰਵਰਤੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। 

ਦੱਸਣਯੋਗ ਹੈ ਕਿ ਖ਼ਬਰਾਂ ਸਨ ਕਿ ਐਤਵਾਰ ਨੂੰ ਰੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਐਤਵਾਰ ਨੂੰ ਉਸ ਤੋਂ ਪੁੱਛਗਿੱਛ ਦਾ ਸਿਲਸਿਲਾ ਚੱਲਿਆ ਸੀ ਪਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਰੀਆ ਚੱਕਰਵਰਤੀ 'ਤੇ ਡਰੱਗਜ਼ ਖਰੀਦਣ, ਵੇਚਣ ਤੇ ਇਸਤੇਮਾਲ ਕਰਨ ਦਾ ਦੋਸ਼ ਹੈ।  


sunita

Content Editor

Related News