16 ਅਪ੍ਰੈਲ ਨੂੰ ਫ਼ਿਲਮ ‘ਸੂਰਿਆ 42’ ਦੇ ਟਾਈਟਲ ਤੇ ਰਿਲੀਜ਼ ਡੇਟ ਦਾ ਕੀਤਾ ਜਾਵੇਗਾ ਐਲਾਨ
Saturday, Apr 08, 2023 - 10:31 AM (IST)
ਮੁੰਬਈ (ਬਿਊਰੋ)– ਸਾਊਥ ਸਿਨੇਮਾ ਦੇ ਦਿੱਗਜ ਕਲਾਕਾਰ ਸੂਰਿਆ ਦੀਆਂ ਫ਼ਿਲਮਾਂ ਦਾ ਹਰ ਕਿਸੇ ਨੂੰ ਇੰਤਜ਼ਾਰ ਹੁੰਦਾ ਹੈ, ਇਸੇ ਦੌਰਾਨ ਸੂਰਿਆ ਦੀ ਆਉਣ ਵਾਲੀ ਫ਼ਿਲਮ ‘ਸੂਰਿਆ 42’ ਦਾ ਐਲਾਨ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ‘ਮੇਰਾ ਨਾਂ’ ਗਾਣਾ ਆਉਣ ਮਗਰੋਂ ਮੁੜ ਚਰਚਾ ’ਚ ਮੂਸੇਵਾਲਾ, ਇਨ੍ਹਾਂ ਕਲਾਕਾਰਾਂ ਨੇ ਕੀਤੀ ਫੁੱਲ ਸਪੋਰਟ
ਇਸ ਫ਼ਿਲਮ ਦੇ ਐਲਾਨ ਤੋਂ ਬਾਅਦ ਤੋਂ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਕਾਫੀ ਵੱਧ ਗਿਆ ਹੈ। ਹਾਲ ਹੀ ’ਚ ਨਿਰਮਾਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਐਲਾਨ ਕੀਤਾ ਹੈ ਕਿ ਐਤਵਾਰ, 16 ਅਪ੍ਰੈਲ 2023 ਨੂੰ ਸਵੇਰੇ 9.05 ਵਜੇ ਫ਼ਿਲਮ ਦੇ ਟਾਈਟਲ ਤੇ ਰਿਲੀਜ਼ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ।
‘ਸੂਰੀਆ 42’ ਨੂੰ 10 ਭਾਸ਼ਾਵਾਂ ’ਚ ਰਿਲੀਜ਼ ਕੀਤਾ ਜਾਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।