ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨੇ ''ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ'' ਦਾ ਕੱਢਿਆ ਰੀਮੇਕ

Saturday, Jun 26, 2021 - 11:44 AM (IST)

ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨੇ ''ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ'' ਦਾ ਕੱਢਿਆ ਰੀਮੇਕ

ਚੰਡੀਗੜ੍ਹ : 90 ਦੇ ਦਸ਼ਕ 'ਚ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਗੀਤ 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ ਚੱਲ ਚਲੀਏ' ਕਾਫੀ ਹਿੱਟ ਹੋਇਆ ਸੀ। ਗਾਇਕ ਸੁਰਿੰਦਰ ਸ਼ਿੰਦਾ ਨੇ ਕਰੀਬ 30 ਸਾਲ ਬਾਅਦ ਆਪਣੇ ਉਸੇ ਗਾਣੇ ਨੂੰ ਨਵੇਂ ਅੰਦਾਜ਼ 'ਚ ਪੇਸ਼ ਕੀਤਾ ਹੈ। ਸੁਰਿੰਦਰ ਸ਼ਿੰਦਾ ਨੇ ਗਾਣੇ ਨੂੰ ਸਿੰਗਲ ਦੀ ਬਜਾਇ ਡਿਊਟ 'ਚ ਗਾਇਆ ਹੈ। ਇਸ ਰੀਮੇਕ ਗਾਣੇ 'ਚ ਮਹਿਲਾ ਗਾਇਕਾ ਦੀ ਆਵਾਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗੀਤ 'ਚ ਆਧੁਨਿਕ ਤਰੀਕੇ ਦੇ ਟਰੱਕ ਤੇ ਉਸ ਦੇ ਚਾਲਕ ਦੇ ਜ਼ਿੰਦਗੀ ਨੂੰ ਦਿਖਾਇਆ ਹੈ।

73 ਸਾਲ ਦੇ ਗਾਇਕ ਸੁਰਿੰਦਰ ਸ਼ਿੰਦਾ ਨੇ ਸ਼ੁੱਕਰਵਾਰ ਨੂੰ ਆਪਣੇ ਇਸ ਗਾਣੇ ਦੇ ਰੀਮੇਕ ਨੂੰ ਚੰਡੀਗੜ੍ਹ 'ਚ ਲਾਂਚ ਕੀਤਾ। ਜਿੱਥੇ ਉਨ੍ਹਾਂ ਨੇ ਗਾਣੇ ਦੇ ਰੀਮੇਕ ਦੇ ਅਨੁਭਵਾਂ 'ਤੇ ਇਸ ਕੰਮ ਨੂੰ ਕਰਨ ਦੇ ਬਾਰੇ 'ਚ ਜਾਣਕਾਰੀ ਸਾਂਝਾ ਕੀਤੀ। ਇਹ ਪਹਿਲੀ ਵਾਰ ਹੈ ਜਦੋਂ 80 ਤੇ 90 ਦੇ ਲਕਪ੍ਰਿਅ ਗਾਇਕ ਨੇ ਅਖਾੜਿਆਂ ਨੂੰ ਛੱਡ ਕੇ ਯੂਟਿਊਬ 'ਤੇ ਕਦਮ ਵਧਾਇਆ ਹੈ।

ਕੋਰੋਨਾ ਨੇ ਯੂਟਿਊ 'ਤੇ ਆਉਣ ਦਾ ਦਿੱਤਾ ਵਿਚਾਰ
ਸੁਰਿੰਦਰ ਸ਼ਿੰਦਾ ਨੇ ਦੱਸਿਆ, ''ਉਨ੍ਹਾਂ ਦੀ ਸ਼ੁਰੂਆਤ ਲਾਈਵ ਅਖਾੜਿਆਂ ਨਾਲ ਹੋਈ ਹੈ। ਉਹ ਅੱਜ ਵੀ ਅਖਾੜਿਆਂ ਨੂੰ ਪਹਿਲ ਦਿੰਦੇ ਹਨ ਪਰ ਕੋਰੋਨਾ ਮਹਾਮਾਰੀ ਨੇ ਹਾਲਾਤ ਬਦਲ ਦਿੱਤੇ ਹਨ। ਇਸ ਸਮੇਂ 'ਤੇ ਅਖਾੜਾ ਲਾਉਣਾ ਸੰਭਵ ਨਹੀਂ ਹੈ। ਅਜਿਹੇ 'ਚ ਦਰਸ਼ਕਾਂ ਤਕ ਪਹੁੰਚਣ ਲਈ ਉਨ੍ਹਾਂ ਨੇ ਮਾਡਰਨ ਕਲਚਰ ਨੂੰ ਚੁਣਿਆ ਤੇ ਵੀਡੀਓ ਤੇ ਆਡੀਓ ਦਾ ਸਹਾਰਾ ਲਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਨਲਾਈਨ ਰਾਹੀਂ ਆਏ ਤਾਂ ਆਪਣਿਆਂ ਨੇ ਕੁਝ ਨਵਾਂ ਕਰਨ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਮੈਂ ਇਸ ਗਾਣੇ ਨੂੰ ਸਿੰਗਲ ਦੀ ਬਜਾਇ ਡਿਊਟ ਕਰਨ ਦੀ ਸੋਚ ਬਣਾਈ ਤੇ ਅੱਜ ਇਸ ਨੂੰ ਲਾਂਚ ਕਰ ਰਿਹਾ ਹਾਂ।''


author

sunita

Content Editor

Related News